ਜੇਐੱਨਐੱਨ, ਨਵੀਂ ਦਿੱਲੀ : ਮਹਿੰਦਰਾ ਐਂਡ ਮਹਿੰਦਰਾ ਫਾਇਨਾਂਸ਼ੀਅਲ ਸਰਵਿਸਿਜ਼ ਲਿਮਟਿਡ (MMFSL) ਦੀ ਮੁਕੰਮਲ ਮਲਕੀਅਤ ਵਾਲੀ ਸਬਸਿਡਰੀ ਮਹਿੰਦਰਾ ਮਿਊਚਲ ਫੰਡ ਨੇ ਨਵੀਂ ਇਕੁਅਟੀ ਸਕੀਮ ਲਾਂਚ ਕੀਤੀ ਹੈ। ਇਸ ਸਕੀਮ ਦਾ ਨਾਂ ਮਹਿੰਦਰਾ ਟੌਪ 250 ਨਿਵੇਸ਼ ਯੋਜਨਾ ਹੈ। ਲਾਰਜ ਤੇ ਮਿੱਡ ਕੈਪ ਕੰਪਨੀਆਂ ਦੀ ਇਕੁਅਟੀ ਤੇ ਇਕੁਅਟੀ ਰਿਲੇਟਿਡ ਸਿਕਊਰਟੀਜ਼ 'ਚ ਨਿਵੇਸ਼ ਤੋਂ ਆਮਦਨ ਤੇ ਲੌਂਗ ਟਰਮ ਕੈਪੀਟਲ ਐਪਰੀਸਿਏਸ਼ਨ ਲੈਣ ਵਾਲੇ ਨਿਵੇਸ਼ਕਾਂ ਲਈ ਕੰਪਨੀ ਨੇ ਇਹ ਯੋਜਨਾ ਲਾਂਚ ਕੀਤੀ ਹੈ।

ਇਸ ਯੋਜਨਾ ਦਾ ਉਦੇਸ਼ ਲਾਰਜ ਕੈਪ ਨੂੰ ਮਾਲਕੀ ਪ੍ਰਦਾਨ ਕਰਨਾ ਤੇ ਮਿੱਡ ਕੈਪ ਨੂੰ ਗ੍ਰੋਥ ਦੇਣਾ ਹੈ। ਇਹ ਨਵਾਂ ਫੰਡ 6 ਦਸੰਬਰ 2019 ਤੋਂ ਸ਼ੁਰੂਆਤੀ ਸਬਸਕ੍ਰਿਪਸ਼ਨ ਦੀ ਪੇਸ਼ਕਸ਼ ਕਰ ਰਿਹਾ ਹੈ, ਜੋ 20 ਦਸੰਬਰ 2019 ਤਕ ਚੱਲੇਗਾ।

ਇਹ ਯੋਜਨਾ ਇਕੁਅਟੀ ਤੇ ਇਕੁਅਟੀ ਰਿਲੇਟਿਡ ਸਿਕਊਰਿਟੀਜ਼ 'ਚ ਘੱਟੋ-ਘੱਟ 80 ਫ਼ੀਸਦੀ ਨਿਵੇਸ਼ ਕਰੇਗੀ। ਨਾਲ ਹੀ ਇਸ ਯੋਜਨਾ 'ਚ ਕਰਜ਼ ਤੇ ਮਨੀ ਮਾਰਕੀਟ ਸਿਕਊਰਟੀਜ਼ 'ਚ 20 ਫ਼ੀਸਦੀ ਤਕ ਨਿਵੇਸ਼ ਦੀ ਵਿਵਸਥਾ ਹੈ।

ਮਹਿੰਦਰਾ ਮਿਊਚਲ ਫੰਡ ਦੇ ਚੀਫ ਇਕੁਅਟੀ ਸਟ੍ਰੈਟੇਜਿਸਟ ਨੇ ਕਿਹਾ ਕਿ ਮਹਿੰਦਰਾ ਟੌਪ 250 ਨਿਵੇਸ਼ ਯੋਜਨਾ ਦਾ ਟੀਚਾ ਲਾਰਜ ਤੇ ਮਿਡ ਕੈਪ 'ਚ ਕਰੀਬ ਬਰਾਬਰ ਮਾਲਕੀ ਬਣਾਉਣਾ ਹੈ ਤੇ ਮਾਰਕੀਟ ਚੱਕਰ ਦੇ ਹਿਸਾਬ ਨਾਲ ਰਣਨੀਤਕ ਫ਼ੈਸਲੇ ਲੈਣਾ ਹੈ। ਇਸ ਵਿਚ ਸਟਾਕ ਸਿਲੈਕਸ਼ਨ ਦੀ ਪ੍ਰਕਿਰਿਆ ਹਰ ਤਿੰਨ ਮਹੀਨਿਆਂ 'ਚ ਹੋਵੇਗੀ।

ਮਹਿੰਦਰਾ ਮਿਊਚਲ ਫੰਡ ਦੇ ਸੀਐੱਮਓ ਜਤਿੰਦਰ ਪਾਲ ਸਿੰਘ ਨੇ ਕਿਹਾ, 'ਭਾਰਤ ਸਰਕਾਰ ਤੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਵਿੱਤੀ ਤੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਵਿੱਤੀ ਤੇ ਮੌਦਰਿਕ ਮੋਰਚੇ ਨੂੰ ਬੂਸਟ ਕਰਨ ਦੇ ਐਲਾਨਾਂ ਨਾਲ ਜਲਦ ਹੀ ਭਾਰਤੀ ਅਰਥਵਿਵਸਥਾ ਦੇ ਲੀਹੇਂ ਪੈਣ ਦੀ ਉਮੀਦ ਹੈ। ਅਸੀਂ ਆਸ਼ਾ ਕਰਦੇ ਹਾਂ ਕਿ ਇਹ ਯੋਜਨਾ ਇਕੁਅਟੀ ਪੋਰਟਫੋਲੀਓ ਨੂੰ ਠਹਿਰਾਅ ਦੇ ਨਾਲ ਗ੍ਰੋਥ ਦੇਵੇਗੀ। ਨਾਲ ਹੀ ਇਹ ਯੋਜਨਾ ਲੌਂਗ ਟਰਮ ਵੈਲਥ ਕ੍ਰਿਏਸ਼ਨ ਤੇ ਇਨਕਮ ਚਾਹੁਣ ਵਾਲੇ ਇਨਵੈਸਟਰਜ਼ ਲਈ ਢੁਕਵੀਂ ਹੈ।

Posted By: Seema Anand