ਜਾਗਰਣ ਬਿਊਰੋ, ਨਵੀਂ ਦਿੱਲੀ : ਕੋਰੋਨਾ ਕਾਲ ਤੋਂ ਬਚਣ ਲਈ ਵਿਦੇਸ਼ ਵਿਚ ਵੀ ਲੋਕ ਭਾਰਤ ਦੇ ਪਰੰਪਰਾਗਤ ਕਾੜ੍ਹੇ ਨੂੰ ਪੀ ਰਹੇ ਹਨ। ਇਸ ਕਾਰਨ ਚੀਜ਼ਾਂ ਦੇ ਕੁਝ ਨਿਰਯਾਤ ਵਿਚ ਗਿਰਾਵਟ ਦੇ ਬਾਵਜੂਦ ਮਸਾਲੇ ਦੇ ਨਿਰਯਾਤ ਵਿਚ ਵਾਧਾ ਹੋ ਰਿਹਾ ਹੈ। ਸਪਾਈਸ ਬੋਰਡ ਦੇ ਅੰਦਾਜ਼ੇ ਇਸ ਸਾਲ ਅਪ੍ਰੈਲ ਜੁਲਾਈ ਵਿਚ ਵਸਤੂਆਂ ਦੇ ਕੁਠ ਨਿਰਯਾਤ ਵਿਚ ਪਿਛਲੇ ਸਾਲ ਦੇ ਕੁਝ ਵਕਫ਼ੇ ਦੇ ਮੁਕਾਬਲੇ 30 ਫੀਸਦ ਦੀ ਗਿਰਾਵਟ ਰਹੀ। ਸਪਾਈਸ ਬੋਰਡ ਦੇ ਅਨੁਮਾਨ ਮੁਤਾਬਕ ਇਸ ਸਾਲ ਅਪ੍ਰੈਲ ਜੁਲਾਈ ਵਿਚ 4.33 ਲੱਖ ਟਨ ਮਸਾਲੇ ਦਾ ਨਿਰਯਾਤ ਕੀਤਾ ਗਿਆ, ਜਿਸ ਦੀ ਅੰਦਾਜ਼ਨ ਕੀਮਤ 7760 ਕਰੋੜ ਰੁਪਏ ਦੱਸੀ ਗਈ। ਪਿਛਲੇ ਸਾਲ ਅਪ੍ਰੈਲ ਜੁਲਾਈ ਵਿਚ 3.92 ਲੱਖ ਟਨ ਮਸਾਲੇ ਦਾ ਨਿਰਯਾਤ ਕੀਤਾ ਗਿਆ ਸੀ, ਜਿਸ ਦੀ ਕੀਮਤ 7028 ਕਰੋੜ ਰੁਪਏ ਦੱਸੀ ਗਈ। ਇਸ ਤਰ੍ਹਾਂ ਮਾਤਰਾ ਅਤੇ ਕੀਮਤ ਦੋਵੇਂ ਹੀ ਪੱਧਰ ’ਤੇ ਮਸਾਲੇ ਦੇ ਨਿਰਯਾਤ ਵਿਚ ਇਸ ਸਾਲ ਲਗਪਗ 10 ਫੀਸਦ ਦਾ ਇਜਾਫਾ ਰਿਹਾ।

ਨਿਰਯਾਤਕਾਂ ਨੇ ਦੱਸਿਆ ਕਿ ਅਜੇ ਹੋਰ ਚੀਜ਼ਾਂ ਦੀ ਮੰਗ ਵਿਚ ਭਾਰੀ ਗਿਰਾਵਟ ਹੈ ਪਰ ਭਾਰਤੀ ਮਸਾਲੇ ਵਿਚ ਪ੍ਰਤੀਰੋਧਕ ਸਮੱਰਥਾ ਵਧਾਉਣ ਦੇ ਗੁਣ ਹੋਣ ਕਾਰਨ ਮਸਾਲੇ ਦੀ ਮੰਗ ਵਿਚ ਵਾਧੇ ਦਾ ਸਿਲਸਿਲਾ ਜਾਰੀ ਹੈ। ਸਪਾਈਸ ਬੋਰਡ ਮੁਤਾਬਕ ਇਸ ਸਾਲ ਅਪ੍ਰੈਲ ਜੁਲਾਈ ਵਿਚ ਅਦਰਕ, ਹਲਦੀ, ਜੀਰਾ ਅਤੇ ਧਨੀਆ ਦੇ ਨਿਰਯਾਤ ਮੰਗ ਹੋਰ ਹੋਰ ਮਸਾਲਿਆਂ ਦੇ ਮੁਕਾਬਲੇ ਜ਼ਿਆਦਾ ਰਹੀ।

ਮੁੱਖ ਰੂਪ ਵਿਚ ਭਾਰਤ ਅਮਰੀਕਾ ਅਤੇ ਯੂਰਪ ਦੇ ਦੇਸ਼ਾਂ ਨੂੰ ਮਸਾਲੇ ਦਾ ਨਿਰਯਾਤ ਕਰਦਾ ਹੈ ਪਰ ਕੋਰੋਨਾ ਕਾਲ ਵਿਚ ਬੰਗਲਾ ਦੇਸ਼, ਮੋਰੱਕੋ, ਇਰਾਨ, ਮਲੇਸ਼ੀਆ ਅਤੇ ਚੀਨ ਵਰਗੇ ਦੇਸ਼ਾਂ ਤੋਂ ਵੀ ਭਾਰਤੀ ਮਸਾਲੇ ਦੀ ਮੰਗ ਆ ਰਹੀ ਹੈ। ਭਾਰਤ ਦੇ ਗਰਮ ਮਸਾਲੇ ਦੇ ਨਾਲ ਹੋਰ ਮਸਾਲੇ ਦਾ ਵੀ ਨਿਰਯਾਤ ਕੀਤਾ ਜਾਂਦਾ ਹੈ। ਮੁੱਖ ਰੂਪ ਵਿਚ ਅਦਰਕ, ਹਲਦੀ, ਧਨੀਆ, ਜੀਰਾ, ਤੇਜਪੱਤਾ, ਲੱਸਣ, ਮਿਰਚ, ਲੌਂਗ, ਕਰੀ ਪਾਊਡਰ ਵਰਗੇ ਮਸਾਲੇ ਨਿਰਯਾਤ ਕੀਤੇ ਜਾਂਦੇ ਹਨ।

Posted By: Tejinder Thind