ਨਵੀਂ ਦਿੱਲੀ, ਬਿਜ਼ਨਸ ਡੈਸਕ : ਹਵਾਈ ਯਾਤਰਾ ਰਾਹੀਂ ਆਪਣੀ ਮੰਜ਼ਿਲ ਤਕ ਪਹੁੰਚਣ ਦੇ ਇਛੁੱਕ ਲੋਕਾਂ ਲਈ ਚੰਗੀ ਖ਼ਬਰ ਹੈ। ਇੰਡੀਗੋ, ਵਿਸਤਾਰਾ ਅਤੇ ਗੋਏਅਰ ਏਅਰਲਾਈਨਜ਼ ਨੇ ਘਰੇਲੂ ਹਵਾਈ ਯਾਤਰਾ ਲਈ ਟਿਕਟ ਬੁੱਕ ਕਰਨਾ ਸ਼ੁਰੂ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ 25 ਮਈ ਤੋਂ ਘਰੇਲੂ ਉਡਾਨਾਂ ਦੀ ਓਪਰੇਟਿੰਗ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਅਤੇ ਵੀਰਵਾਰ ਨੂੰ ਏਅਰਪੋਰਟ ਅਥਾਰਿਟੀ ਆਫ ਇੰਡੀਆ ਨੇ Standard Operating Procedure (SOP) ਜਾਰੀ ਕੀਤੀ ਹੈ। ਇਸ ਐੱਸਓਪੀ ਨੂੰ ਏਅਰਪੋਰਟਸ ਦੁਆਰਾ ਪਾਲਣ ਕੀਤਾ ਜਾਵੇਗਾ, ਜਿਸ ਨਾਲ ਸਰੀਰਕ ਦੂਰੀ ਦੇ ਨਿਯਮਾਂ ਦੇ ਪਾਲਣ ਨੂੰ ਨਿਸ਼ਚਿਤ ਕੀਤਾ ਜਾ ਸਕੇ।

ਇੰਡੀਗੋ, ਵਿਸਤਾਰਾ ਅਤੇ ਗੋਏਅਰ, ਇਨ੍ਹਾਂ ਤਿੰਨੋਂ ਹੀ ਵੈਬਸਾਈਟ 'ਤੇ ਇਕ ਜੂਨ ਤੋਂ ਹਵਾਈ ਯਾਤਰਾ ਲਈ ਟਿਕਟ ਬੁਕਿੰਗ ਦੀ ਸੁਵਿਧਾ ਉਪਲੱਬਧ ਹੈ। ਇੰਡੀਗੋ ਦੀ ਵੈਬਸਾਈਟ ਅਨੁਸਾਰ ਇਕ ਜੂਨ ਨੂੰ ਦਿੱਲੀ ਤੋਂ ਮੁੰਬਈ ਜਾਣ ਲਈ ਸਵੇਰੇ 4.45, 5.35, 6.40, 8.30, 9.20 ਅਤੇ 9.45 ਵਜੇ ਸਮੇਤ ਕਈ ਉਡਾਨਾਂ ਉਪਲੱਬਧ ਹਨ। ਇਸੇ ਤਰ੍ਹਾਂ ਵਿਸਤਾਰਾ ਅਤੇ ਗੋਏਅਰ ਏਅਰਲਾਈਨਜ਼ ਦੀ ਵੈਬਸਾਈਟ 'ਤੇ ਵੀ ਇਕ ਜੂਨ ਤੋਂ ਵੱਖ-ਵੱਖ ਸ਼ਹਿਰਾਂ ਲਈ ਉਡਾਨਾਂ ਦੀ ਸੂਚੀ ਉਪਲੱਬਧ ਹੈ। ਗਾਹਕ ਇਥੇ ਆਪਣਾ ਟਿਕਟ ਬੁੱਕ ਕਰਵਾ ਸਕਦੇ ਹਨ।

ਐੱਸਓਪੀ ਦਾ ਪਾਲਣ ਕਰਨਾ ਹੋਵੇਗਾ। ਨਿਯਮਾਂ ਅਨੁਸਾਰ, ਯਾਤਰੀ ਨੂੰ ਡਿਪਾਰਚਰ ਸਮੇਂ ਤੋਂ ਦੋ ਘੰਟੇ ਪਹਿਲਾਂ ਏਅਰਪੋਰਟ 'ਤੇ ਪਹੁੰਚਣਾ ਹੋਵੇਗਾ। ਇਸਤੋਂ ਇਲਾਵਾ ਅਗਲੇ ਚਾਰ ਘੰਟਿਆਂ 'ਚ ਡਿਪਾਰਚਰ ਕਰਨ ਵਾਲੇ ਯਾਤਰੀਆਂ ਨੂੰ ਕੇਵਲ ਟਰਮੀਨਲ ਭਵਨ 'ਚ ਪ੍ਰਵੇਸ਼ ਕਰਨ ਦੀ ਹੀ ਆਗਿਆ ਹੋਵੇਗੀ।

ਧਿਆਨਦੇਣ ਯੋਗ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਅਤੇ ਲਾਕਡਾਊਨ ਦੇ ਚੱਲਦਿਆਂ ਸਾਰੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਨਾਂ 'ਤੇ 25 ਮਾਰਚ ਤੋਂ ਹੀ ਰੋਕ ਲਗਾਈ ਹੋਈ ਸੀ। ਸਰਕਾਰ ਦੁਆਰਾ ਘਰੇਲੂ ਉਡਾਨਾਂ ਦੇ ਸੰਚਾਲਨ ਲਈ 25 ਮਈ ਤੋਂ ਆਗਿਆ ਦੇਣ ਦੇ ਐਲਾਨ ਤੋਂ ਬਾਅਦ ਵੀਰਵਾਰ ਨੂੰ ਜਹਾਜ਼ ਕੰਪਨੀਆਂ ਦੇ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ।

Posted By: Susheel Khanna