ਨਵੀਂ ਦਿੱਲੀ, ਬਿਜ਼ਨਸ ਡੈਸਕ : ਇੰਡੀਅਨ ਓਵਰਸੀਜ਼ ਬੈਂਕ ਅਤੇ ਬੈਂਕ ਆਫ ਮਹਾਰਾਸ਼ਟਰ ਨੇ ਬੁੱਧਵਾਰ ਨੂੰ ਐੱਮਸੀਐੱਲਆਰ 'ਚ ਕਟੌਤੀ ਕੀਤੀ। ਸ਼ੇਅਰ ਬਾਜ਼ਾਰ ਨੂੰ ਭੇਜੀ ਗਈ ਸੂਚਨਾ 'ਚ ਆਈਓਬੀ ਨੇ ਕਿਹਾ ਕਿ ਬੈਂਕ ਨੇ 10 ਮਈ 2020 ਤੋਂ ਐੱਮਸੀਐੱਲਆਰ 'ਚ ਅਗਲੀ ਸਮੀਖਿਆ ਹੋਣ ਤਕ ਬਦਲਾਅ ਕੀਤਾ ਹੈ।

ਇੰਡੀਅਨ ਓਵਰਸੀਜ਼ ਬੈਂਕ ਨੇ ਇਕ ਸਾਲ ਦੀ ਮਿਆਦ ਦੇ ਐੱਮਸੀਐੱਲਆਰ ਨੂੰ 0.10 ਫ਼ੀਸਦੀ ਘਟਾ ਕੇ 8.15 ਫ਼ੀਸਦੀ ਕਰ ਦਿੱਤਾ ਹੈ। ਘਟੀ ਦਰ 10 ਮਈ ਤੋਂ ਲਾਗੂ ਹੋਵੇਗੀ। ਇਕ ਸਾਲ ਦੀ ਮਿਆਦ ਦੀ ਐੱਮਸੀਐੱਲਆਰ ਦਰ ਹੀ ਵਿਅਕਤੀਗਤ, ਕਾਰ ਅਤੇ ਹੋਮ ਕਰਜ਼ ਜਿਵੇਂ ਕਰਜ਼ ਲਈ ਪ੍ਰਮੁੱਖ ਆਧਾਰ ਦਰ ਹੁੰਦੀ ਹੈ।

ਆਈਓਬੀ ਨੇ ਮੁੰਬਈ ਸ਼ੇਅਰ ਬਾਜ਼ਾਰ ਨੂੰ ਭੇਜੀ ਸੂਚਨਾ 'ਚ ਬੈਂਕ ਨੇ ਕਿਹਾ ਕਿ ਤਿੰਨ ਮਹੀਨਿਆਂ ਦੀ ਮਿਆਦ ਲਈ ਵਿਆਜ ਦਰ ਨੂੰ ਮੌਜੂਦਾ 8.10 ਫ਼ੀਸਦ ਤੋਂ ਘਟਾ ਕੇ 8.05 ਫ਼ੀਸਦ ਅਤੇ ਛੇ ਮਹੀਨਿਆਂ ਦੀ ਮਿਆਦ 'ਤੇ ਵਿਆਜ ਦਰ ਨੂੰ ਮੌਜੂਦਾ 8.15 ਤੋਂ ਘਟਾ ਕੇ 9.10 ਫ਼ੀਸਦੀ ਕਰ ਦਿੱਤਾ ਜਾਵੇਗਾ। ਬੈਂਕ ਨੇ ਕਿਹਾ ਕਿ ਇੱਕ ਸਾਲ ਦੀ ਮਿਆਦ ਦੇ ਕਰਜ਼ 'ਤੇ ਵਿਆਜ ਦਰ 8.25 ਫ਼ੀਸਦ ਤੋਂ ਘਟਾ ਕੇ 8.15 ਫ਼ੀਸਦ ਉਹੀਂ ਦੋ ਸਾਲ ਦੀ ਮਿਆਦ ਲਈ ਇਸਨੂੰ 8.30 ਫ਼ੀਸਦੀ ਤੋਂ ਘਟਾ ਕੇ 8.20 ਫ਼ੀਸਦੀ ਕੀਤਾ ਜਾਵੇਗਾ।

ਉਧਰ, ਬੈਂਕ ਆਫ ਮਹਾਰਾਸ਼ਟਰ ਨੇ ਇਕ ਸਾਲ ਦੀ ਮਿਆਦ ਦੀ ਐੱਮਸੀਐੱਲਆਰ ਅਧਾਰਿਤ ਵਿਆਜ ਦਰ ਨੂੰ 0.10 ਫ਼ੀਸਦੀ ਘਟਾ ਕੇ 7.90 ਫ਼ੀਸਦ ਕਰ ਦਿੱਤਾ। ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਬੈਂਕ ਨੇ ਕਿਹਾ ਕਿ ਰਿਜ਼ਰਵ ਬੈਂਕ ਦੇ ਨਿਰਦੇਸ਼ਾ ਤਹਿਤ ਬੈਂਕ ਨੇ ਆਪਣੀ ਵਿਆਜ ਦਰਾਂ ਦੀ ਸਮੀਖਿਆ ਕੀਤੀ ਹੈ, ਜਿਸਦੇ ਬਾਅਦ ਬੈਂਕ ਨੇ ਸੱਤ ਮਈ ਤੋਂ ਆਪਣੀ ਐੱਮਸੀਐੱਲਆਰ ਦਰ ਨੂੰ ਘੱਟ ਕਰਨ ਦਾ ਫ਼ੈਸਲਾ ਕੀਤਾ ਹੈ। ਬੈਂਕ ਆਫ ਮਹਾਰਾਸ਼ਟਰ ਅਨੁਸਾਰ, ਇਕ ਦਿਨ ਤੋਂ ਲੈ ਕੇ ਛੇ ਮਹੀਨਿਆਂ ਦੀ ਮਿਆਦ ਦੇ ਕਰਜ਼ 'ਤੇ ਐੱਮਸੀਐੱਲਆਰ ਦਰ 7.40 ਤੋਂ ਲੈ ਕੇ 7.70 ਫੀਸਦੀ ਤਕ ਹੋਵੇਗੀ।

ਉਥੇ ਹੀ ਬੈਂਕ ਨੇ ਆਪਣੀ ਐੱਮਸੀਐੱਲਆਰ 'ਚ ਬਦਲਾਅ ਨਹੀਂ ਕੀਤਾ ਹੈ। ਬੈਂਕ ਦੀ ਇੱਕ ਸਾਲ ਦੀ

ਐੱਮਸੀਐੱਲਆਰ ਦਰ 7.85 ਫ਼ੀਸਦੀ ਬਣੀ ਹੋਈ ਹੈ।

Posted By: Susheel Khanna