ਵਾਟਰ ਪਿਊਰੀਫਾਇਰ, ਏਅਰ ਪਿਊਰੀਫਾਇਰ ਵੈਜ਼ੀਟੇਬਲ ਪਿਊਰੀਫਾਇਰ ਅਤੇ ਕਿਚਨ ਤੇ ਹੋਮ ਅਪਲਾਈਸੇਜ਼ ਵਰਗੇ ਖੇਤਰ ਵਿਚ ਕੈਂਟ ਬ੍ਰਾਂਡ ਦਾ ਨਾਮ ਅੱਜ ਘਰ-ਘਰ ਪੁੱਜ ਗਿਆ ਹੈ। ਇਸ ਮਸ਼ਹੂਰ ਬ੍ਰਾਂਡ ਦੇ ਵਿਕਾਸ ਦੀ ਅਨੋਖੀ ਕਹਾਣੀ ਹੈ ਤੇ ਅੱਗੇ ਦੇ ਕਾਰੋਬਾਰ ਵਿਸਥਾਰ ਯੋਜਨਾਵਾਂ ਦੇ ਬਾਰੇ ਵਿਚ ਦੈਨਿਕ ਜਾਗਰਣ ਦੇ ਕੈਂਟ ਆਰਓ ਸਿਸਟਮਸ ਦੇ ਪ੍ਰਬੰਧਕ ਡਾਇਰੈਕਟਰ ਡਾ. ਮਹੇਸ਼ ਗੁਪਤਾ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਇਸ ਦੇ ਮੁੱਖ ਅੰਸ਼।

ਕੰਪਨੀ ਦਾ ਮਾਰਕੀਟ ਸ਼ੇਅਰ ਤੇ ਉਸਦੀ ਵਿਕਾਸ ਯੋਜਨਾ ਕੀ ਹੈ?

ਮਾਰਕੀਟ ਲੀਡਰ ਹੋਣ ਦੇ ਨਾਤੇ ਕੈਂਟ ਆਰਓ ਭਾਰਤ ਵਿਚ ਆਰਓ ਵਾਟਰ ਪਿਊਰੀਫਾਇਰ ਸ਼੍ਰੇਣੀ ਵਿਚ 40 ਫ਼ੀਸਦੀ ਬਾਜ਼ਾਰ ਹਿੱਸੇਦਾਰੀ ਹਾਸਿਲ ਕਰ ਚੁੱਕਾ ਹੈ। ਕੈਂਟ ਬੰਗਲਾਦੇਸ਼, ਸ੍ਰੀਲੰਕਾ, ਕੁਵੈਤ, ਨੇਪਾਲ ਅਤੇ ਖਾੜੀ ਸਹਿਯੋਗ ਕੌਂਸਲ (ਜੀਸੀਸੀ) ਨੂੰ ਆਪਣੇ ਅਲਟਰਾ ਕ੍ਰਾਂਤੀਕਾਰੀ ਉਤਪਾਦਾਂ ਦਾ ਦਰਾਮਦ ਕਰਦੀ ਹੈ। ਹਾਲ ਹੀ ਵਿਚ ਇਸ ਨੇ ਦੱਖਣ ਅਫਰੀਕਾ ਬਾਜ਼ਾਰ ਵਿਚ ਪ੍ਰਵੇਸ਼ ਕੀਤਾ ਹੈ। ਸਫਲਤਾ ਹਾਸਲ ਕਰਨ ਤੋਂ ਬਾਅਦ ਵੀ ਅਸੀਂ ਹੋਰ ਸੁਧਾਰ ਕਰਨ ਲਈ ਅਸੀਂ ਸਖਤ ਮਿਹਨਤ ਕਰ ਰਹੇ ਹਾਂ। ਅੱਜ ਇਸ ਬ੍ਾਂਡ ਕੋਲ ਰੁੜਕੀ ਅਤੇ ਗ੍ਰੇਟਰ ਨੋਇਡਾ ਵਿਚ ਮਨੂੰਫੈਕਚਰਿੰਗ ਯੰਤਰ ਹੈ, ਜਿਸ ਨੂੰ ਹਾਲ ਹੀ ਵਿਚ ਸਮਾਰੋਹ ਦੌਰਾਨ ਲਾਂਚ ਕੀਤਾ ਗਿਆ ਸੀ। ਇਸ ਦੂਜੇ ਮਨੂੰਫੈਕਚਰਿੰਗ ਪਲਾਂਟ ਦੇ ਨਾਲ, ਰਿਵਰਸ ਆਸਮੋਸਿਸ (ਆਰਓ) ਵਾਟਰ ਪਿਊਰੀਫਾਇਰ ਦੀ ਸਾਡੀ ਉਤਪਾਦਨ ਸਮਰੱਥਾ ਇਕ ਸਾਲ ਵਿਚ ਦੁੱਗਣੀ ਹੋ ਕੇ 10 ਲੱਖ ਇਕਾਈ ਹੋ ਜਾਵੇਗੀ।

ਤੁਹਾਡੇ ਮਨ 'ਚ ਕੈਂਟ ਆਰਓ ਬਣਾਉਣ ਦਾ ਵਿਚਾਰ ਕਿਸ ਤਰ੍ਹਾਂ ਆਇਆ?

ਇਹ ਸਭ ਅਚਾਨਕ ਹੀ ਸੀ ਕਿ ਮੈਂ ਵਾਟਰ ਪਿਊਰੀਫਾਇਰ ਉਦਯੋਗ ਵਿਚ ਸ਼ਾਮਿਲ ਹੋ ਗਿਆ ਅਤੇ ਕਾਫੀ ਘੱਟ ਸਮੇਂ ਵਿਚ ਸ਼ੋਧ ਅਤੇ ਖੋਜ ਤੋਂ ਬਾਅਦ ਇਸ ਵਿਚ ਇਕ ਨਵੀਂ ਕ੍ਰਾਂਤੀ ਲਿਆਉਣ ਵਿਚ ਸਫਲ ਰਿਹਾ। ਮੈਂ ਸਾਲ 1975 ਵਿਚ ਆਈਆਈਟੀ ਕਾਨਪੁਰ ਤੋਂ ਡਿਗਰੀ ਪ੍ਰਾਪਤ ਕੀਤੀ ਹੈ ਅਤੇ ਬਾਅਦ ਵਿਚ ਇਕ ਇੰਜੀਨੀਅਰ ਦੇ ਅਹੁਦੇ 'ਤੇ ਇੰਡੀਅਨ ਆਇਲ ਦੇ ਨਾਲ ਜੁੜ ਗਿਆ। ਮੇਰੀ ਹਮੇਸ਼ਾ ਤੋਂ ਕੁਝ ਵੱਖ ਕਰਨ ਦੀ ਸੋਚ ਰਹੀ ਹੈ।

ਜਲ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ। ਆਰਓ ਇੰਸਟਾਲ ਕਰਨਾ ਕਿੰਨਾ ਮਹੱਤਵਪੂਰਨ ਹੈ?

ਇਹ ਬਹੁਤ ਵੱਡੀ ਸਮੱਸਿਆ ਹੈ। ਮੈਂ ਦਾਅਵੇ ਦੇ ਨਾਲ ਕਹਿ ਸਕਦਾ ਹੈ ਹਾਂ ਕਿ ਅਗਲੇ 25 ਸਾਲਾਂ ਵਿਚ ਤੁਸੀ ਸ਼ੁੱਧ ਪਾਣੀ ਨਹੀਂ ਪੀ ਸਕੋਗੇ। ਜੋ ਪਾਣੀ ਅਸੀਂ ਪੀਦੇ ਹਾਂ ਉਹ ਜਾਂ ਨਦੀ ਤੋਂ ਆਉਂਦਾ ਹੈ ਜਾਂ ਭੂਮੀਗਤ ਸ੍ਰੋਤਾਂ ਤੋਂ ਪੰਪ ਕੀਤਾ ਜਾਂਦਾ ਹੈ। ਸਨਅਤ ਅਤੇ ਖੇਤੀ ਵਿਚ ਖਾਦਾਂ ਦੀ ਵਰਤੋਂ ਨਾਲ ਧਰਤੀ ਹੇਠਲਾ ਪਾਣੀ ਪ੍ਰਦੂਸ਼ਿਤ ਹੋ ਚੁੱਕਾ ਹੈ। ਇਹ ਹਾਲਤ ਭਾਰਤ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਹੈ। ਪਾਣੀ ਸ਼ੁੱਧ ਕਰਨ ਲਈ ਆਰਓ ਕਾਫੀ ਮਹੱਤਵਪੂਰਨ ਹੈ।