ਮੁੰਬਈ : ਭਾਰਤੀ ਸ਼ੇਅਰ ਬਾਜ਼ਾਰ ਵਿਚ ਮੰਗਲਵਾਰ ਅਤੇ ਬੁੱਧਵਾਰ ਨੂੰ ਨਜ਼ਰ ਆਈ ਗਿਰਾਵਟ ਤੋਂ ਬਾਅਦ ਜ਼ਬਰਦਸਤ ਤੇਜ਼ੀ ਦਰਜ ਹੋਈ ਹੈ। ਬੁੱਧਵਾਰ ਨੂੰ ਰਿਕਾਰਡ ਪੱਧਰ 'ਤੇ ਬੰਦ ਹੋਇਆ ਸ਼ੇਅਰ ਬਾਜ਼ਾਰ ਵੀਰਵਾਰ ਨੂੰ ਰਿਕਾਰਡ ਪੱਧਰ 'ਤੇ ਖੁੱਲਿਆ। ਸਵੇਰੇ ਮੁੱਖ ਸੂਚਾਂਕ ਸੈਂਸੇਕਸ 180 ਅੰਕਾਂ ਦੀ ਤੇਜ਼ੀ ਨਾਲ 40,660 ਦੇ ਪੱਧਰ 'ਤੇ ਖੁੱਲਾ ਅਤੇ ਨਿਫਟੀ 51 ਅੰਕ ਵੱਧ ਕੇ 12,018 ਦੇ ਪੱਧਰ ਨੂੰ ਪਾਰ ਕਰ ਗਿਆ।

ਇਸ ਤੋਂ ਪਹਿਲਾ ਬੁੱਧਵਾਰ ਨੂੰ ਸੈਂਸੇਕਸ 40,470 ਦੇ ਨਵੇਂ ਰਿਕਾਰਡ ਉਚੇ ਪੱਧਰ 'ਤੇ ਬੰਦ ਹੋਇਆ। ਨਿਫਟੀ ਵੀ ਲਗਪਗ ਪੰਜ ਮਹੀਨਿਆਂ ਬਾਅਦ ਇਕ ਵਾਰ ਫਿਰ 12000 ਦਾ ਪੱਧਰ ਪਾਰ ਕਰਨ ਵਿਚ ਕਾਮਯਾਬ ਹੋਇਆ। ਇਸ ਨਾਲ ਪਹਿਲੇ ਸੱਤ ਦਿਨਾਂ ਦੀ ਤੇਜ਼ੀ ਤੋਂ ਬਾਅਦ ਮੰਗਲਵਾਰ ਨੂੰ ਇਨ੍ਹਾਂ ਬੈਂਚਮਾਰਕ ਸੂਚਾਂਕਾਂ ਵਿਚ ਮਾਮੂਲੀ ਗਿਰਾਵਟ ਦੇਖੀ ਗਈ ਸੀ।

ਅਮਰੀਕਾ ਅਤੇ ਚੀਨ ਵਿਚ ਟਰੇਡ ਵਾਰ ਨੂੰ ਲੈ ਕੇ ਚਲ ਰਹੀ ਗੱਲਬਾਤ ਦੇ ਸਕਾਰਾਤਮਕ ਨਤੀਜੇ ਆਉਣ ਦੀ ਸੰਭਾਵਨਾ ਕਾਰਨ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਵਿਚ ਤੇਜ਼ੀ ਦੇਖੀ ਗਈ। ਇਹੀ ਕਾਰਨ ਰਿਹਾ ਕਿ ਸੈਂਸੇਕਸ 221.55 ਅੰਕਾਂ ਦੀ ਤੇਜ਼ੀ ਨਾਲ 40,469.78 'ਤੇ ਬੰਦ ਹੋਇਆ। ਨਿਫਟੀ ਵੀ 43.80 ਅੰਕ ਵੱਧ ਕੇ 11,961 'ਤੇ ਬੰਦ ਹੋਇਆ।

Posted By: Susheel Khanna