ਜੇਐੱਨਐੱਨ, ਨਵੀਂ ਦਿੱਲੀ : ਟੈਲੀਕਾਮ ਕੰਪਨੀਆਂ ਦੀਆਂ ਵਿਗੜੀਆਂ ਆਰਥਿਕ ਹਾਲਤਾਂ ਨੂੰ ਦੇਖਦਿਆਂ ਏਅਰਟੇਲ ਤੇ ਵੋਡਾਫੋਨ-ਆਈਡੀਆ ਦੇ ਪੱਖ 'ਚ ਹੁਣ ਉਦਯੋਗ ਸੰਗਠਨ ਵੀ ਨਾਲ ਆ ਗਏ ਹਨ। ਦੋ ਵੱਡੇ ਉਦਯੋਗ ਸੰਗਠਨਾਂ ਸੀਆਈਆਈ ਤੇ ਫਿਕੱਕੀ ਨੇ ਵਿੱਤ ਮੰਤਰੀ ਸੀਤਾਰਮਣ ਨੂੰ ਇਸ ਬਾਰੇ 'ਚ ਪੱਤਰ ਲਿਖ ਕੇ ਚਿੰਤਾ ਪ੍ਰਗਟਾਈ ਹੈ। ਸੱਤ ਲੱਖ ਕਰੋੜ ਦੇ ਕਰਜ਼ ਦਾ ਹਵਾਲਾ ਦਿੰਦਿਆਂ ਦੋਵੇਂ ਉਦਯੋਗ ਸੰਗਠਨਾਂ ਦੇ ਪ੍ਰਧਾਨਾਂ ਨੇ ਸਰਕਾਰ ਤੋਂ ਸੈਕਟਰ 'ਚ ਮੁਕਾਬਲੇਬਾਜ਼ੀ ਠੀਕ ਕਰਨ ਨੂੰ ਕਿਹਾ ਹੈ। ਪੱਤਰ 'ਚ ਕਿਹਾ ਗਿਆ ਹੈ ਕਿ ਟੈਲੀਕਾਮ ਸੈਕਟਰ ਦੀ ਵਿਗੜੀ ਹਾਲਤ ਦਾ ਬੁਰਾ ਅਸਰ ਦੂਜੇ ਸੈਕਟਰਾਂ ਤੇ ਅਰਥਵਿਵਸਥਾ 'ਤੇ ਵੀ ਪੈ ਰਿਹਾ ਹੈ। ਸਮੱਸਿਆ ਦੇ ਹੱਲ ਲਈ ਸੰਗਠਨਾਂ ਵੱਲੋਂ ਵਿੱਤ ਮੰਤਰੀ ਨਾਲ ਮਿਲਣ ਦਾ ਸਮਾਂ ਮੰਗਿਆ ਗਿਆ ਹੈ।

ਵਿੱਤ ਮੰਤਰੀ ਸੀਤਾਰਮਣ ਨੂੰ ਲਿਖੇ ਪੱਤਰ 'ਚ ਕਿਹਾ ਗਿਆ ਹੈ ਕਿ ਹਾਲ 'ਚ ਉਠੇ ਐਡਜਸਟੇਡ ਗ੍ਰਾਸ ਰਿਵਿਨਿਊ ਦੇ ਮੁੱਦੇ ਨੇ ਟੈਲੀਕਾਮ ਕੰਪਨੀਆਂ ਨਾਲ ਟੈਲੀਕਾਮ ਇਕੋਸਿਸਟਮ 'ਚ ਸ਼ਾਮਲ ਸਾਰੇ ਪੱਖਾਂ ਨੂੰ ਪ੍ਰਭਾਵਿਤ ਕੀਤਾ ਹੈ। ਪੱਤਰ 'ਚ ਸਰਕਾਰ ਤੋਂ ਉਪਾਅ ਕਰਨ ਨੂੰ ਕਿਹਾ ਗਿਆ ਹੈ, ਤਾਂ ਜੋ ਸੈਕਟਰ 'ਚ ਮੁਕਾਬਲੇਬਾਜ਼ੀ ਬਣੀ ਰਹੇ।

Posted By: Amita Verma