ਨਵੀਂ ਦਿੱਲੀ : ਬਜਟ ਏਅਰਲਾਈਨ IndiGo ਆਪਣੀ 13ਵੀਂ ਵਰ੍ਹੇਗੰਢ ਮੌਕੇ ਗਾਹਕਾੰ ਲਈ ਸੇਲ ਲਿਆਈ ਹੈ। ਇਸ ਸੇਲ 'ਚ ਇੰਡੀਗੋ ਨੇ ਆਪਣੇ ਗਾਹਕਾਂ ਨੂੰ ਘਰੇਲੂ ਤੇ ਕੌਮਾਂਤਰੀ ਉਡਾਨਾਂ 'ਤੇ ਡਿਸਕਾਉਂਟ ਆਫਰ ਕੀਤਾ ਹੈ। ਇਸ ਸੇਲ 'ਚ ਇੰਡੀਗੋ ਨੇ ਆਪਣੀ ਘਰੇਲੂ ਉਡਾਨ ਲਈ ਘਟੋ-ਘਟ ਟਿਕਟ 999 ਰੁਪਏ ਅਤੇ ਕੌਮਾਂਤਰੀ ਉਡਾਨ ਲਈ ਘਟੋ-ਘਟ ਟਿਕਟ 3,499 ਰੁਪਏ ਕਰ ਦਿੱਤੀ ਹੈ।

ਇੰਡੀਗੋ ਦੇ 999 ਅਤੇ 3,499 ਰੁਪਏ ਵਾਲੇ ਆਫਰ ਲਈ ਬੁਕਿੰਗ ਅੱਜ 31 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ, ਜੋ 4 ਅਗਸਤ 2019 ਤਕ ਚੱਲੇਗੀ। ਇੰਡੀਆ ਨੇ ਇਸ ਆਫਰ ਬਾਰੇ ਟਵੀਟ ਕਰ ਕੇ ਦੱਸਿਆ ਕਿ ਇਹ 15 ਅਗਸਤ 2019 ਤੋਂ 28 ਮਾਰਚ 2020 ਵਿਚਕਾਰ ਯਾਤਰਾ ਲਈ ਵੈਲਿਡ ਹੋਵੇਗਾ।

ਹਾਲਾਂਕਿ, ਏਅਰਲਾਈਨ ਨੇ ਇਹ ਨਹੀਂ ਦੱਸਿਆ ਹੈ ਕਿ ਇਹ ਐਨੀਵਰਸਰੀ ਸੇਲ ਕਿੰਨੀਆਂ ਸੀਟਾਂ ਲਈ ਹੈ। ਇੰਡੀਗੋ ਨੇ ਦੱਸਿਆ ਕਿ ਇਹ ਆਫਰ ਪ੍ਰਸਥਾਨ (departure) ਦੀ ਤਰੀਕ ਤੋਂ ਘਟੀ-ਘਟ 15 ਦਿਨ ਪਹਿਲਾਂ ਅਤੇ ਆਫਰ ਪੀਰੀਅਡ ਦੌਰਾਨ ਬੁਕਿੰਗ ਕਰਨ 'ਤੇ ਹੀ ਮੰਨਿਆ ਜਾਵੇਗਾ। ਏਅਰਲਾਈਨ ਨੇ ਕਿਹਾ ਕਿ ਆਫਰ ਦਾ ਲਾਭ ਲੈਣ ਲਈ ਯਾਤਰਾ ਦੀ ਤਰੀਕ 28 ਮਾਰਚ 2020 ਤੋਂ ਅੱਗੇ ਦੀ ਨਹੀਂ ਹੋਣੀ ਚਾਹੀਦੀ।

Posted By: Seema Anand