ਬਿਜਨੈਸ ਡੈਸਕ, ਨਵੀਂ ਦਿੱਲੀ : ਭਾਰਤ ਸਣੇ ਅੰਤਰਰਾਸ਼ਟਰੀ ਸ਼ੇਅਰ ਬਾਜ਼ਾਰਾਂ ਵਿਚ ਭਾਰਤੀ ਰੁਪਇਆ ਡਾਲਰ ਦੇ ਮੁਕਾਬਲੇ ਰਿਕਾਰਡ ਹੇਠਲੇ ਪੱਧਰ 'ਤੇ ਆ ਗਿਆ ਹੈ। ਪਹਿਲੀ ਵਾਰ ਵੀਰਵਾਰ ਨੂੰ ਰੁਪਏ ਨੇ ਇਕ ਡਾਲਰ ਦੇ ਮੁਕਾਬਲੇ 75 ਦੇ ਪੱਧਰ ਨੂੰ ਛੂਹਿਆ ਹੈ। ਭਾਰਤੀ ਰੁਪਏ ਵਿਚ ਇਕ ਡਾਲਰ ਦੇ ਮੁਕਾਬਲੇ ਵੀਰਵਾਰ ਨੂੰ ਤੇਜ਼ੀ ਨਾਲ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਰੁਪਇਆ ਅੱਜ 69 ਪੈਸੇ ਦੀ ਜ਼ਬਰਦਸਤ ਗਿਰਾਵਟ ਨਾਲ ਇਕ ਡਾਲਰ ਦੇ ਮੁਕਾਬਲੇ 74.95 ਦੇ ਪੱਧਰ 'ਤੇ ਖੁੱਲਿਆ ਹੈ। ਗੌਰਤਲਬ ਹੈ ਕਿ ਰੁਪਇਆ ਬੁੱਧਵਾਰ ਨੂੰ 74.26 ਦੇ ਪੱਧਰ 'ਤੇ ਬੰਦ ਹੋਇਆ ਸੀ।


ਡਾਲਰ ਵਿਚ ਵੀਰਵਾਰ ਨੂੰ ਰੁਪਇਆ ਹੀ ਨਹੀਂ ਬਲਕਿ ਦੂਜੇ ਏਸ਼ੀਆਈ ਕਰੰਸੀਆਂ ਦੇ ਮੁਕਾਬਲੇ ਵੀ ਤੇਜ਼ੀ ਦੇਖੀ ਜਾ ਰਹੀ ਹੈ। ਏਸ਼ੀਆ ਵਿਚ ਨਿਵੇਸ਼ਕਾਂ ਵੱਲੋਂ ਮੁਦਰਾਵਾਂ, ਬਾਂਡਸ ਅਤੇ ਸਟਾਕਸ ਵੇਚੇ ਜਾਣ ਕਾਰਨ ਡਾਲਰ ਵਿਚ ਇਹ ਤੇਜ਼ੀ ਆ ਰਹੀ ਹੈ।

ਯੂਐਸ ਡਾਲਰ ਇੰਡੈਕਸ ਰਿਕਾਰਡ ਉਪਰਲੇ ਪੱਧਰ 'ਤੇ ਆ ਗਿਆਾ ਹੈ। ਛੇ ਮੁਦਰਾਵਾਂ ਦੇ ਮੁਕਾਬਲੇ ਗ੍ਰੀਨਬੈਕ ਨੂੰ ਮਾਪਣ ਵਾਲਾ ਯੂਐੱਸ ਡਾਲਰ ਇੰਡੈਕਸ 0.24 ਫੀਸਦ ਦੇ ਉਛਾਲ ਨਾਲ 101.40 ਦੇ ਰਿਕਾਰਡ ਉਪਰਲੇ ਪੱਧਰ 'ਤੇ ਆ ਗਿਆ ਹੈ।

Posted By: Tejinder Thind