ਨਈ ਦੁਨੀਆ, ਨਵੀਂ ਦਿੱਲੀ : Indian Railways : ਭਾਰਤੀ ਰੇਲਵੇ ਨੇ ਅੰਸ਼ਕ ਰੂਪ 'ਚ ਹੀ ਸਹੀ ਪਰ ਰੇਲ ਸੇਵਾਵਾਂ ਬਹਾਲ ਕਰ ਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸਭ ਤੋਂ ਪਹਿਲਾਂ ਸ਼੍ਰਮਿਕ ਟ੍ਰੇਨਾਂ ਚਲਾਈਆਂ ਗਈਆਂ। ਫਿਰ ਸਪੈਸ਼ਲ ਟ੍ਰੇਨਾਂ ਰਾਹੀਂ ਇੱਥੇ-ਉੱਥੇ ਫਸੇ ਲੋਕਾਂ ਨੂੰ ਆਪਣੇ ਘਰਾਂ ਤਕ ਪਹੁੰਚਾਇਆ, ਉੱਥੇ ਹੀ 1 ਜੂਨ ਤੋਂ ਰੋਜ਼ 200 ਟ੍ਰੇਨਾਂ ਚੱਲਣ ਵਾਲੀਆਂ ਹਨ। ਹੁਣ ਰਾਜਧਾਨੀ ਰੂਟ 'ਤੇ ਚੱਲਣ ਵਾਲੀਆਂ ਸਪੈਸ਼ਲ ਟ੍ਰੇਨਾਂ ਸਬੰਧੀ ਵੱਡੀ ਸਹੂਲਤ ਦਿੱਤੀ ਹੈ। Indian Railways ਦੇ ਤਾਜ਼ਾ ਬਿਆਨ ਅਨੁਸਾਰ Rajdhani ਰੂਟ 'ਤੇ ਚੱਲਣ ਵਾਲੀਆਂ ਸਪੈਸ਼ਲ ਟ੍ਰੇਨਾਂ ਦੀ ਬੁਕਿੰਗ ਹੁਣ 30 ਦਿਨ ਪਹਿਲਾਂ ਕੀਤੀ ਜਾ ਸਕਦੀ ਹੈ। ਇਹ ਟਿਕਟਾਂ ਰੇਲਵੇ ਦੇ ਰਿਜ਼ਰਵੇਸ਼ਨ ਕਾਊਂਟਰ ਤੋਂ ਵੀ ਖਰੀਦੀਆਂ ਜਾ ਸਕਦੀਆਂ ਹਨ।

ਨਾਲ ਹੀ ਇਹ ਟਿਕਟਾਂ ਕੰਪਿਊਟਰਾਈਜ਼ ਪੀਆਰਐੱਸ ਕਾਊਂਟਰ ਜਿਵੇਂ ਪੋਸਟ ਆਫਿਸ, ਯਾਤਰੀ ਟਿਕਟ ਸਹੂਲਤ ਕੇਂਦਰਾਂ ਤੋਂ ਵੀ ਖਰੀਦੀਆਂ ਜਾ ਸਕਦੀਆਂ ਹਨ। ਪਹਿਲਾਂ ਵਾਂਗ ਆਈਆਰਸੀਟੀਸੀ ਦੀ ਵੈੱਬਸਾਈਟ ਤੇ ਐਪ 'ਤੇ ਤਾਂ ਮਿਲਦੀਆਂ ਹੀ ਰਹਿਣਗੀਆਂ। ਰੇਲਵੇ ਨੇ ਇਸ ਨੂੰ ਐਡਵਾਂਸ ਰਿਜ਼ਰਵੇਸ਼ਨ ਪੀਰੀਅਡ ਕਰਾਰ ਦਿੱਤਾ ਹੈ ਜਿਸ ਨੂੰ Rajdhani ਰੂਟ 'ਤੇ ਚੱਲਣ ਵਾਲੀਆਂ ਸਪੈਸ਼ਲ ਟ੍ਰੇਨਾਂ ਲਈ 7 ਦਿਨਾਂ ਤੋਂ ਵਧਾ ਕੇ 30 ਦਿਨ ਕਰ ਦਿੱਤਾ ਗਿਆ ਹੈ।

ਦੱਸ ਦੇਈਏ ਕਿ Rajdhani ਰੂਟ 12 ਮਈ ਤੋਂ 15 ਜੋੜੀ ਸਪੈਸ਼ਲ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ। ਇਹ ਸਹੂਲਤ ਸ਼ੁਰੂ ਹੋਣ ਦੇ ਕੁਝ ਮਿੰਟਾਂ ਬਾਅਦ ਹੀ ਜ਼ਾਰਾਂ ਟਿਕਟਾਂ ਬੁੱਕ ਹੋ ਗਈਆਂ ਸਨ।

ਹੱਥੋ-ਹੱਥ ਵਿਕ ਗਈਆਂ 200 ਟ੍ਰੇਨਾਂ ਦੀਆਂ ਟਿਕਟਾਂ

ਲਾਕਡਾਊਨ ਦੇ ਮੁਸ਼ਕਲ ਸਮੇਂ ਰੇਲ ਸੇਵਾਵਾਂ ਵਧਾਉਂਦੇ ਹੋਏ ਰੇਲਵੇ ਨੇ 1 ਜੂਨ ਤੋਂ ਰੋਜ਼ਾਨਾ 200 ਟ੍ਰੇਨਾਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਦੀ ਬੁਕਿੰਗ ਵੀ ਸ਼ੁਰੂ ਹੋ ਚੁੱਕੀ ਹੈ। Indian Railways ਮੁਤਾਬਿਕ 24 ਘੰਟਿਆਂ ਦੇ ਅੰਦਰ ਹੀ 12.5 ਲੱਖ ਯਾਤਰੀਆਂ ਲਈ 5.72 ਲੱਖ ਟਿਕਟਾਂ ਬੁੱਕ ਕਰ ਲਈਆਂ ਗਈਆਂ ਹਨ। ਰੇਲ ਮੰਤਰਾਲੇ ਅਨੁਸਾਰ, 1 ਜੂਨ ਤੋਂ ਸ਼ੁਰੂ ਹੋਣ ਵਾਲੀਆਂ 200 ਟ੍ਰੇਨਾਂ ਲਈ ਵੀਰਵਾਰ ਸਵੇਰ ਤੋਂ 12,54,706 ਯਾਤਰੀਆਂ ਲਈ ਕੁੱਲ 5,72,219 ਟਿਕਟਾਂ ਬੁੱਕ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਰੇਲਵੇ ਨੇ 25 ਮਾਰਚ ਤੋਂ ਦੇਸ਼ਭਰ 'ਚ ਰੇਲ ਸੰਚਾਲਨ ਰੋਕ ਦਿੱਤਾ ਸੀ। ਇਸ ਨਾਲ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ 'ਚ ਮਦਦ ਮਿਲੀ ਹੈ।

Posted By: Seema Anand