ਨਵੀਂ ਦਿੱਲੀ : ਇੰਡੀਅਨ ਆਇਲ ਨੇ ਏਅਰ ਇੰਡੀਆ ਨੂੰ ਮੰਗਲਵਾਰ ਸ਼ਾਮ ਕੁਝ ਹਵਾਈ ਅੱਡਿਆਂ 'ਤੇ ਈਧਨ ਸਪਲਾਈ 'ਚ ਕਟੌਤੀ ਕਰਨ ਦੀ ਧਮਕੀ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਨਾਲ ਕੁਝ ਉਡਾਨ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਇਸ ਮਾਮਲੇ 'ਚ ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਮਾਮਲੇ 'ਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਦਖ਼ਲ ਤੋਂ ਬਾਅਦ ਸਮੱਸਿਆ ਹੱਲ ਹੋ ਗਈ ਹੈ।

ਜ਼ਿਕਰਯੋਗ ਹੈ ਕਿ ਏਅਰ ਇੰਡੀਆ 'ਤੇ ਪੈਟਰੋਲੀਅਮ ਕੰਪਨੀਆਂ ਤੇ ਭਾਰਤੀ ਹਵਾਬਾਜ਼ੀ ਅਥਾਰਟੀ ਸਮੇਤ ਹੋਰਨਾਂ ਦਾ ਕਾਫ਼ੀ ਬਕਾਇਆ ਹੈ। ਕੰਪਨੀ ਨੂੰ ਰੋਜ਼ਾਨਾ 15 ਕਰੋੜ ਦਾ ਨੁਕਸਾਨ ਹੋ ਰਿਹਾ ਹੈ।

ਸੂਤਰਾਂ ਦੀ ਮੰਨੀਏ ਤਾਂ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਬਕਾਏ ਦਾ ਭੁਗਤਾਨ ਨਾ ਹੋਣ 'ਤੇ ਮੰਗਲਵਾਰ ਸ਼ਾਮ ਚਾਰ ਵਜੇ ਤੋਂ ਪਟਨਾ-ਪੁਣੇ, ਚੰਡੀਗੜ੍ਹ, ਕੋਚੀ, ਵਿਸ਼ਾਖਾਪੱਟਨਮ ਤੇ ਰਾਂਚੀ ਵਰਗੇ ਕੁਝ ਹਵਾਈ ਅੱਡਿਆਂ 'ਤੇ ਈਧਨ ਦੀ ਸਪਲਾਈ ਬੰਦ ਕਰਨ ਦੀ ਧਮਕੀ ਦਿੱਤੀ ਹੈ।

ਟ੍ਰੈਫਿਕ ਨਿਯਮ ਤੋੜਨ 'ਤੇ 10 ਗੁਣਾ ਜ਼ਿਆਦਾ ਕੱਟੇਗਾ ਚਲਾਨ, ਬਦਲ ਜਾਣਗੇ 'ਡਰਾਈਵਿੰਗ ਲਾਇਸੈਂਸ' ਦੇ ਨਿਯਮ

ਸੂਤਰਾਂ ਨੇ ਇਹ ਵੀ ਕਿਹਾ ਹੈ ਕਿ ਜਦੋਂ ਤਕ ਸਥਿਤੀ ਠੀਕ ਨਹੀਂ ਹੁੰਦੀ ਉਦੋਂ ਤਕ ਲਈ ਏਅਰ ਇੰਡੀਆ ਨੇ ਆਪਣੀ ਟੀਮ ਨੂੰ ਅਗਲੇ ਖੇਤਰ ਲਈ ਈਧਨ ਨਾਲ ਰੱਖ ਕੇ ਚੱਲਣ ਲਈ ਕਿਹਾ ਹੈ।

Posted By: Seema Anand