ਨਵੀਂ ਦਿੱਲੀ : ਸਪਾਈਸਜੈੱਟ ਸੱਤ ਵਿਦੇਸ਼ੀ ਮੰਜ਼ਿਲਾਂ ਲਈ ਸਿੱਧੀ ਉਡਾਣਾਂ ਸ਼ੁਰੂ ਕਰੇਗੀ। ਇਹ ਸਾਰੀਆਂ ਉਡਾਣਾਂ ਮੁੰਬਈ ਤੋਂ ਹੋਣਗੀਆਂ। ਨਵੀਆਂ ਵਿਦੇਸ਼ੀ ਮੰਜ਼ਿਲਾਂ 'ਚ ਕੋਲੰਬੋ, ਜੇੱਦਾ, ਢਾਕਾ, ਰਿਆਧ, ਹਾਂਗਕਾਂਗ, ਬੈਂਕਾਕ ਤੇ ਕਾਠਮਾਂਡੂ ਸ਼ਾਮਲ ਹਨ। ਇਨ੍ਹਾਂ ਸ਼ਹਿਰਾਂ ਲਈ ਕਿਫਾਇਤੀ ਕੰਪਨੀ ਦੀਆਂ ਸੇਵਾਵਾਂ ਮਈ ਦੇ ਅੰਤ ਤੋਂ ਸ਼ੁਰੂ ਹੋਣਗੀਆਂ। ਕੰਪਨੀ ਨੇ ਸੋਮਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ ਕਿ ਮੁੰਬਈ ਤੋਂ ਕੋਲੰਬੋ, ਢਾਂਕਾ, ਰਿਆਧ, ਹਾਂਗਕਾਂਗ ਤੇ ਕਾਠਮਾਂਡੂ ਮਾਰਗਾਂ 'ਤੇ ਸਿੱਧੀ ਦੈਨਿਕ ਉਡਾਣਾਂ ਸ਼ੁਰੂ ਕਰਨ ਵਾਲੀ ਉਹ ਪਹਿਲੀ ਭਾਰਤੀ ਕਿਫਾਇਤੀ ਏਅਰਲਾਈਨ ਕੰਪਨੀ ਬਣ ਜਾਵੇਗੀ। ਨਵੇਂ ਮਾਰਗਾਂ 'ਤੇ ਬੋਇੰਗ 737 ਐੱਨਜੀ ਜਹਾਜ਼ਾਂ ਨੂੰ ਲਗਾਇਆ ਜਾਵੇਗਾ। ਸਪਾਈਸਜੈੱਟ ਦੇ ਸੀਐੱਮਡੀ ਅਜੈ ਸਿੰਘ ਨੇ ਕਿਹਾ ਕਿ ਸਾਨੂੰ ਮੁੰਬਈ ਨਾਲ ਇਨ੍ਹਾਂ ਲੋਕਪਿ੍ਰਯ ਕੌਮਾਂਤਰੀ ਮੰਜ਼ਿਲਾਂ ਨੂੰ ਜੋੜਨ ਦੀ ਖੁਸ਼ੀ ਹੈ।

ਏਆਈਏਟੀਐੱਸਐੱਲ ਲਈ ਬੋਲੀ ਦੀ ਆਖ਼ਰੀ ਮਿਤੀ ਵਧ ਸਕਦੀ ਐ

ਨਵੀਂ ਦਿੱਲੀ : ਏਅਰ ਇੰਡੀਆ ਦਾ ਗ੍ਰਾਊਂਡ ਹੈਂਡਲਿੰਗ ਕੰਪਨੀ ਦੀ ਰਣਨੀਤਿਕ ਹਿੱਸੇਦਾਰੀ ਵੇਚਣ ਲਈ ਬੋਲੀ ਜਮ੍ਹਾਂ ਕੀਤੇ ਜਾਣ ਦੀ ਆਖ਼ਰੀ ਮਿਤੀ ਇਕ ਮਹੀਨਾ ਵਧਾ ਕੇ 16 ਮਈ ਕੀਤੀ ਜਾ ਸਕਦੀ ਹੈ। ਐਕਸਪ੍ਰਰੈਸਨ ਆਫ਼ ਇੰਟਰੈਸਟ 12 ਫਰਵਰੀ ਨੂੰ ਜਾਰੀ ਹੋਈ ਸੀ ਤੇ ਬੋਲੀ ਜਮ੍ਹਾਂ ਕਰਨ ਦੀ ਆਖ਼ਰੀ ਮਿਤੀ 16 ਅਪ੍ਰਰੈਲ ਤੈਅ ਕੀਤੀ ਗਈ ਸੀ। ਇਕ ਅਧਿਕਾਰੀ ਨੇ ਕਿਹਾ ਕਿ ਏਅਰ ਇੰਡੀਆ ਏਅਰ ਟਰਾਂਸਪੋਰਟ ਸਰਵਿਸਿਜ਼ ਲਈ ਬੋਲੀ ਜਮ੍ਹਾਂ ਕਰਨ ਦੀ ਆਖ਼ਰੀ ਮਿਤੀ ਨੂੰ ਵਧਾ ਕੇ 16 ਮਈ ਕਰਨ ਦਾ ਫ਼ੈਸਲਾ ਹੋਇਆ ਹੈ।

ਬੰਗਲੁਰੂ ਏਅਰਪੋਰਟ ਦੀ ਯਾਤਰਾ ਫੀਸ ਵਧੀ

ਬੈਂਗਲੁਰੂ : ਬੈਂਗਲੁਰੂ ਏਅਰਪੋਰਟ ਤੋਂ ਹਵਾਈ ਯਾਤਰਾ ਕਰਨ ਦੀ ਫੀਸ ਮੰਗਲਵਾਰ ਤੋਂ 120 ਫ਼ੀਸਦੀ ਵੱਧ ਗਈ। ਏਅਰਪੋਰਟ ਫੀਸ ਰੈਗੂਲੇਟਰੀ 'ਏਰਾ' ਨੇ ਇਸ ਏਅਰਪੋਰਟ ਨੂੰ ਚਾਰ ਮਹੀਨੇ ਲਈ ਯੂਜ਼ਰ ਡਿਵੈਲਪਮੈਂਟ ਫੀਸ ਵਧਾਉਣ ਦੀ ਮਨਜ਼ੂਰੀ ਦਿੱਤੀ ਹੈ। ਫੀਸ ਵਧਣ ਨਾਲ ਹੋਣ ਵਾਲੀ ਕਮਾਈ ਦੀ ਵਰਤੋਂ ਏਅਰਪੋਰਟ ਦੇ ਵਿਸਥਾਰ 'ਚ ਕੀਤੀ ਜਾਵੇਗੀ। ਵਧੀ ਹੋਈ ਫੀਸ 16 ਅਪ੍ਰਰੈਲ ਤੋਂ 15 ਅਗਸਤ ਵਿਚਾਲੇ ਖ਼ਰੀਦੀਆਂ ਜਾਣ ਵਾਲੀਆਂ ਟਿਕਟਾਂ 'ਤੇ ਲੱਗੇਗਾ। 16 ਅਗਸਤ ਤੋਂ ਫੀਸ ਪੁਰਾਣੇ ਪੱਧਰ 'ਤੇ ਆ ਜਾਵੇਗੀ। ਬੈਂਗਲੁਰੂ ਏਅਰਪੋਰਟ ਨੇ ਇਕ ਬਿਆਨ 'ਚ ਕਿਹਾ ਕਿ 16 ਅਪ੍ਰਰੈਲ ਤੋਂ ਘਰੇਲੂ ਮਾਰਗਾਂ ਲਈ ਯੂਡੀਐੱਫ 139 ਰੁਪਏ ਤੋਂ ਵੱਧ ਕੇ 306 ਰੁਪਏ ਅਤੇ ਕੌਮਾਂਤਰੀ ਮਾਰਗਾਂ ਲਈ ਇਹ 558 ਰੁਪਏ ਤੋਂ ਵੱਧ ਕੇ 1226 ਰੁਪਏ ਹੋ ਜਾਵੇਗਾ।