ਨਵੀਂ ਦਿੱਲੀ : ਏਅਰਲਾਈਨ ਕੰਪਨੀ ਇੰਡੀਗੋ ਨੇ ਤਿੰਨ ਦਿਨ ਦੀ ਵਿਕਰੀ ਯੋਜਨਾ ਦੇ ਤਹਿਤ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰਾ 'ਤੇ ਟਿਕਟ ਵਿਕਰੀ ਦਾ ਆਫਰ ਦਿੱਤਾ ਹੈ। ਏਅਰਲਾਈਨ ਵਲੋਂ ਦਿੱਤੇ ਗਏ ਆਫਰ ਦੇ ਤਹਿਤ ਘਰੇਲੂ ਯਾਤਰਾ 'ਤੇ ਸ਼ੁਰੂਆਤੀ ਕਿਰਾਇਆ 899 ਰੁਪਏ ਅਤੇ ਅੰਤਰਰਾਸ਼ਟਰੀ ਯਾਤਰਾ 'ਤੇ ਅੰਤਰਰਾਸ਼ਟਰੀ ਯਾਤਾ 'ਤੇ 3,399 ਰੁਪਏ ਹੈ। ਨਾਲ ਹੀ ਕੰਪਨੀ ਨੇ ਅਮਰੀਕੀ ਐਕਸਪ੍ਰੈੱਸ, ਆਰਬੀਐੱਲ ਅਤੇ ਡੀਬੀਐੱਸ ਕਾਰਡ ਰਾਹੀਂ ਪੇਮੈਂਟ ਕਰਨ 'ਤੇ 20 ਫੀਸਦੀ ਕੈਸ਼ਬੈਕ ਦਾ ਵੀ ਆਫਰ ਰੱਖਿਆ ਹੈ।

ਇਸ ਆਫਰ ਦੇ ਤਹਿਤ 11 ਫਰਵਰੀ ਤੋਂ 13 ਫਰਵਰੀ ਤਕ ਟਿਕਟ ਬੁੱਕ ਕਰਾਈ ਜਾ ਸਕਦੀ ਹੈ, ਜਦਕਿ ਬੁੱਕ ਕੀਤੇ ਗਏ ਟਿਕਟ 'ਤੇ ਯਾਤਰਾ ਦੀ ਤਰੀਕ 26 ਫਰਵਰੀ ਤੋਂ 29 ਸਤੰਬਰ 2019 ਤਕ ਹੈ। ਇੰਡੀਗੋ ਵਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ, ਇਹ ਆਫਰ ਸਿਰਫ਼ ਨਾਨ ਸਟਾਪ ਫਲਾਈਟ 'ਤੇ ਮੰਨੀ ਜਾਵੇਗੀ। ਨਾਲ ਹੀ ਇਸ ਆਫਰ ਨੂੰ ਕਿਸੇ ਹੋਰ ਸਕੀਮ ਅਤੇ ਪ੍ਰਮੋਸ਼ਨ ਦੇ ਨਾਲ ਨਹੀਂ ਜੋੜਿਆ ਜਾਵੇਗਾ। ਜ਼ਿਆਦਾ ਜਾਮਕਾਰੀ ਲਈ ਤੁਸੀਂ ਇੰਡੀਗੋ ਦੀ ਵੈੱਬਸਾਈਟ ਵਿਜ਼ਿਟ ਕਰ ਸਕਦੇ ਹੋ।

ਇੰਡੀਗੋ ਵੈਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ, ਚੇਨਈ ਤੋਂ ਬੈਂਗਲੁਰੂ ਦੇ ਟਿਕਟ ਦੀ ਕੀਮਤ 999 ਰੁਪਏ, ਚੇਨਈ ਤੋਂ ਭੁਬਨੇਸ਼ਵਰ ਦੀ 2099 ਰੁਪਏ ਅਤੇ ਚੇਨਈ ਤੋਂ ਕੋਲੰਬੋ ਦੀ ਕੀਮਤ 3,699 ਰੁਪਏ ਹੈ। ਇਸੇ ਤਰ੍ਹਾਂ ਦਿੱਲੀ ਤੋਂ ਜੈਪੁਰ ਰੂਟ 'ਤੇ ਟਿਕਟਾਂ ਦੀ ਕੀਮਤ 1,299 ਰੁਪਏ ਅਤੇ ਦਿੱਲੀ ਤੋਂ ਬੇਂਗਲੁਰੂ ਦੀ ਟਿਕਟਾਂ ਦੀ ਕੀਮਤ 2,699 ਰੁਪਏ ਹੈ।

Posted By: Seema Anand