ਨਈ ਦੁਨੀਆ, ਨਵੀਂ ਦਿੱਲੀ : ਗਰਮੀ ਦਾ ਮੌਸਮ ਆਉਂਦਿਆਂ ਹੀ ਏਅਰਕੰਡੀਸ਼ਨ, ਕੂਲਰ ਤੇ ਪੱਖੇ ਦੀ ਮੰਗ ਵੱਧ ਜਾਂਦੀ ਹੈ। ਜੇ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਖਰੀਦਣ ਦਾ ਪਲਾਨ ਕਰ ਰਹੇ ਹੋ ਤਾਂ ਤਤਕਾਲ ਖਰੀਦਦਾਰੀ ਕਰ ਲਓ ਕਿਉਂਕਿ 1 ਅਪ੍ਰੈਲ ਦੇ ਨਾਲ ਇਸ ਸਾਰੀ ਜ਼ਰੂਰੀ ਚੀਜ਼ਾਂ ਦੇ ਕੀਮਤਾਂ 'ਚ ਕਾਫੀ ਵਾਧਾ ਹੋਣ ਵਾਲਾ ਹੈ। ਦਰਅਸਲ ਬਾਜ਼ਾਰ ਤੋਂ ਜਿਸ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਉਸ ਤੋਂ ਲਗਪਗ ਤੈਅ ਹੈ ਕਿ ਅਗਲੇ ਮਹੀਨੇ ਦੀ ਸ਼ੁਰੂਆਤ ਨਾਲ ਹੀ ਮਹਿੰਗਾਈ ਹੋਰ ਵੱਧ ਜਾਵੇਗੀ।

ਏਅਰ ਕੰਡੀਸ਼ਨ ਦੀ ਮੰਗ 'ਚ ਹੋ ਸਕਦਾ ਹੈ ਕਾਫੀ ਵਾਧਾ

ਜੇ ਤੁਸੀਂ AC ਖਰੀਦਣ ਦਾ ਪਲਾਨ ਕਰ ਰਹੇ ਹੋ ਤਾਂ ਤਤਕਾਲ ਖਰੀਦ ਲਓ ਕਿਉਂਕਿ AC ਦੀਆਂ ਕੀਮਤਾਂ 'ਚ 2000 ਰੁਪਏ ਤਕ ਦਾ ਵਾਧਾ ਹੋ ਸਕਦਾ ਹੈ। ਦਰਅਸਲ ਲਾਗਤ ਵੱਧਣ ਨਾਲ ਕੀਮਤ 'ਚ 4 ਤੋਂ 6 ਫੀਸਦੀ ਵਾਧਾ ਕੀਤਾ ਜਾ ਸਕਦਾ ਹੈ। ਬਿਜਲੀ ਉਪਕਰਨ ਬਣਾਉਣ ਵਾਲੀਆਂ ਕੰਪਨੀਆਂ ਲਗਾਤਾਰ ਲਾਗਤ ਵਧਾਉਣ ਦਾ ਦਾਅਵਾ ਕਰ ਰਹੀ ਹੈ। ਪਾਲਿਮਰਸ, ਕਾਪਰ, ਸਟੀਲ, ਪੈਕੇਜਿੰਗ ਮੈਟੇਰੀਅਲ ਦੀਆਂ ਕੀਮਤਾਂ 'ਚ ਭਾਰੀ ਉਛਾਲ ਨਾਲ ਉਤਪਾਦਨ ਲਾਗਤ ਵੱਧ ਰਹੀ ਹੈ। ਬੀਤੇ ਕੁਝ ਸਮੇਂ ਤੋਂ ਕਾਪਰ ਦੀ ਕੀਮਤ ਰਿਕਾਰਡ ਉਚਾਈ ਦੇਖਣ ਨੂੰ ਮਿਲੀ ਹੈ। ਇਨ੍ਹਾਂ ਸਾਰਿਆਂ ਕਾਰਨਾਂ ਨਾਲ ਬਿਜਲੀ ਦੇ ਘਰੇਲੂ ਉਪਕਰਨ ਮਹਿੰਗੇ ਹੋਣ ਜਾ ਰਹੇ ਹਨ। ਇਸ ਤੋਂ ਇਲਾਵਾ ਕੂਲਰ ਦੀ ਕੀਮਤ 'ਚ ਵੀ 1000 ਰੁਪਏ ਦੀ ਤੇਜ਼ੀ ਆ ਸਕਦੀ ਹੈ।

ਪੱਖੇ ਦੀ ਕੀਮਤ ਵੀ ਵਧੇਗੀ

ਸਿਰਫ ਏਅਰ ਕੰਡੀਸ਼ਨ 'ਤੇ ਹੀ ਮਹਿੰਗਾਈ ਦੀ ਮਾਰ ਪਵੇਗੀ। ਆਮ ਤੌਰ 'ਤੇ ਹਰ ਘਰ 'ਚ ਇਸਤੇਮਾਲ 'ਚ ਆਉਣ ਵਾਲਾ ਪੱਖਾ ਵੀ ਮਹਿੰਗਾ ਹੋਣ ਵਾਲਾ ਹੈ। ਤਾਂਬਾ ਮਹਿੰਗਾ ਹੋਣ ਕਾਰਨ ਪੱਖੇ ਬਣਾਉਣ ਦੀ ਲਾਗਤ ਵੱਧ ਗਈ ਹੈ, ਜਿਸ ਕਾਰਨ ਤੋਂ ਹੁਣ ਕਾਰੋਬਾਰੀ ਪੱਖਿਆਂ ਦੀ ਕੀਮਤ ਵੀ ਵਧ ਸਕਦੀ ਹੈ।

ਗੌਰਤਲਬ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਛਾਈ ਆਰਥਿਕ ਮੰਦੀ ਕੀਮਤਾਂ 'ਚ ਉਛਾਲ ਆਇਆ ਹੈ। ਆਰਥਿਕ ਪਰੇਸ਼ਾਨੀਆਂ ਕਾਰਨ ਲੋਕਾਂ ਨੇ ਸਾਮਾਨ ਨਹੀਂ ਖਰੀਦੇ ਸਨ, ਇਸ ਕਾਰਨ ਤੋਂ ਕਾਰੋਬਾਰੀਆਂ ਨੂੰ ਕਾਫੀ ਨੁਕਸਾਨ ਹੋਇਆ ਸੀ।

ਦੁੱਧ

ਕਿਸਾਨਾਂ ਨੇ ਕਿਹਾ ਕਿ ਦੁੱਧ ਦੇ ਕੰਮ 3 ਰੁਪਏ ਵਧਾ ਸਕਦੇ ਹਨ। ਅਜਿਹੇ 'ਚ 1 ਅਪ੍ਰੈਲ ਤੋਂ ਦੁੱਧ 49 ਰੁਪਏ ਲੀਟਰ ਮਿਲੇਗਾ।

Posted By: Amita Verma