v> ਜੇਐੱਨਐੱਨ, ਨਵੀਂ ਦਿੱਲੀ : ਸਸਤੀਆਂ ਸੇਵਾਵਾਂ ਦੇਣ ਵਾਲੀ ਏਵੀਏਸ਼ਨ ਕੰਪਨੀ ਇੰਡੀਗੋ ਨੇ ਨਵੀਂ ਕੌਮਾਂਤਰੀ ਫਲਾਈਟ ਦਾ ਐਲਾਨ ਕੀਤਾ ਹੈ। ਏਅਰਲਾਈਨ ਦੀ ਨਵੀਂ ਫਲਾਈਟ ਅੰਮ੍ਰਿਤਸਰ ਤੋਂ ਸ਼ਾਰਜਾਹ ਲਈ ਹੋਵੇਗੀ ਜਿਸ ਦਾ ਸ਼ੁਰੂਆਤੀ ਕਿਰਾਇਆ 6,899 ਰੁਪਏ ਹੈ। ਇਹ ਸਹੂਲਤ 1 ਅਕਤੂਬਰ 2019 ਤੋਂ ਸ਼ੁਰੂ ਹੋ ਜਾਵੇਗੀ। ਯਾਤਰੀ ਇੰਡੀਗੋ ਦੀ ਅਧਿਕਾਰਤ ਵੈੱਬਸਾਈਟ 'ਤੇ ਟਿਕਟ ਬੁੱਕ ਕਰ ਸਕਦੇ ਹਨ। ਦੇਸ਼ ਦੀ ਏਅਰਲਾਈਨ ਮਾਰਕੀਟ 'ਚ ਚੱਲ ਰਹੇ ਜ਼ਬਰਦਸਤ ਮੁਕਾਬਲੇ ਵਿਚਕਾਰ ਇੰਡੀਗੋ ਨੇ ਨਵੀਂ ਫਲਾਈਟ ਦਾ ਐਲਾਨ ਕੀਤਾ ਹੈ।

ਇੰਡੀਗੋ ਦੇ ਸੀਸੀਓ ਵਿਲੀਅਮ ਬੁਲਟਰ ਨੇ ਕਿਹਾ, 'ਪੰਜਾਬ ਸਰਕਾਰ ਸੂਬੇ 'ਚ ਵਧਦੇ ਸਨਅਤੀਕਰਨ ਅਤੇ ਨਿਵੇਸ਼ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ, ਇਸ ਲਈ ਯੂਏਈ ਨਾਲ ਇਸ ਸ਼ੁਰੂਆਤ 'ਤੇ ਨਾ ਸਿਰਫ਼ ਗਤੀਸ਼ੀਲਤਾ ਵਧੇਗੀ ਬਲਕਿ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਦੇ ਮੌਕਿਆਂ ਨੂੰ ਵੀ ਹੱਲਾਸ਼ੇਰੀ ਮਿਲੇਗੀ।' ਉਨ੍ਹਾਂ ਕਿਹਾ, 'ਇਹ ਕੁਨੈਕਸ਼ਨ ਯੂਏਈ ਅਤੇ ਮੱਧ-ਪੂਰਬ ਦੇ ਬਾਜ਼ਾਰ 'ਚ ਇੰਡੀਗੋ ਦੀ ਮੌਜੂਦਗੀ ਨੂੰ ਵੀ ਮਜ਼ਬੂਤ ਕਰਨਗੇ।'

Posted By: Seema Anand