ਮੁੰਬਈ (ਆਈਏਐੱਨਐੱਸ) : ਸੰਯੁਕਤ ਰਾਸ਼ਟਰ ਅਮੀਰਾਤ (ਯੂਏਈ) 'ਚ ਰਹਿ ਰਹੇ ਭਾਰਤੀਆਂ ਲਈ ਆਪਣੇ ਘਰ ਤੁਰੰਤ ਰਕਮ ਭੇਜਣੀ ਬੇਹੱਦ ਸੌਖੀ ਹੋ ਜਾਵੇਗੀ। ਨਿੱਜੀ ਖੇਤਰ ਦੇ ਕਰਜ਼ਦਾਤਾ ਫੈਡਰਲ ਬੈਂਕ ਨੇ ਇਸ ਦਿਸ਼ਾ 'ਚ ਯੂਏਈ ਦੇ ਮਸ਼ਰੇਕ ਬੈਂਕ ਨਾਲ ਇਕ ਸਮਝੌਤਾ ਕੀਤਾ ਹੈ। ਇਸ ਤਹਿਤ ਦੋਵੇਂ ਬੈਂਕ ਰਲ ਕੇ ਭਾਰਤ 'ਚ ਯੂਏਈ ਤੋਂ ਫੌਰੀ ਰਕਮ ਭੇਜਣ ਦੀ ਸਹੂਲਤ ਮੁਹੱਈਆ ਕਰਵਾਉਣਗੇ। ਇਸ ਪ੍ਰਕਿਰਿਆ 'ਚ ਮਸ਼ਰੇਕ ਬੈਂਕ ਵੱਲੋਂ ਸਾਲ 2017 'ਚ ਲਾਂਚ ਕੀਤੇ ਗਏ ਤੇਜ਼ ਭੁਗਤਾਨ ਉਤਪਾਦ ਕੁਇਕਰੇਮਿਟ ਦਾ ਇਸਤੇਮਾਲ ਕੀਤਾ ਜਾਵੇਗਾ। ਸਮਝੌਤੇ ਤਹਿਤ ਮਸ਼ਰੇਕ ਬੈਂਕ ਦੇ ਗਾਹਕ ਆਪਣੀ ਰਿਹਾਇਸ਼, ਦਫ਼ਤਰ, ਮਸ਼ਰੇਕ ਬੈਂਕ ਦੇ ਆਨਲਾਈਨ ਤੇ ਮੋਬਾਈਲ ਬੈਂਕਿੰਗ ਦੇ ਗਾਹਕ ਆਪਣੇ ਨਿਵਾਸ, ਦਫ਼ਤਰ, ਮਸ਼ਰੇਕ ਬੈਂਕ ਦੇ ਆਨਲਾਈਨ ਤੇ ਮੋਬਾਈਲ ਬੈਂਕਿੰਗ ਚੈੱਨਲ ਰਾਹੀਂ ਤੁਰੰਤ ਭਾਰਤ ਰਕਮ ਭੇਜ ਸਕਦੇ ਹਨ। ਇਸ ਮਾਧਿਅਮ ਨਾਲ ਰਕਮ ਭੇਜਣ ਵਾਲਿਆਂ ਨੂੰ ਹੋਰ ਮਾਧਿਅਮਾਂ ਦੇ ਮੁਕਾਬਲੇ ਫੀਸ ਵੀ ਬਹੁਤ ਘੱਟ ਲੱਗੇਗੀ।

ਯੂਏਈ ਦੇ ਸਭ ਤੋਂ ਪੁਰਾਣੇ ਤੇ ਇਕਲੌਤੇ ਨਿੱਜੀ ਕਰਜ਼ਦਾਤਾ ਮਸ਼ਰੇਕ ਬੈਂਕ ਦੀਆਂ ਸ਼ਾਖਾਵਾਂ ਯੂਰਪ, ਅਮਰੀਕਾ, ਏਸ਼ੀਆ ਤੇ ਅਫਰੀਕਾ ਦੇ 12 ਦੇਸ਼ਾਂ 'ਚ ਹਨ। ਫੈਡਰਲ ਬੈਂਕ ਦੀ ਕਾਰਜਕਾਰੀ ਡਾਇਰੈਕਟਰ ਸ਼ਾਲਿਨੀ ਵਾਰੀਅਰ ਨੇ ਕਿਹਾ ਕਿ ਮਸ਼ਰੇਕ ਬੈਂਕ ਪੀਐੱਸਸੀ ਨਾਲ ਇਸ ਸਮਝੌਤੇ ਤੋਂ ਅਸੀਂ ਬੇਹੱਦ ਉਤਸ਼ਾਹਿਤ ਹਾਂ। ਯੂਏਈ ਤੋਂ ਭਾਰਤ ਭੇਜੀ ਜਾਣ ਵਾਲੀ ਰਕਮ 'ਚ ਫੈਡਰਲ ਬੈਂਕ ਦੀ 17 ਫ਼ੀਸਦੀ ਹਿੱਸੇਦਾਰੀ ਹੈ।

Posted By: Sunil Thapa