ਜੇਐੱਨਐੱਨ, ਨਵੀਂ ਦਿੱਲ਼ੀ : ਯਾਤਰੀਗਣ ਕ੍ਰਿਪਾ ਧਿਆਣ ਦੇਣ... ਯਾਤਰੀਆਂ ਨੂੰ ਛੋਟੀ-ਛੋਟੀ ਲਾਪਰਵਾਹੀਆਂ ਨਾਲ ਬਚਾਉਣ ਲਈ ਰੇਲਵੇ ਸਟੇਸ਼ਨਾਂ 'ਤੇ ਹਮੇਸ਼ਾ ਹੀ ਇਸ ਤਰ੍ਹਾਂ ਦੇ ਐਲਾਨ ਹੁੰਦੇ ਰਹਿੰਦੇ ਹਨ ਪਰ ਤੁਸੀਂ ਅਜਿਹੀ ਗਲਤੀ ਨਾ ਕਰਿਓ ਜਿਵੇਂ ਇਕ ਵਿਅਕਤੀ ਨੇ ਕੀਤੀ। ਦਰਅਸਲ, ਟਰੇਨ 'ਚ ਕਈ ਵਾਰ ਇੰਨੀ ਭੀੜ ਹੁੰਦੀ ਹੈ ਕਿ ਯਾਤਰੀ ਤਾਂ ਦਰਵਾਜ਼ੇ 'ਤੇ ਖੜ੍ਹੇ ਹੋ ਕੇ ਸਫਰ ਕਰਦੇ ਹਨ ਜਾਂ ਫਿਰ ਟਰੇਨ ਦੀ ਛੱਤ 'ਤੇ ਬੈਠ ਕੇ। ਅਜਿਹੇ 'ਚ ਕਈ ਵਾਰ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸੇ ਨੂੰ ਧਿਆਨ 'ਚ ਰੱਖਦਿਆਂ ਰੇਲਵੇ ਮੰਤਾਰਲੇ ਨੇ ਲੋਕਾਂ ਨੂੰ ਛੋਟੀ-ਛੋਟੀ ਲਾਪਰਵਾਹੀਆਂ ਪ੍ਰਤੀ ਜਾਗਰੂਕ ਕਰਨ ਲਈ ਬੇਹੱਦ ਅਨੋਖੇ ਵੀਡੀਓ ਬਣਾਏ ਹਨ।

ਛੱਤ 'ਤੇ ਸਫ਼ਰ ਕਰਨ ਵਾਲਿਆਂ ਲਈ ਬਣਾਇਆ ਇਹ ਵੀਡੀਓ

ਰੇਲ ਮੰਤਰਾਲੇ ਨੇ ਯਾਤਰੀਆਂ ਨੂੰ ਟਰੇਨ 'ਚ ਹਾਦਸਿਆਂ ਤੋਂ ਬਚਣ ਲਈ ਬਣਾਇਆ ਇਹ ਵੀਡੀਓ ਕਾਫੀ ਰੋਚਕ ਹੈ। ਤੁਸੀਂ ਇਸ ਵੀਡੀਓ 'ਚ ਦੇਖ ਸਕਦੇ ਹੋ ਕਿ ਇਕ ਵਿਅਕਤੀ ਜਿਸ ਨੂੰ ਗੱਪੂ ਭਈਆ ਦਾ ਨਾਂ ਦਿੱਤਾ ਗਿਆ ਹੈ ਉਹ ਟਰੇਨ ਦੇ ਡੱਬੇ 'ਚ ਭੀੜ ਨੂੰ ਦੇਖ ਕੇ ਟਰੇਨ ਦੀ ਛੱਤ 'ਤੇ ਜਾ ਕੇ ਬੈਠ ਜਾਂਦਾ ਹੈ ਤੇ ਇੱਥੇ ਟਰੇਨ ਦੀਆਂ ਤਾਰਾਂ ਨਾਲ ਉਸ ਨੂੰ ਕਰੰਟ ਲੱਗ ਜਾਂਦਾ ਹੈ। ਟਵੀਟ ਕਰਦਿਆਂ ਲਿਖਿਆ ਗਿਆ ਹੈ ਕਿ ਬਿਜਲੀ ਦੀਆਂ ਤਾਰਾਂ 'ਚ 25000 ਵੋਲਟ ਦਾ ਕਰੰਟ ਜਾ ਰਿਹਾ ਹੈ, ਕ੍ਰਿਪਾ ਰੇਲਗੱਡੀ ਦੀ ਛੱਤ 'ਤੇ ਯਾਤਰਾ ਨਾ ਕਰੋ। ਅਜਿਹਾ ਕਰਨਾ ਕਾਨੂੰਨੀ ਅਪਰਾਧ ਹੈ, ਤੇ ਇਹ ਜਾਨਲੇਵਾ ਵੀ ਹੋ ਸਕਦਾ ਹੈ।

ਗੱਡੀ ਰੁਕਣ ਦਾ ਕਰੋ ਇੰਤਜ਼ਾਰ

ਜ਼ਿਆਦਾਤਰ ਯਾਤਰੀ ਚੱਲਦੀ ਗੱਡੀ ਤੋਂ ਉਤਰਣ ਤੇ ਚੜਨ ਦੀ ਕੋਸਿਸ਼ ਕਰਦੇ ਹਨ। ਅਜਿਹੇ 'ਚ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ। ਕਈ ਘਟਨਾਵਾਂ ਵੀ ਸਾਡੇ ਸਾਹਮਣੇ ਆਉਂਦੀਆਂ ਹਨ ਜਦੋਂ ਅਜਿਹੀ ਜਲਦਬਾਜ਼ੀ 'ਚ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ।

ਜਾਣਕਾਰੀ ਲਈ ਦੱਸ ਦੇਈਏ ਕਿ ਬੁੱਧਵਾਰ 7 ਨਵੰਬਰ ਨੂੰ ਉੱਤਰੀ ਸੈਂਟ੍ਰਲ ਰੇਲਵੇ ਵੱਲੋਂ ਗੱਪੂ ਭਈਆ ਨੂੰ ਲਾਂਚ ਕੀਤਾ ਗਿਆ ਸੀ। ਇਸ ਨਾਲ ਗੱਪੂ ਭਈਆ ਦੀ ਐਨੀਮਿਟੇਡ ਫਿਲਮਾਂ ਨੂੰ ਸਾਰੇ ਮੁੱਖੀ ਰੇਲਵੇ ਸਟੇਸ਼ਨਾਂ 'ਤੇ ਦਿਖਾਉਣ ਦਾ ਫੈਸਲਾ ਲਿਆ ਗਿਆ ਹੈ।

Posted By: Amita Verma