ਨਵੀਂ ਦਿੱਲੀ : ਪੈਟਰੋ ਪਦਾਰਥਾਂ ਦੀਆਂ ਕੀਮਤਾਂ 'ਚ ਲਗਾਤਾਰ ਵਾਧੇ ਤੋਂ ਆਮ ਜਨਤਾ ਕਾਫੀ ਪਰੇਸ਼ਾਨ ਹੈ। ਰਸੋਈ ਗੈਸ ਦੀਆਂ ਕੀਮਤਾਂ 'ਚ ਵੀ ਦੋ ਮਹੀਨਿਆਂ 'ਚ 125 ਰੁਪਏ ਦਾ ਵਾਧਾ ਹੋਇਆ ਹੈ। ਹੁਣ ਘਰੇਲੂ ਗੈਸ ਸਿਲੰਡਰ ਲਗਪਗ 819 ਰੁਪਏ ਦਾ ਹੋ ਗਿਆ ਹੈ, ਪਰ ਥੋੜ੍ਹੀ ਸਮਝਦਾਰੀ ਦਿਖਾ ਕੇ ਤੁਸੀਂ 50 ਰੁਪਏ ਦਾ ਕੈਸ਼ਬੈਕ ਪਾ ਸਕਦੇ ਹੋ। ਇਸ ਦੇ ਲਈ ਬਾਕਾਇਦਾ IOC ਨੇ ਤਰੀਕਾ ਵੀ ਦਿਖਾਇਆ ਹੈ।

ਜੇਕਰ ਤੁਸੀਂ ਆਈਓਸੀ ਦੀ ਰਸੋਈ ਗੈਸ ਜਾਂ ਐੱਲਪੀਜੀ ਸਿਲੰਡਰ ਬੁੱਕ ਕਰਦੇ ਹੋ ਤਾਂ 50 ਰੁਪਏ ਦੀ ਛੋਟ ਮਿਲ ਸਕਦੀ ਹੈ। ਇਸ ਦੇ ਲਈ ਤੁਹਾਨੂੰ ਜ਼ਿਆਦਾ ਕੁਝ ਨਹੀਂ, ਸਿਰਫ਼ ਬੁਕਿੰਗ ਤੇ ਭੁਗਤਾਨ ਐਮਾਜ਼ੋਨ ਪੇ (Amazon Pay) ਤੋਂ ਕਰਨਾ ਪਵੇਗਾ। ਅਜਿਹਾ ਕਰਦਿਆਂ ਹੀ ਤੁਹਾਨੂੰ 50 ਰੁਪਏ ਦਾ ਕੈਸ਼ਬੈਕ ਮਿਲੇਗਾ। ਇਹ ਜਾਣਕਾਰੀ ਦੇਸ਼ ਦੀ ਵੱਡੀ ਤੇਲ ਅਤੇ ਗੈਸ ਕੰਪਨੀ ਆਈਓਸੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਦਿੱਤੀ ਹੈ।

ਬੁਕਿੰਗ ਤੇ ਪੇਮੈਂਟ ਦਾ ਤਰੀਕਾ

ਐਮਾਜ਼ੋਨ ਪੇ (Amazon Pay) ਰਾਹੀਂ ਕੈਸ਼ਬੈਕ ਲੈਣ ਲਈ 1 ਮਾਰਚ ਤੋਂ 1 ਅਪ੍ਰੈਲ 2021 ਦੇ ਵਿਚਕਾਰ ਤੁਹਾਨੂੰ ਸਿਲੰਡਰ ਦੀ ਬੁਕਿੰਗ ਕਰਨੀ ਪਵੇਗੀ। ਇਹ ਛੋਟ ਐਮਾਜ਼ੋਨ ਤੋਂ ਪਹਿਲੀ ਵਾਰ ਸਿਲੰਡਰ ਬੁਕਿੰਗ ਕਰਨ 'ਤੇ ਹੀ ਮਿਲੇਗੀ। 50 ਰੁਪਏ ਦਾ ਕੈਸ਼ਬੈਕ ਉਦੋਂ ਮਿਲੇਗਾ ਜਦੋਂ ਤੁਸੀਂ ਐਮਾਜ਼ੋਨ ਪੇ ਯੂਪੀਆਈ ਜ਼ਰੀਏ ਭੁਗਤਾਨ ਕਰੋਗੇ। ਭੁਗਤਾਨ ਦੇ ਤਿੰਨ ਦਿਨਾਂ 'ਚ 50 ਰੁਪਏ ਦਾ ਕੈਸ਼ਬੈਕ ਤੁਹਾਡੇ ਐਮਾਜ਼ੋਨ ਪੇਅ ਵਾਲੇਟ 'ਚ ਆ ਜਾਵੇਗਾ।

Posted By: Seema Anand