ਨਵੀਂ ਦਿੱਲੀ : ਤੇਜ਼ ਰਫਤਾਰ ਨਾਲ ਭੱਜਦੀ ਜ਼ਿੰਦਗੀ 'ਚ ਅੱਜ ਹਰ ਵਿਅਕਤੀ ਨੂੰ ਸੁਰੱਖਿਆ ਬੀਮਾ ਦੀ ਜ਼ਰਰੂਤ ਪੈ ਜਾਂਦੀ ਹੈ। ਇਸ ਲਈ ਭਾਰਤ ਸਰਕਾਰ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ ਬੇਹੱਦ ਘੱਟ ਖਰਚ 'ਤੇ ਲੋਕਾਂ ਨੂੰ ਸੁਰੱਖਿਆ ਬੀਮਾ ਉਪਲਬਧ ਕਰਵਾ ਰਹੀ ਹੈ। ਘੱਟ ਆਮਦਨ ਵਾਲੇ ਲੋਕਾਂ ਲਈ ਇਹ ਯੋਜਨਾ ਕਾਫੀ ਲਾਭਦਾਇਕ ਹੈ।

ਕੀ ਹੈ PMSBY

ਪ੍ਰਧਾਨ ਮੰਤਰੀ ਬੀਮਾ ਯੋਜਨਾ 'ਚ ਸਰਕਾਰ ਮਾਮੂਲੀ ਸਾਲਾਨਾ ਪ੍ਰੀਮਿਅਮ ਦੇ ਨਾਲ ਦੁਰਘਟਨਾ ਬੀਮਾ ਪ੍ਰਦਾਨ ਕਰਦੀ ਹੈ। ਇਹ ਯੋਜਨਾ ਅਚਾਨਕ ਮੌਤ ਤੇ ਵਿਕਲਾਂਗਤਾ ਦੇ ਹਾਲਾਤ 'ਚ ਬੀਮਾ ਕਵਰੇਜ ਪ੍ਰਦਾਨ ਕਰਦੀ ਹੈ। ਇਹ ਮੂਲ ਰੂਪ 'ਚ ਇਕ ਦੁਰਘਟਨਾ ਬੀਮਾ ਯੋਜਨਾ ਹੈ। ਹਾਲਾਂਕਿ ਦਿਲ ਦੇ ਦੌਰੇ ਜਿਹੇ ਕੁਦਰਤੀ ਕਾਰਨਾਂ ਕਰਕੇ ਹੋਈ ਮੌਤ 'ਤੇ ਇਸ ਯੋਜਨਾ ਨਾਲ ਬੀਮਾ ਕਵਰ ਨਹੀਂ ਕੀਤਾ ਜਾਂਦਾ।

ਸਿਰਫ 12 ਰੁਪਏ 'ਚ 2 ਲੱਖ ਦਾ ਬੀਮਾ ਕਵਰ

ਇਸ ਯੋਜਨਾ ਲਈ 18 ਤੋਂ 70 ਸਾਲ ਤਕ ਦੀ ਉਮਰ ਦੇ ਲੋਕ ਅਪਲਾਈ ਕਰ ਸਕਦੇ ਹਨ। ਪ੍ਰਧਾਨ ਮੰਤਰੀ ਬੀਮਾ ਯੋਜਨਾ 'ਚ ਸਿਰਫ 12 ਰੁਪਏ ਸਾਲਾਨਾ ਪ੍ਰੀਮਿਅਮ ਜਮ੍ਹਾ ਕਰਵਾਉਣਾ ਪੈਂਦਾ ਹੈ। ਇਸ ਪ੍ਰੀਮਿਅਮ ਦੇ ਬਲਦੇ 'ਚ ਵਿਅਕਤੀ ਨੂੰ ਇਕ ਸਾਲ ਲਈ 2 ਲੱਖ ਰੁਪਏ ਦਾ ਬੀਮਾ ਕਵਰ ਐਕਸੀਡੈਂਟ ਨਾਲ ਹੋਈ ਮੌਤ ਤੇ ਵਿਕਲਾਂਗਤਾ ਤੇ ਇਕ ਲੱਖ ਰੁਪਏ ਦਾ ਬੀਮਾ ਕਵਰ ਵਿਕਲਾਂਗਤਾ ਦੇ ਹਾਲਾਤ 'ਤੇ ਦਿੱਤਾ ਜਾਂਦਾ ਹੈ। ਖਾਤਾਧਾਰਕ ਦੀ ਮੌਤ ਦੀ ਸਿਥਤੀ 'ਚ ਬੀਮਾਧਾਰਕ ਵੱਲੋਂ ਨਾਮਿਨੀ ਵਿਅਕਤੀ ਦੇ ਬੈਂਕ ਖਾਤੇ 'ਚ ਇਹ ਰਾਸ਼ੀ ਭੇਜੀ ਜਾਂਦੀ ਹੈ।

ਕਿਵੇਂ ਕਰੀਏ ਅਪਲਾਈ

ਨਾਮਜ਼ਦਗੀ ਕਰਵਾਉਣ ਲਈ ਤੁਹਾਡੀ ਆਪਣੇ ਬੈਂਕ ਅਕਾਊਂਟ ਵਾਲੀ ਬ੍ਰਾਂਚ 'ਚ ਜਾ ਕੇ ਨਿਰਧਾਰਤ ਫਾਰਮ ਭਰਨਾ ਪਵੇਗਾ। ਕੁਝ ਬੈਂਕਾਂ 'ਚ ਨਾਮਿਨੀ ਦੀ ਸਹੂਲਤ ਨੈੱਟ ਬੈਂਕਿੰਗ ਤੇ ਮੋਬਾਈਲ ਬੈਂਕਿੰਗ ਰਾਹੀਂ ਵੀ ਕੀਤੀ ਜਾ ਸਕਦੀ ਹੈ। ਤੁਸੀਂ ਸਿਰਫ ਆਪਣੇ ਆਧਾਰ ਕਾਰਡ ਨੂੰ ਬੈਂਕ ਖਾਤੇ ਦੇ ਨਾਲ ਜੋੜ ਕੇ ਵੀ ਇਸ ਯੋਜਨਾ ਦੀ ਮੈਂਬਰਸ਼ਿਪ ਲੈ ਸਕਦੇ ਹੋ।


Posted By: Jaskamal