ਮਨੀਸ਼ ਕੁਮਾਰ ਮਿਸ਼ਰਾ, ਨਵੀਂ ਦਿੱਲੀ : New Income Tax Slab:ਇਨਕਮ ਟੈਕਸ ਸਲੈਬ ਤੇ ਟੈਕਸ ਰੇਟ ਨੂੰ ਲੈ ਕੇ ਆਪਣੇ ਬਜਟ ਭਾਸ਼ਣ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਇਕ ਨਵਾਂ ਮਤਾ ਰੱਖਿਆ ਸੀ। ਉਕਤ ਪ੍ਰਸਤਾਵਿਤ ਇਨਕਮ ਟੈਕਸ ਸਲੈਬ ਬਾਰੇ 'ਚ ਤੁਹਾਨੂੰ ਅਸੀਂ ਜਾਣਕਾਰੀ ਦੇਵਾਂਗੇ ਪਰ ਇਸ ਤੋਂ ਪਹਿਲਾਂ ਜਾਣ ਲਓ ਕਿ New Income Tax Slab ਦਾ ਲਾਭ ਉਠਾਉਣ ਲਈ ਤੁਹਾਨੂੰ ਇਨਕਮ ਟੈਕਸ 'ਚ ਮਿਲਣ ਵਾਲੀਆਂ 70 ਤਰ੍ਹਾਂ ਦੀਆਂ ਛੋਟਾਂ ਤੇ ਕਟੌਤੀਆਂ ਨਾਲ ਤੁਹਾਨੂੰ ਸਮਝੌਤਾ ਕਰਨਾ ਹੋਵੇਗਾ। ਇਸ 'ਚ ਧਾਰਾ 80ਸੀ, 80ਡੀ, 80ਟੀਟੀਏ, 80ਟੀਟੀਬੀ ਆਦਿ ਸ਼ਾਮਲ ਹਨ।

ਹਾਲਾਂਕਿ, ਕੁਝ ਅਜਿਹੀਆਂ ਛੋਟਾਂ ਵੀ ਹਨ ਜਿਨ੍ਹਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਆਪਣਾ ਇਨਕਮ ਟੈਕਸ ਕੈਲਕੁਲੇਟ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਵੀ ਧਿਆਨ 'ਚ ਰੱਖੋ ਤੇ ਮੁਲਾਂਕਣ ਕਰੋ ਕਿ ਤੁਹਾਨੂੰ ਪਹਿਲਾਂ ਵਾਲੇ ਟੈਕਸ ਸਲੈਬ 'ਚ ਜ਼ਿਆਦਾ ਲਾਭ ਹੋਣ ਵਾਲਾ ਹੈ ਜਾਂ ਨਵੇਂ ਟੈਕਸ ਸਲੈਬ 'ਚ। ਹਾਲਾਂਕਿ, ਪ੍ਰਸਤਾਵਿਤ ਨਵਾਂ ਟੈਕਸ ਸਲੈਬਟ ਅਗਲੇ ਵਿੱਤੀ ਸਾਲ ਤੋਂ ਲਾਗੂ ਹੋਵੇਗਾ।


ਪ੍ਰਸਤਾਵਿਤ ਇਨਕਮ ਟੈਕਸ ਸਲੈਬ(New Income Tax Slab 2020-21)

ਪ੍ਰਸਤਾਵਿਤ ਨਵੇਂ ਟੈਕਸ ਸਲੈਬ ਅਨੁਸਾਰ, 2.5 ਲੱਖ ਰੁਪਏ ਤਕ ਦੀ ਆਮਦਨ ਪਹਿਲਾਂ ਦੀ ਤਰ੍ਹਾਂ ਹੀ ਟੈਕਸ ਮੁਕਤ ਰਹੇਗੀ ਤੇ 2.5 ਤੋਂ 5 ਲੱਖ ਰੁਪਏ ਤਕ ਦੀ ਆਮਦਨ ਵਾਲਿਆਂ ਨੂੰ 5 ਫ਼ੀਸਦੀ ਟੈਕਸ ਦੇਣਾ ਹੋਵੇਗਾ। 5 ਤੋਂ 7.5 ਲੱਖ ਰੁਪਏ ਦੀ ਸਾਲਾਨਾ ਇਨਕਮ 'ਤੇ 10 ਫ਼ੀਸਦੀ, 7.5 ਲੱਖ ਰੁਪਏ ਤੋਂ 10 ਲੱਖ ਰੁਪਏ ਦੀ ਕਮਾਈ ਹੋਣ 'ਤੇ 15 ਫ਼ੀਸਦੀ, 10 ਲੱਖ ਰੁਪਏ ਤੋਂ 12.5 ਲੱਖ ਰੁਪਏ ਤਕ ਦੀ ਸਾਲਾਨਾ ਆਮਦਨ 'ਤੇ ਨਵੇਂ ਟੈਕਸ ਪ੍ਰਬੰਧ ਤਹਿਤ 20 ਫ਼ੀਸਦੀ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ। 12.5 ਲੱਕ ਤੋਂ 15 ਲੱਖ ਰੁਪਏ ਦੀ ਸਾਲਾਨਾ ਆਮਦਨ 'ਤੇ 25 ਫ਼ੀਸਦੀ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ। 15 ਲੱਖ ਰੁਪਏ ਤੋਂ ਜ਼ਿਆਦਾ ਦੀ ਆਮਦਨ 'ਤੇ 30 ਫ਼ੀਸਦੀ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ।


ਟੈਕਸ ਤੇ ਇਨਵੈਸਟਮੈਂਟ ਐਕਸਪਰਟ ਬਲਵੰਤ ਜੈਨ ਅਨੁਸਾਰ ਪ੍ਰਸਤਾਵਿਤ ਟੈਕਸ ਸਲੈਬ 'ਚ ਤੁਹਾਨੂੰ ਇਹ ਛੋਟਾਂ ਮਿਲਣਗੀਆਂ।

1. ਜੇ ਤੁਹਾਨੂੰ ਕੰਪਨੀ ਵੱਲੋਂ ਗ੍ਰੈਚੂਟੀ ਦੀ ਰਾਸ਼ੀ ਮਿਲਦੀ ਹੈ ਤਾਂ ਉਹ ਵੀ ਨਵੇਂ ਟੈਕਸ ਸਲੈਬ ਤਹਿਤ ਛੋਟ ਅਧੀਨ ਆਵੇਗੀ।

2. ਨਵੇਂ ਟੈਕਸ ਪ੍ਰਬੰਧ ਤਹਿਤ ਜੀਵਨ ਬੀਮਾ ਦਾ ਪ੍ਰੀਮੀਅਮ ਜੋ ਧਾਰਾ 80ਸੀ ਅਧੀਨ ਆਉਂਦਾ ਹੈ, 'ਤੇ ਛੋਟ ਨਹੀਂ ਮਿਲਦੀ ਪਰ ਜੀਵਨ ਬੀਮਾ ਦੀ ਮਚਿਓਰਿਟੀ 'ਤੇ ਹਾਸਲ ਰੁਪਇਆਂ 'ਤੇ ਧਾਰਾ 10(10ਡੀ) ਤਹਿਟ ਟੈਕਸ 'ਤੇ ਛੋਟ ਰਹੇਗੀ।

3. ਜੇ ਈਪੀਐੱਫ ਜਾਂ ਐੱਨਪੀਐੱਸ ਦੇ ਖਾਤੇ 'ਚ ਤੁਹਾਡੇ ਕੰਪਨੀ ਪੈਸੇ ਜਮ੍ਹਾ ਕਰਵਾਉਂਦੀ ਹੈ ਤਾਂ ਉਸ 'ਤੇ ਤੁਹਾਨੂੰ ਛੋਟ ਦਾ ਲਾਭ ਮਿਲੇਗਾ ਪਰ ਜੇ ਇਹ ਰਾਸ਼ੀ 7.50 ਲੱਖ ਰੁਪਏ ਤੋਂ ਜ਼ਿਆਦਾ ਹੁੰਦੀ ਹੈ ਤਾਂ ਇਸ 'ਤੇ ਛੋਟ ਨਹੀਂ ਮਿਲੇਗੀ।

4. ਪੀਪੀਐੱਫ 'ਤੇ ਮਿਲਣ ਵਾਲਾ ਵਿਆਜ ਤੇ ਮਚਿਓਰਿਟੀ 'ਤੇ ਮਿਲਣ ਵਾਲੀ ਰਾਸ਼ੀ ਵੀ ਨਵੇਂ ਟੈਕਸ ਪ੍ਰਬੰਧ ਤਹਿਤ ਛੋਟ ਦੇ ਘੇਰੇ 'ਚ ਹੋਵੇਗੀ।

5. ਸੁਕੰਨਿਆ ਸਮ੍ਰਿਧੀ ਯੋਜਨਾ ਤਹਿਤ ਮਿਲਣ ਵਾਲਾ ਵਿਆਜ ਤੇ ਇਸ ਦੀ ਮਚਿਓਰਿਟੀ 'ਤੇ ਮਿਲਣ ਵਾਲੀ ਰਾਸ਼ੀ 'ਤੇ ਨਵੀਂ ਟੈਕਸ ਸਲੈਬ ਤਹਿਤ ਛੋਟ ਜਾਰੀ ਰਹੇਗੀ। ਹਾਲਾਂਕਿ ਇਸ 'ਚ ਨਿਵੇਸ਼ ਕੀਤੀ ਜਾਣ ਵਾਲੀ ਰਾਸ਼ੀ 'ਤੇ ਧਾਰਾ 80ਸੀ ਤਹਿਤ ਛੋਟ ਨਹੀਂ ਮਿਲੇਗੀ।

6. ਜੇ ਤੁਹਾਨੂੰ ਕੰਪਨੀ ਵੱਲੋਂ 5000 ਰੁਪਏ ਤਕ ਦਾ ਉਪਹਾਰ ਮਿਲਦਾ ਹੈ ਤਾਂ ਇਹ ਟੈਕਸ ਦੇ ਘੇਰ 'ਚ ਨਹੀਂ ਆਵੇਗਾ।

7. ਈਪੀਐੱਫ 'ਤੇ ਮਿਲਣ ਵਾਲੇ ਵਿਆਜ 'ਤੇ ਨਵੇਂ ਟੈਕਸ ਸਲੈਬ 'ਚ ਵੀ ਛੋਟ ਜਾਰੀ ਰਹੇਗੀ।

8. ਸੀਨੀਅਰ ਨਾਗਰਿਕਾਂ ਨੂੰ ਪੋਸਟ ਆਫਿਸ, ਬੈਂਕ ਜਾਂ ਕਾਰਪੋਰੇਟਿਵ ਬੈਂਕਾਂ ਦੇ ਬਚਤ ਖਾਤੇ, ਰੈਕਰਿੰਗ ਡਿਪਾਜ਼ਿਟ ਜਾਂ ਫਿਕਸਡ ਡਿਪਾਜ਼ਿਟ 'ਤੇ ਮਿਲਣ ਵਾਲੇ ਵਿਆਜ 'ਤੇ ਟੈਕਸ ਦੀ ਛੋਟ ਮਿਲੇਗੀ।

Posted By: Susheel Khanna