ਨਵੀਂ ਦਿੱਲੀ, ਪੀਟੀਆਈ : ਆਈਓਸੀ ਤੇ ਓਐੱਨਜੀਸੀ ਵਰਗੀਆਂ ਸਰਕਾਰੀ ਕੰਪਨੀਆਂ ਪੂਰੀ ਹਾਈਡ੍ਰੋਕਾਰਬਨ ਮੁੱਲ ਲੜੀ 'ਚ ਲਗਪਗ 3.57 ਲੱਖ ਕਰੋੜ ਦੀਆਂ ਯੋਜਨਾਵਾਂ 'ਤੇ ਕੰਮ ਕਰ ਰਹੀ ਹੈ। ਇਸ ਨਾਲ ਅੱਗੇ ਊਰਜਾ ਦੀ ਪਹੁੰਚ ਵਧੇਗੀ, ਰੁਜ਼ਗਾਰ ਪੈਦਾ ਹੋਣਗੇ ਤੇ ਅਰਥਵਿਵਸਥਾ ਮਜ਼ਬੂਤ ਹੋਵੇਗੀ। ਪੈਟਰੋਲੀਅਮ ਮੰਤਰਾਲਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲਾ ਨੇ ਇਕ ਟਵੀਟ 'ਚ ਦੱਸਿਆ ਕਿ 859 ਪ੍ਰੋਜੈਕਟਜ਼ 'ਤੇ 3.57 ਲੱਖ ਕਰੋੜ ਰੁਪਏ ਖਰਚ ਹੋਣਗੇ। ਇਸ 'ਚ 60,000 ਕਰੋੜ ਰੁਪਏ ਵਿੱਤ ਸਾਲ 2020-21 ਦੌਰਾਨ ਖਰਚ ਹੋਣਗੇ। ਤੇਲ ਮੰਤਰੀ ਧਰਮਿੰਦਰ ਪ੍ਰਧਾਨ ਤੇ ਮੰਤਰਾਲਾ ਦੇ ਦੂਜੇ ਸੀਨੀਅਰ ਅਧਿਕਾਰੀਆਂ ਨੇ 20 ਅਪ੍ਰੈਲ 2020 ਤੋਂ ਆਰਥਿਕ ਗਤੀਵਿਧੀਆਂ ਦੇ ਫਿਰ ਤੋਂ ਸ਼ੁਰੂ ਹੋਣ ਤੋਂ ਬਾਅਦ ਪੀਐੱਸਯੂ ਵੱਲੋਂ ਸ਼ੁਰੂ ਕੀਤੇ ਗਏ ਤੇਲ ਤੇ ਗੈਸ ਯੋਜਨਾ ਦੀ ਸਮੀਖਿਆ ਕੀਤੀ ਹੈ।

As on 1st July, 2020 work on 859 projects worth approx. ₹ 3,57,000 crore involving in refinery, E&P, marketing infrastructure, pipelines, City Gas Distribution network and in the entire value chain of oil & gas is going on in full swing. pic.twitter.com/vSvGk9NGBO

ਮੰਤਰਾਲਾ ਨੇ ਇਕ ਜੁਲਾਈ 2020 ਮੁਤਾਬਕ ਰਿਫਾਈਨਰੀ, ਅੰਨਵਾਦ ਤੇ ਉਤਪਾਦਨ, ਮਾਰਕੀਟਿੰਗ, ਪਾਈਪਲਾਈਨ, ਸਿਟੀ ਗੈਸ ਵੰਡ ਨੈਟਵਰਕ, ਤੇਲ ਤੇ ਗੈਸ ਦੀ ਪੂਰੀ ਮੁੱਲ ਲੜੀ 'ਚ ਸ਼ਾਮਲ 3,57,000 ਕਰੋੜ ਰੁਪਏ ਦੀ 859 ਯੋਜਨਾ 'ਤੇ ਕੰਮ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ।

ਸਰਕਾਰੀ ਮਾਲਕੀਅਤ ਵਾਲੀ ਇੰਡੀਅਨ ਆਇਲ ਕਾਰਪੋਰੇਸ਼ਨ ਆਇਲ ਰਿਫਾਈਨਰੀਜ ਨੂੰ ਅਪਗ੍ਰੇਡ ਕਰਨ ਲਈ ਯੋਜਨਾ ਨੂੰ ਲਾਗੂ ਕਰ ਰਹੀਆਂ ਹਨ। ਨਾਲ ਹੀ ਇਹ ਹਰ ਜਗ੍ਹਾ ਨਾਲ ਫਿਊਲ ਲੈਣ ਲਈ ਪਾਈਪਲਾਈਨ ਨੈੱਟਵਰਕ ਦਾ ਵਿਸਥਾਰ ਕਰ ਰਹੀਆਂ ਹਨ। ਦੂਜੇ ਆਇਲ ਐਂਡ ਨੇਚੂਰਲ ਗੈਰ ਕਾਰਪੋਰੇਸ਼ਨ ਰੇਗਿਸਤਾਨ ਤੇ ਗਹਿਰੇ ਸਮੁੰਦਰ 'ਚ ਤੇਲ ਤੇ ਗੈਸ ਲਈ ਖੋਜ ਕਰ ਰਿਹਾ ਹੈ। ਹਾਲਾਂਕਿ ਮੰਤਰਾਲਾ ਨੇ 3.57 ਲੱਖ ਕਰੋੜ ਰੁਪਏ ਦੇ ਨਿਵੇਸ਼ ਬਾਰੇ ਕੋਈ ਸਮਾਂ ਸੀਮਾ ਨਹੀਂ ਦੱਸੀ ਹੈ।

A total of more than 9.74 crore man-days of employment is expected to be generated towards the completion of these projects out of which more than 3.5 crore man-days of employment is expected to be generated in FY 2020-21 itself. pic.twitter.com/zk6C3wVdcm

Posted By: Ravneet Kaur