ਨਵੀਂ ਦਿੱਲੀ, ਬਿਜ਼ਨਸ ਡੈਸਕ : ਇੰਡੀਅਨ ਓਵਰਸੀਜ਼ ਬੈਂਕ (IOB) ਅਤੇ ਬੈਂਕ ਆਫ ਮਹਾਰਾਸ਼ਟਰ (BOM) ਨੇ ਬੁੱਧਵਾਰ ਨੂੰ MCLR ਵਿਚ ਕੱਟੌਤੀ ਕੀਤੀ ਹੈ। ਸਟਾਕ ਮਾਰਕੀਟ ਨੂੰ ਭੇਜੀ ਗਈ ਸੂਚਨਾ ਵਿਚ, IOB ਨੇ ਕਿਹਾ ਕਿ ਬੈਂਕ ਨੇ MCLR ਵਿਚ 10 ਮਈ 2020 ਤੋਂ ਅਗਲੀ ਸਮੀਖਿਆ ਤੱਕ ਬਦਲਾਵ ਕੀਤੇ ਹਨ।

ਇੰਡੀਅਨ ਓਵਰਸੀਜ਼ ਬੈਂਕ ਨੇ ਇਕ ਸਾਲ ਦੀ ਮਿਆਦ ਦੇ MCLR ਨੂੰ 0.10 ਫੀਸਦ ਘਟਾ ਕੇ 8.15 ਪ੍ਰਤੀਸ਼ਤ ਕਰ ਦਿੱਤਾ ਹੈ। ਘਟਾਈ ਗਈ ਦਰ 10 ਮਈ ਤੋਂ ਲਾਗੂ ਹੋਵੇਗੀ। ਇਕ ਸਾਲ ਦੀ ਮਿਆਦ ਦੀ MCLR ਦਰ ਹੀ ਨਿੱਜੀ, ਕਾਰ ਅਤੇ ਘਰੇਲੂ ਕਰਜ਼ਿਆਂ ਵਰਗੇ ਕਰਜ਼ਿਆਂ ਲਈ ਮੁੱਖ ਅਧਾਰ ਦਰ ਹੁੰਦੀ ਹੈ।

ਆਈਓਬੀ ਵਲੋਂ ਬੰਬੇ ਸਟਾਕ ਐਕਸਚੇਂਜ਼ ਨੂੰ ਭੇਜੇ ਇਕ ਨੋਟਿਸ ਵਿਚ ਕਿਹਾ ਗਿਆ ਹੈ ਕਿ ਤਿੰਨ ਮਹੀਨਿਆਂ ਦੀ ਮਿਆਦ ਲਈ ਮੌਜੂਦਾ ਵਿਆਜ ਦਰ 8.10 ਫੀਸਦ ਤੋਂ ਘਟਾ ਕੇ 8.05 ਫੀਸਦ ਅਤੇ 6 ਮਹੀਨਿਆਂ ਦੀ ਮਿਆਦ ਲਈ ਮੌਜੂਦਾ ਵਿਆਜ ਦਰ 8.15 ਫੀਸਦ ਤੋਂ ਘਟਾ ਕੇ 8.10 ਫੀਸਦ ਕਰ ਦਿੱਤੀ ਜਾਵੇਗੀ। ਬੈਂਕ ਨੇ ਕਿਹਾ ਹੈ ਕਿ ਇਕ ਸਾਲ ਦੀ ਮਿਆਦ ਲਈ ਕਰਜ਼ੇ 'ਤੇ ਵਿਆਜ਼ ਦਰ 8.25 ਫੀਸਦ ਤੋਂ ਘਟਾ ਕੇ 8.15 ਫੀਸਦ ਕੀਤੀ ਜਾਵੇਗੀ। ਜਦੋਂ ਕਿ ਇਹ ਦੋ ਸਾਲਾਂ ਦੀ ਮਿਆਦ ਲਈ 8.30 ਫੀਸਦ ਤੋਂ ਘੱਟਾ ਕੇ 8.20 ਫੀਸਦ ਕੀਤਾ ਜਾਵੇਗਾ।

ਦੂਜੇ ਪਾਸੇ, ਬੈਂਕ ਆਫ ਮਹਾਰਾਸ਼ਟਰ ਨੇ ਇਕ ਸਾਲ ਦੀ MCLR ਅਧਾਰਤ ਵਿਆਜ ਦਰ 0.10 ਫੀਸਦ ਘਟਾ ਕੇ 7.90 ਫੀਸਦ ਕਰ ਦਿੱਤੀ ਹੈ। ਸਟਾਕ ਐਕਸਚੇਂਜ ਨੂੰ ਭੇਜੀ ਸੂਚਨਾ ਵਿਚ ਬੈਂਕ ਨੇ ਕਿਹਾ ਹੈ ਕਿ ਬੈਂਕ ਨੇ ਆਰਬੀਆਈ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਆਜ ਦਰਾਂ ਦੀ ਸਮੀਖਿਆ ਕਰਨ ਤੋਂ ਬਾਅਦ 7 ਮਈ ਤੋਂ ਆਪਣੀ MCLR ਦਰ ਘਟਾਉਣ ਦਾ ਫੈਸਲਾ ਕੀਤਾ ਹੈ। ਬੈਂਕ ਆਫ ਮਹਾਰਾਸ਼ਟਰ ਦੇ ਅਨੁਸਾਰ, ਇਕ ਦਿਨ ਤੋਂ ਛੇ ਮਹੀਨਿਆਂ ਤਕ ਦੇ ਕਰਜ਼ਿਆਂ ਉੱਤੇ MCLR ਦੀ ਦਰ 7.40 ਤੋਂ 7.70 ਫੀਸਦ ਤੱਕ ਹੋਵੇਗੀ।

ਉਥੇ ਹੀ, ਕੇਨਰਾ ਬੈਂਕ ਨੇ ਆਪਣੀ MCLR ਨਹੀਂ ਬਦਲੀ। ਬੈਂਕ ਦੀ ਇਕ ਸਾਲ ਦੀ MCLR ਦਰ 7.85 ਫੀਸਦ ਬਣੀ ਹੋਈ ਹੈ।

Posted By: Sunil Thapa