ਨਵੀਂ ਦਿੱਲੀ, ਜੇਐੱਨਐੱਨ। ਇੰਡੀਗੋ ਨੇ ਕਿਹਾ ਹੈ ਕਿ ਉਹ ਘਰੇਲੂ ਉਡਾਨਾਂ ਦੇ ਬੰਦ ਰਹਿਣ ਸਮੇਂ ਆਪਣੇ ਮੁਲਾਜ਼ਮਾਂ ਦੀ ਤਨਖ਼ਾਹ ਤੇ ਛੁੱਟੀ ਨਹੀਂ ਕੱਟੇਗੀ। ਕੋਰੋਨਾ ਵਾਇਰਸ ਦੇ ਵੱਧ ਰਹੇ ਖ਼ਤਰੇ ਨੂੰ ਦੇਖਦੇ ਹੋਏ ਸਰਕਾਰ ਨੇ ਦੇਸ਼ 'ਚ ਘਰੇਲੂ ਉਡਾਨਾਂ ਨੂੰ ਮੰਗਲਵਾਰ ਅੱਧੀ ਰਾਤ ਤੋਂ 31 ਮਾਰਚ ਤਕ ਲਈ ਬੰਦ ਕਰ ਦਿੱਤੀਆਂ ਹਨ।

ਇੰਡੀਗੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੰਜੈ ਦੱਤਾ ਨੇ ਮੁਲਾਜ਼ਮਾਂ ਨੂੰ ਭੇਜੇ ਇਕ ਈ-ਮੇਲ 'ਚ ਕਿਹਾ ਹੈ ਕਿ ਕੰਪਨੀ ਕੋਲ ਅਪ੍ਰੈਲ ਲਈ ਪਹਿਲਾਂ ਤੋਂ ਠੀਕ-ਠਾਕ ਐਡਵਾਂਸ ਬੂਕਿੰਗ ਹੈ। ਇੰਡੀਗੋ ਘੱਟ ਸਮਰੱਥਾ ਨਾਲ ਹੀ ਫਿਰ ਤੋਂ ਉਡਾਨ ਭਰਨ ਲਈ ਤਿਆਰ ਹੈ।

ਉਨ੍ਹਾਂ ਕਿਹਾ, 'ਅਜਿਹੇ 'ਚ ਜਿਨ੍ਹਾਂ ਮੁਲਾਜ਼ਮਾਂ ਨੂੰ ਇਸ ਸਥਿਤੀ ਦੀ ਮਿਆਦ ਸਮੇਂ ਕੰਮ ਨਹੀਂ ਕਰਨਾ ਪੈ ਰਿਹਾ ਹੈ। ਅਸੀਂ ਉਨ੍ਹਾਂ ਦੀ ਤਨਖ਼ਾਹ 'ਚ ਕੋਈ ਕਟੌਤੀ ਨਹੀਂ ਕਰਾਂਗੇ ਤੇ ਨਾ ਹੀ ਉਨ੍ਹਾਂ ਦੀਆਂ ਛੁੱਟੀਆਂ ਕੱਟਾਂਗੇ।'

ਦੱਤਾ ਨੇ ਕਿਹਾ ਕਿ ਪਿਛਲੇ ਕੁਝ ਦਿਨ ਕੰਪਨੀ ਲਈ ਕਾਫ਼ੀ ਚੁਣੌਤੀ ਭਰੇ ਰਹੇ ਹਨ ਤੇ ਨਿਸ਼ਚਿਤ ਤੌਰ 'ਤੇ ਆਉਣ ਵਾਲੇ ਕੁਝ ਹਫ਼ਤਿਆਂÎ 'ਚ ਸਾਡੀ ਆਮਦਨ, ਸਾਡੀ ਲਾਗਤ ਤੋਂ ਘੱਟ ਰਹੇਗੀ। ਅਜਿਹੇ 'ਚ ਸਾਡੀ ਨਕਦੀ ਤੇ ਇਕ-ਇਕ ਪੈਸਾ ਬਚਾਉਣ ਦੀ ਕੋਸ਼ਿਸ਼ ਹੈ।

Posted By: Akash Deep