ਨਵੀਂ ਦਿੱਲੀ, ਬਿਜਨੈੱਸ ਡੈਸਕ : ਆਈਟੀ ਸੇਵਾ ਖੇਤਰ ਦੀ ਦਿੱਗਜ ਕੰਪਨੀ ਇੰਫੋਸਿਸ ਨੇ ਵਿੱਤ ਸਾਲ 2020-21 ਦੀ ਚੌਥੀ ਤਿਮਾਹੀ ਦਾ ਨਤੀਜਾ ਬੁੱਧਵਾਰ ਨੂੰ ਜਾਰੀ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਹੈ ਕਿ ਉਸ ਨੇ ਵਿੱਤ ਸਾਲ 2021 'ਚ 1,00,000 ਕਰੋੜ ਰੁਪਏ ਦੇ ਮਾਲੀਆ ਨਾਲ ਇਕੱਠੇ ਵੱਡੀ ਉਪਲੱਬਧੀ ਪ੍ਰਾਪਤ ਕੀਤੀ ਹੈ। ਖਾਸ ਗੱਲ ਇਹ ਹੈ ਕਿ ਕੰਪਨੀ ਨੇ ਸ਼ੇਅਰ ਬਾਓਬੈਕ ਦਾ ਵੀ ਐਲਾਨ ਕੀਤਾ ਹੈ।


ਆਈਟੀ ਕੰਪਨੀ ਨੇ ਬੁੱਧਵਾਰ ਨੂੰ 1750 ਰੁਪਏ ਪ੍ਰਤੀ ਸ਼ੇਅਰ 'ਤੇ ਬਾਓਬੈਕ ਨੂੰ ਮਨਜ਼ੂਰੀ ਦਿੱਤੀ ਹੈ। ਬਾਏਬੈਕ ਤੋਂ ਭਾਵ ਹੈ ਕਿ ਇੰਫੋਸਿਸ ਆਪਣੇ ਹੀ ਸ਼ੇਅਰ ਵਾਪਸ ਖਰੀਦ ਰਹੀ ਹੈ। ਪਹਿਲਾਂ ਵੀ ਦੋ ਵਾਰ ਕੰਪਨੀ ਅਜਿਹਾ ਕਰ ਚੁੱਕੀ ਹੈ। ਸ਼ੇਅਰ ਬਾਏਬੈਕ ਦੁਆਰਾ ਕੰਪਨੀ ਖ਼ੁਦ 'ਚ ਹੀ ਰੀ-ਇਨਵੈਸਟ ਕਰਦੀ ਹੈ। ਦੇਸ਼ ਦੀ ਦੂਜੀ ਸਭ ਤੋਂ ਵੱਡੀਆਂ ਆਈਟੀ ਸੇਵਾਵਾਂ ਦੀ ਕੰਪਨੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਸ ਦੇ ਬੋਰਡ ਨੇ 9,200 ਕਰੋੜ ਰੁਪਏ ਤਕ ਦੇ ਸ਼ੇਅਰ ਬਾਓਬੈਕ ਨੂੰ ਮਨਜ਼ੂਰੀ ਦਿੱਤੀ ਹੈ।

ਇੰਫੋਸਿਸ ਨੂੰ ਬੀਤੇ ਸਾਲ ਦੀ ਚੌਥੀ ਤਿਮਾਹੀ 'ਚ ਸ਼ੁੱਧ ਲਾਭ 'ਚ ਸਾਲਾਨਾ ਆਧਾਰ 'ਤੇ 17.1 ਫੀਸਦ ਦਾ ਵਾਧਾ ਹੋਇਆ ਹੈ ਜਿਸ ਨਾਲ ਇਹ 5,078 ਕਰੋੜ ਰੁਪਏ ਰਿਹਾ। ਪਿਛਲੇ ਸਾਲ ਦੀ ਤਿਮਾਹੀ 'ਚ ਕੰਪਨੀ ਦਾ ਸ਼ੁੱਧ ਲਾਭ 4.321 ਕਰੋੜ ਰੁਪਏ ਰਿਹਾ ਸੀ। ਮਾਰਚ ਤਿਮਾਹੀ 'ਚ ਕੰਪਨੀ ਦਾ ਸਕਲ ਲਾਭ 9,147 ਕਰੋੜ ਰੁਪਏ ਰਿਹਾ।

Posted By: Ravneet Kaur