ਨਵੀਂ ਦਿੱਲੀ : ਸੋਨੇ 'ਚ ਨਿਵੇਸ਼ ਕਰਨ ਵਾਲੇ ਲੋਕਾਂ ਲਈ ਇਸ ਸਮੇਂ ਸਾਵਰੇਨ ਗੋਲਡ ਬਾਂਡ 'ਚ ਨਿਵੇਸ਼ ਕਰਨ ਦਾ ਚੰਗਾ ਮੌਕਾ ਹੈ। ਇਸ ਸਾਲ ਲਈ ਸਰਕਾਰ ਦੀ ਸਾਵਰੇਨ ਬਾਂਡ ਸਕੀਮ ਦਾ ਦੂਸਰਾ ਸੈਸ਼ਨ ਕੱਲ੍ਹ ਤੋਂ ਸ਼ੁਰੂ ਹੋ ਗਿਆ ਹੈ। ਸਾਵਰੇਨ ਗੋਲਡ ਬਾਂਡ ਲਈ 8 ਜੁਲਾਈ ਤੋਂ ਸ਼ੁਰੂ ਹੋਈ ਦੂਸਰੇ ਸੈਸ਼ਨ ਦੀ ਵਿਕਰੀ 12 ਜੁਲਾਈ ਤਕ ਚੱਲਣ ਵਾਲੀ ਹੈ। ਇਸ ਤੋਂ ਬਾਅਦ 16 ਜੁਲਾਈ ਨੂੰ ਬਾਂਡ ਜਾਰੀ ਕੀਤੇ ਜਾਣਗੇ।ਇਸ ਸੈਸ਼ਨ 'ਚ ਇਕ ਗ੍ਰਾਮ ਸੋਨੇ ਦੀ ਕੀਮਤ 3,443 ਰੁਪਏ ਰੱਖੀ ਗਈ ਹੈ। ਨਿਵੇਸ਼ਕਾਂ ਵੱਲੋਂ ਸਾਵਰੇਨ ਗੋਲਡ ਬਾਂਡ ਲਈ ਆਨਲਾਈਨ ਅਪਲਾਈ ਕਰਨ 'ਤੇ ਤੇ ਡਿਜੀਟਲ ਮੋਡ 'ਚ ਪੇਮੈਂਚ ਕਰਨ 'ਤੇ 50 ਰੁਪਏ ਪ੍ਰਤੀ ਗ੍ਰਾਮ ਦਾ ਜ਼ਿਆਦਾ ਡਿਸਕਾਊਂਟ ਵੀ ਰੱਖਿਆ ਗਿਆ ਹੈ। ਇਸ ਤਰ੍ਹਾਂ ਸਾਵਰੇਨ ਗੋਲਡ ਬਾਂਡ 'ਚ ਆਨਲਾਈਨ ਨਿਵੇਸ਼ ਕਰਨ ਵਾਲੇ ਗਾਹਕਾਂ ਲਈ ਇਕ ਗ੍ਰਾਮ ਸੋਨੇ ਦੀ ਕੀਮਤ 3,393 ਰੁਪਏ ਰਹਿ ਗਈ ਹੈ।

ਕੀ ਹੈ ਸਾਵਰੇਨ ਗੋਲਡ ਬਾਂਡ

ਸਾਵਰੇਨ ਗੋਲਡ ਬਾਂਡ 'ਚ ਨਿਵੇਸ਼ਕਾਂ ਨੂੰ ਸੋਨੇ 'ਚ ਪੈਸਾ ਨਿਵੇਸ਼ ਕਰਨ ਦਾ ਮੌਕਾ ਮਿਲਦਾ ਹੈ ਪਰ ਇਸ ਲਈ ਉਨ੍ਹਾਂ ਨੂੰ ਫਿਜ਼ੀਕਲ ਫਾਰਮ 'ਚ ਸੋਨਾ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ। ਸਕੀਮ 'ਚ ਨਿਵੇਸ਼ਕਾਂ ਨੂੰ ਪ੍ਰਤੀ ਯੂਨਿਟ ਗੋਲਡ 'ਚ ਨਿਵੇਸ਼ ਦਾ ਮੌਕਾ ਮਿਲਦਾ ਹੈ, ਜਿਸਦੀ ਕੀਮਤ ਇਸ ਬੁਲਿਅਨ ਦੇ ਬਾਜ਼ਾਰ ਮੂਲ ਨਾਲ ਜੁੜੀ ਹੋਈ ਹੈ। ਬਾਂਡ ਦੇ ਮੈਚਿਉਰ ਹੋਣ 'ਤੇ ਇਸ ਨੂੰ ਨਕਦੀ 'ਚ ਬਦਲਿਆ ਜਾ ਸਕਦਾ ਹੈ।

ਇਥੋਂ ਖਰੀਦ ਸਕਦੇ ਹੋ ਐੱਸਜੀਬੀ

ਅਧਿਕਾਰਤ ਜਾਣਕਾਰੀ ਦੇ ਅਨੁਸਾਰ, ਸਾਵਰੇਨ ਗੋਲਡ ਬਾਂਡ ਦੀ ਵਿਕਰੀ ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮਟਡ, ਸ਼ਡਿਊਲ ਕਮਰਸ਼ੀਅਲ ਬੈਂਕਾਂ ਤੇ ਕੁਝ ਡਾਕਘਰਾਂ 'ਤੇ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਬਾਂਬੇ ਸਟਾਕ ਐਕਸਚੇਂਜ ਤੇ ਰਾਸ਼ਟਰੀ ਸਟਾਕ ਐਕਸਚੇਂਜ ਜਿਹੇ ਐਕਸਚੇਂਜ ਤੋਂ ਵੀ ਇਹ ਬਾਂਡ ਖਰੀਦਿਆ ਜਾ ਸਕਦਾ ਹੈ।

ਦੋ ਸੈਸ਼ਨਾਂ 'ਚ ਹੋਰ ਹੋਵੇਗੀ ਵਿਕਰੀ

ਸਾਵਰੇਨ ਗੋਲਡ ਬਾਂਚ ਸਕੀਮ ਦੇ ਦੂਸਰੇ ਸੈਸ਼ਨ ਤੋਂ ਬਾਅਦ ਤੀਸਰੇ ਸੈਸ਼ਨ ਦੀ ਵਿਕਰੀ 5 ਤੋਂ 9 ਅਗਸਤ ਵਿਚਕਾਰ ਹੋਵੇਗੀ। ਇਸ ਤੀਸਰੇ ਸੈਸ਼ਨ ਦੇ ਬਾਂਡ 'ਚ 14 ਅਗਸਤ ਨੂੰ ਜਾਰੀ ਹੋਵੇਗੀ। ਉਥੇ ਹੀ ਚੌਥੇ ਸੈਸ਼ਨ ਲਈ ਵਿਕਰੀ 9 ਤੋਂ 13 ਸਤੰਬਰ ਤਕ ਹੋਵੇਗੀ ਤੇ ਬਾਂਡ 17 ਸਤੰਬਰ ਨੂੰ ਜਾਰੀ ਹੋਣਗੇ।

Posted By: Jaskamal