ਜੇਐੱਨਐੱਨ, ਨਵੀਂ ਦਿੱਲੀ : ਅਨਿਲ ਅੰਬਾਨੀ ਦੀ ਅਗਵਾਈ ਕਰਨ ਵਾਲੇ ਰਿਲਾਇੰਸ ਗੁਰੱਪ ਦੀ ਕੰਪਨੀ ਰਿਲਾਇੰਸ ਜਨਰਲ ਇੰਸ਼ੋਰੈਂਸ ਨੇ ਪ੍ਰਸਤਾਵਿਤ IPO ਦੀ ਯੋਜਨਾ ਨੂੰ ਵਾਪਸ ਲੈ ਲਿਆ ਹੈ। ਰਿਲਾਇੰਸ ਜਨਰਲ ਇੰਸ਼ੋਰੈਂਸ IPO ਰਾਹੀਂ 200 ਕਰੋੜ ਰੁਪਏ ਦੇ ਨਵੇਂ ਸ਼ੇਅਰ ਜਾਰੀ ਕਰਨ ਵਾਲੀ ਸੀ, ਨਾਲ ਹੀ ਰਿਲਾਇੰਸ ਕੈਪੀਟਲ ਦੇ 79,489,821 ਸ਼ੇਅਰਾਂ ਦੀ ਵਿਕਰੀ ਦੀ ਪੇਸ਼ਕਸ਼ ਕਰਨ ਵਾਲੀ ਸੀ।

ਬਾਜ਼ਾਰ ਰੈਗੂਲੇਟਰ Sebi ਨੂੰ ਰਿਲਾਇੰਸ ਜਨਰਲ ਇੰਸ਼ੋਰੈਂਸ ਦੇ ਪ੍ਰਸਾਤਵਿਤ ਆਈਪੀਓ ਦਾ ਡ੍ਰਾਫਟ ਰੈੱਡ ਹੇਰਿੰਗ ਪ੍ਰਾੱਸਪੈਕਟਸ ਇਸ ਆਫਿਸ਼ੀਅਲ ਦੇ ਲੀਡ ਮੈਨੇਜਰ ਮੋਤੀਲਾਲ ਓਸਵਾਲ ਇਨਵੈਸਟਮੈਂਟ ਐਡਵਾਈਜਰਜ਼ ਰਾਹੀਂ 8 ਫਰਵਰੀ ਨੂੰ ਮਿਲਿਆ ਸੀ।

Sebi ਮੁਤਾਬਿਕ, ਆਈਪੀਓ ਦੇ ਡ੍ਰਾਫਟ ਆਫਰ ਡਾਕਊਮੈਂਟਸ ਲੀਡ ਮੈਨੇਜਰ ਮੋਤੀਲਾਲ ਓਸਵਾਲ ਇਨਵੈਂਸਟਮੈਂਟ ਐਡਵਾਈਜ਼ਰਜ਼ ਵੱਲੋਂ ਵਾਪਸ ਲਏ ਗਏ ਹਨ। ਇਸ ਵਿਸ਼ੇ 'ਚ ਮੋਤੀਲਾਲ ਓਸਵਾਲ ਇਨਵੈਂਸਟਮੈਂਟ ਐਡਵਾਈਜਰਜ਼ 24 ਅਕਤੂਬਰ 2019 ਨੂੰ ਈਮੇਲ ਕੀਤੀ ਸੀ। ਹਾਲਾਂਕਿ, ਸੇਬੀ ਨੇ ਆਫਰ ਡਾਕਊਮੈਂਟਸ ਵਾਪਸ ਲੈਣ ਕਾਰਨ ਖੁਲਾਸਾ ਨਹੀਂ ਕੀਤਾ ਹੈ।

ਕੋਈ ਵੀ ਕੰਪਨੀ ਜੋ ਆਈਪੀਓ ਵਰਗੇ ਮਾਧਿਅਮ ਤੋਂ ਫੰਡ ਲੈਣਾ ਚਾਹੁੰਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਸੇਬੀ ਤੋਂ ਇਸ ਦੀ ਮਨਜ਼ੂਰੀ ਲੈਣੀ ਹੁੰਦੀ ਹੈ।

Posted By: Amita Verma