ਕੋਲਕਾਤਾ, ਜੇਐੱਨਐੱਨ। ਭਾਰਤੀ ਮੂਲ ਦੇ ਅਮਰੀਕੀ ਅਭਿਜੀਤ ਬੈਨਰਜੀ ਨੂੰ ਇਸ ਸਾਲ ਅਰਥਸ਼ਾਸ਼ਤਰ ਦੇ ਨੋਬਲ ਪੁਰਸਕਾਰ ਨਾਲ ਨਵਾਜ਼ਿਆ ਗਿਆ ਹੈ। ਇਸ ਤੋਂ ਬਾਅਦ ਭਾਰਤ ਦੇ ਕਈ ਸੂਬਿਆਂ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਖ਼ਾਸ ਤੌਰ 'ਤੇ ਪੱਛਮੀ ਬੰਗਾਲ ਤੇ ਦਿੱਲੀ 'ਚ ਕਿਉਂਕਿ ਅਭਿਜੀਤ ਨੇ ਆਪਣੀ ਪੜ੍ਹਾਈ ਇਨ੍ਹਾਂ ਦੋ ਸੂਬਿਆਂ 'ਚ ਪੂਰੀ ਕੀਤੀ ਸੀ। ਅਰਥਸ਼ਾਸਤਰ ਦਾ ਨੋਬਲ ਪੁਰਸਕਾਰ ਜਿੱਤਣ ਤੋਂ ਬਾਅਦ ਅਭਿਜੀਤ ਨੇ ਭਾਰਤੀ ਅਰਥਚਾਰੇ ਸਬੰਧੀ ਵੱਡਾ ਬਿਆਨ ਦਿੱਤਾ ਹੈ। ਬੈਨਰਜੀ ਨੇ ਦੇਸ਼ ਦੀ ਆਰਥਿਕ ਹਾਲਤ ਨੂੰ ਚਿੰਤਾਜਨਕ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਾਲ-ਫਿਲਹਾਲ ਆਰਥਚਾਰੇ 'ਚ ਸੁਧਾਰ ਦਾ ਕੋਈ ਸੰਕੇਤ ਨਹੀਂ ਦਿਖਾਈ ਦੇ ਰਿਹਾ।

ਬੈਨਰਜੀ ਨੇ ਨੋਬਲ ਪੁਰਸਕਾਰ ਜਿੱਤਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਪਣੇ ਬਿਆਨ 'ਚ ਕਿਹਾ, 'ਭਾਰਤੀ ਅਰਥਚਾਰਾ ਇਸ ਸਮੇਂ ਡਾਵਾਂਡੋਲ ਹੈ। ਆਰਥਿਕ ਵਿਕਾਸ ਦੇ ਹਾਲੀਆ ਡਾਟੇ ਨੂੰ ਦੇਖ ਕੇ ਨੇੜਲੇ ਭਵਿੱਖ 'ਚ ਸੁਧਾਰ ਦੀ ਉਮੀਦ ਘੱਟ ਹੈ। ਪਿਛਲੇ ਪੰਜ ਛੇ ਸਾਲ 'ਚ ਵਿਕਾਸ ਦੇ ਕੁਝ ਸੰਕੇਤ ਦਿਖਾਈ ਦੇ ਰਹੇ ਸਨ, ਪਰ ਹੁਣ ਉਹ ਭਰੋਸਾ ਵੀ ਨਹੀਂ ਰਿਹਾ।'

ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਸਮੇਂ 'ਚ ਭਾਰਤੀ ਅਰਥ ਵਿਵਸਥਾ ਟੈਲਸਪਿਨ ਵੱਲ ਵੱਧ ਰਹੀ ਹੈ। ਇਹ ਉਹ ਸਮਾਂ ਹੈ ਜਦੋਂ ਤੁਸੀਂ ਇਸ ਗੱਲ ਦੀ ਚਿੰਤਾ ਨਹੀਂ ਕਰਦੇ ਕਿ ਆਰਥਿਕ ਸਥਿਰਤਾ ਹੋਵੇ, ਬਲਕਿ ਡਿਮਾਂ ਦੀ ਚਿੰਤਾ ਕਰਦੇ ਹੋ। ਫਿਲਹਾਲ ਅਰਥਵਿਵਸਥਾ 'ਚ ਮੰਗ ਸਭ ਤੋਂ ਵੱਡੀ ਚਿੰਤਾ ਹੈ।

ਉਨ੍ਹਾਂ ਭਾਰਤੀ ਅਰਥਚਾਰੇ ਦੇ ਸਵਾਲ 'ਤੇ ਬੋਲਦੇ ਹੋਏ ਕਿਹਾ, 'ਮੇਰੀ ਨਜ਼ਰ 'ਚ ਅਰਥਚਾਰਾ ਬੁਰੇ ਦੌਰ 'ਚ ਹੈ। ਡੇਢ ਸਾਲ 'ਚ ਇਕ ਵਾਰ ਆਉਣ ਵਾਲੇ ਨੈਸ਼ਨਲ ਸੈਂਪਲ ਸਰਵੇ ਦੇ ਅੰਕੜੇ ਦੱਸਦੇ ਹਨ ਕਿ ਭਾਰਤ ਦੇ ਨਾਗਰਿਕ ਤੇ ਪੇਂਡੂ ਇਲਾਕਿਆਂ 'ਚ ਔਸਤ ਖਪਤ ਦੀ ਜਾਣਕਾਰੀ ਦਿੰਦੇ ਹਨ ਤੇ ਉਨ੍ਹਾਂ ਨੂੰ ਦੇਖਣ ਤੋਂ ਪਤਾ ਲਗਦਾ ਹੈ ਕਿ 2014-15 ਦੇ ਮੁਕਾਬਲੇ 2017-18 'ਚ ਇਹ ਅੰਕੜਾ ਥੋੜ੍ਹਾ ਘੱਟ ਹੋਇਆ ਹੈ। ਇਹ ਇਕ ਅਜਿਹੀ ਚੀਜ਼ ਹੈ ਜੋ ਕਈ ਸਾਲਾ 'ਚ ਪਹਿਲੀ ਵਾਰ ਹੋਈ ਹੈ। ਅਜਿਹੇ 'ਚ ਇਹ ਇਕ ਵੱਡੀ ਚਿਤਾਵਨੀ ਹੈ।'

ਬੈਨਰਜੀ ਨੇ ਮੋਦੀ ਸਰਕਾਰ ਦੇ ਅੰਕੜੇ 'ਤੇ ਵੀ ਸਵਾਲ ਚੁੱਕੇ ਤੇ ਕਿਹਾ, 'ਭਾਰਤ 'ਚ ਫਿਲਹਾਲ ਅੰਕੜਿਆਂ ਸਬੰਧੀ ਲੜਾਈ ਚੱਲ ਰਹੀ ਹੈ ਤੇ ਕਿਹੜਾ ਸਹੀ ਹੈ। ਸਰਕਾਰ ਦਾ ਵੀ ਇਸ ਡਾਟਾ ਸਬੰਧੀ ਇਕ ਤੈਅ ਨਜ਼ਰੀਆ ਹੈ ਪਰ ਇਹ ਅਸੁਵਿਧਾਨਜਨਕ ਤੇ ਗ਼ਲਤ ਹੈ। ਫਿਰ ਵੀ ਕੁਝ ਅਜਿਹਾ ਹੈ ਜੋ ਸਰਕਾਰ ਵੀ ਮੰਨ ਰਹੀ ਹੈ ਕਿ ਕੁਝ ਗੜਬੜ ਹੈ।'

Posted By: Akash Deep