ਜੇਐੱਨਐੱਨ, ਨਵੀਂ ਦਿੱਲੀ : ਹਰ ਕੋਈ ਚਾਹੁੰਦਾ ਹੈ ਕਿ ਉਸ ਨੂੰ ਆਪਣੇ ਨਿਵੇਸ਼ 'ਤੇ ਜ਼ਿਆਦਾ ਤੋਂ ਜ਼ਿਆਦਾ ਵਿਆਜ ਮਿਲੇ। ਇਸ ਦੇ ਲਈ ਨਿਵੇਸ਼ਕ ਨੂੰ ਮਾਰਕੀਟ ਬਾਰੇ ਅਵੇਅਰ ਰਹਿਣ ਤੇ ਨਵੇਂ ਬਦਲਾਂ ਬਾਰੇ ਜਾਣਕਾਰੀ ਰੱਖਣ ਦੀ ਜ਼ਰੂਰਤ ਹੁੰਦੀ ਹੈ। ਇਸ ਵੇਲੇ ਜ਼ਿਆਦਾਤਰ ਬੈਂਕ ਐੱਫਡੀ (FD) 'ਤੇ ਘੱਟ ਵਿਆਜ ਦੇ ਰਹੇ ਹਨ। ਪਿਛਲੇ ਇਕ ਸਾਲ ਦੀ ਗੱਲ ਕਰੀਏ ਤਾਂ ਚੋਟੀ ਦੇ ਬੈਂਕਾਂ ਨੇ ਆਪਣੇ ਡਿਪਾਜ਼ਿਟ ਰੇਟ ਨੂੰ 55-100 ਆਧਾਰ ਅੰਕਾਂ ਤਕ ਘਟਾਇਆ ਹੈ। ਇਸ ਵੇਲੇ SBI 6.10 ਫ਼ੀਸਦੀ, HDFC ਤੇ ਕੋਟਕ ਬੈਂਕ 6.3 ਫ਼ੀਸਦੀ ਤੇ ICICI Bank 6.2 ਫ਼ੀਸਦੀ ਵਿਆਜ ਦੇ ਰਿਹਾ ਹੈ। ਸਰਕਾਰੀ ਬਾਂਡ ਦੀ ਗੱਲ ਕਰੀਏ ਤਾਂ ਸੱਤ ਸਾਲ ਦੇ ਸਰਕਾਰੀ ਬਾਂਡ ਦੀ ਰਿਟਰਨ ਵੀ 7.75 ਫ਼ੀਸਦੀ ਹੈ। ਉੱਥੇ ਹੀ ਕੁਝ ਨਿਵੇਸ਼ ਬਦਲ ਅਜਿਹੇ ਵੀ ਹਨ ਜਿਹੜੇ 9 ਫ਼ੀਸਦੀ ਤੋਂ ਜ਼ਿਆਦਾ ਵਿਆਜ ਦੇ ਰਹੇ ਹਨ।

ਆਪਣੇ ਡਿਪਾਜ਼ਿਟ 'ਤੇ ਜ਼ਿਆਦਾ ਵਿਆਜ ਹਾਸਿਲ ਕਰਨ ਲਈ ਨਿਵੇਸ਼ਕਾਂ ਕੋਲ ਇਕ ਬਦਲ ਸ਼੍ਰੀਰਾਮ ਟਰਾਂਸਪੋਰਟ ਫਾਈਨਾਂਸ ਡਿਬੈਂਚਰ ਇਸ਼ੂ ਵੀ ਹੈ। ਇਸ ਐੱਨਬੀਐੱਫਸੀ (NBFC) ਕੰਪਨੀ ਨੇ ਛੇ ਜਨਵਰੀ ਨੂੰ ਆਪਣਾ ਨਾਨ-ਕਨਵਰਟੀਬਲ ਡਿਬੈਂਚਰ (NCD) ਓਪਨ ਕੀਤਾ ਹੈ। ਇਸ ਇਸ਼ੂ ਦਾ ਬੇਸ ਸਾਈਜ਼ 200 ਕਰੋੜ ਹੈ। ਸਬਸਕ੍ਰਿਪਸ਼ਨ ਜ਼ਿਆਦਾ ਹੋਣ 'ਤੇ ਕੰਪਨੀ ਇਸ ਨੂੰ 1,000 ਕਰੋੜ ਤਕ ਵਧਾ ਸਕਦੀ ਹੈ। ਇਹ ਐੱਨਸੀਡੀ ਮਿਆਦ ਤੇ ਵਿਆਜ ਭੁਗਤਾਨ ਦੀ ਮਿਆਦ ਦੇ ਆਧਾਰ ਵੱਖ-ਵੱਖ ਵਿਆਜ ਦਰਾਂ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਵਿਚ ਸੱਤ ਸਾਲ ਦੀ ਮਿਆਦ ਲਈ ਸਾਲਾਨਾ ਵਿਆਜ ਦਰ ਸਭ ਤੋਂ ਜ਼ਿਆਦਾ 9.1 ਫ਼ੀਸਦੀ ਹੈ। ਉੱਥੇ ਹੀ ਐੱਨਸੀਡੀ 'ਚ ਇਕ ਡਿਬੈਂਚਰ ਦਾ ਮੁੱਲ 1,000 ਰੁਪਏ ਹੈ। ਇਹ ਇਸ਼ੂ 22 ਜਨਵਰੀ ਤਕ ਖੁੱਲ੍ਹਿਆ ਹੈ।

ਇੰਨੀ ਮਿਲੇਗੀ ਸਾਲਾਨਾ ਰਿਟਰਨ

ਇਸ ਐੱਨਸੀਡੀ 'ਚ ਗਾਹਕ ਨੂੰ 8.5 ਫ਼ੀਸਦੀ ਤੋਂ ਲੈ ਕੇ 9.1 ਫ਼ੀਸਦੀ ਤਕ ਸਾਲਾਨਾ ਵਿਆਜ ਮਿਲ ਰਿਹਾ ਹੈ। ਇਹ ਐੱਨਸੀਡੀ 3, 5 ਤੇ 7 ਸਾਲ ਦੀ ਮਿਆਦ ਲਈ ਉਪਲਬਧ ਹੈ। ਜੇਕਰ ਗਾਹਕ ਮਹੀਨਾਵਾਰ ਵਿਆਜ ਲਈ ਜਾਂਦਾ ਹੈ ਤਾਂ ਇੱਥੇ 3,5 ਤੇ 7 ਸਾਲ ਲਈ ਵਿਆਜ ਦਰ ਲੜੀਵਾਰ 8.52, 8.66 ਤੇ 8.75 ਫ਼ੀਸਦੀ ਹੋਵੇਗੀ। ਉੱਥੇ ਹੀ ਜੇਕਰ ਗਾਹਕ ਸਾਲਾਨਾ ਵਿਆਜ ਲੀ ਜਾਂਦਾ ਹੈ ਤਾਂ ਗਾਹਕ ਨੂੰ 3, 5 ਤੇ 7 ਸਾਲ ਦੀ ਮਿਆਦ ਲਈ ਲੜੀਵਾਰ 8.85, 9 ਤੇ 9.1 ਫ਼ੀਸਦੀ ਦੀ ਦਰ ਨਾਲ ਵਿਆਜ ਮਿਲੇਗਾ। ਇੱਥੇ ਸਾਲਾਨਾ ਵਿਆਜ ਲਈ ਦਰ ਜ਼ਿਆਦਾ ਹੈ ਕਿਉਂਕਿ ਇਸ ਵਿਚ ਵਿਆਜ ਭੁਗਤਾਨ ਦੀ ਫ੍ਰੀਕੁਐਂਸੀ ਘੱਟ ਹੁੰਦੀ ਹੈ।

ਸੁਰੱਖਿਆ ਦੇ ਲਿਹਾਜ਼ ਤੋਂ ਵੀ ਚੰਗਾ ਹੈ ਇਹ ਡਿਬੈਂਚਰ

ਇਸ ਡਿਬੈਂਚਰ 'ਚ ਨਿਵੇਸ਼ ਕਰਨਾ ਸੁਰੱਖਿਆ ਦੇ ਲਿਹਾਜ਼ ਤੋਂ ਚੰਗਾ ਹੈ। ਰੇਟਿੰਗ ਏਜੰਸੀ ਕ੍ਰਿਸਿਲ, ਕੇਅਰ ਤੇ ਇੰਡੀਆ ਰੇਟਿੰਗਜ਼ ਨੇ ਇਨ੍ਹਾਂ ਡਿਬੈਂਚਰਾਂ ਨੂੰ AA+ ਰੇਟਿੰਗ ਦਿੱਤੀ ਹੈ। ਇਹ ਰੇਟਿੰਗ ਸਭ ਤੋਂ ਜ਼ਿਆਦਾ ਰੇਟਿੰਗ AAA ਤੋਂ ਸਿਰਫ਼ ਇਕ ਸਟੈੱਪ ਹੇਠਾਂ ਹੈ। AA+ ਰੇਟਿੰਗ ਵਾਲੇ ਇੰਸਟਰੂਮੈਂਟ 'ਚ ਨਿਵੇਸ਼ ਸੁਰੱਖਿਅਤ ਸਮਝਿਆ ਜਾਂਦਾ ਹੈ। ਇਸ ਤਰ੍ਹਾਂ ਦੇ ਨਿਵੇਸ਼ 'ਚ ਰਿਸਕ ਕਾਫੀ ਘੱਟ ਹੁੰਦਾ ਹੈ।

ਇੰਝ ਕਰੋ ਨਿਵੇਸ਼

ਗਾਹਕ ਆਪਣੇ ਬੈਂਕ ਜਾਂ ਬ੍ਰੋਕਰਜ਼ ਜ਼ਰੀਏ ਅਰਜ਼ੀ ਜਮ੍ਹਾਂ ਕਰ ਕੇ ਐੱਨਸੀਡੀ ਦੇ ਪਬਲਿਕ ਇਸ਼ੂ 'ਚ ਨਿਵੇਸ਼ ਕਰ ਸਕਦੇ ਹਨ। ਇਨ੍ਹਾਂ ਡਿਬੈਂਚਰਾਂ ਦੇ ਐੱਨਏਈ ਤੇ ਬੀਐੱਸਈ 'ਤੇ ਲਿਸਟ ਹੋਣ ਤੋਂ ਬਾਅਦ ਗਾਹਕ ਨੂੰ ਇਹ ਸਹੂਲਤ ਮਿਲੇਗੀ ਕਿ ਜੇਕਰ ਉਹ ਮੈਚਿਓਰਟੀ ਤਕ ਇਨ੍ਹਾਂ ਡਿਬੈਂਚਰਾਂ 'ਚ ਨਿਵੇਸ਼ ਨਹੀਂ ਰੱਖਣਾ ਚਾਹੁੰਦਾ ਹੈ ਤਾਂ ਇਨ੍ਹਾਂ ਨੂੰ ਸਟੌਕ ਐਕਸਚੇਂਜ 'ਚ ਵੇਚ ਸਕਦੇ ਹਨ। ਇੱਥੇ ਦੱਸ ਦੇਈਏ ਕਿ ਗਾਹਕਾਂ ਨੂੰ ਕਿਸੇ ਵੀ ਨਿਵੇਸ਼ ਤੋਂ ਪਹਿਲਾਂ ਐਕਸਪਰਟਸ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Posted By: Seema Anand