ਪੀਟੀਆਈ, ਨਵੀਂ ਦਿੱਲੀ : ਸਵਿਟਜ਼ਰਲੈਂਡ ਸੈਂਟਰਲ ਬੈਂਕ (Switzerland Central Bank) ਵੱਲੋਂ ਜਾਰੀ ਸਾਲਾਨਾ ਰਿਪੋਰਟ ਅਨੁਸਾਰ, ਸਵਿਸ ਬੈਂਕਾਂ 'ਚ ਜਮ੍ਹਾਂ ਭਾਰਤੀਆਂ ਦੇ ਧਨ 'ਚ ਪਿਛਲੇ ਸਾਲ ਕਾਫੀ ਗਿਰਾਵਟ ਆਈ ਹੈ। ਸਵਿਸ ਬੈਂਕਾਂ 'ਚ ਜਮ੍ਹਾਂ ਭਾਰਤੀਆਂ ਦੇ ਧਨ 'ਚ ਲਗਾਤਾਰ ਦੂਸਰੇ ਸਾਲ ਗਿਰਾਵਟ ਦਰਜ ਕੀਤੀ ਗਈ ਹੈ। ਸਵਿਟਜ਼ਰਲੈਂਡ ਸੈਂਟਰਲ ਬੈਂਕ ਨੇ ਆਪਣੀ ਸਾਲਾਨਾ ਰਿਪੋਰਟ 'ਚ ਦੱਸਿਆ ਕਿ ਸਵਿਸ ਬੈਂਕਾਂ 'ਚ ਪਿਛਲੇ ਸਾਲ ਭਾਵ 2019 'ਚ ਭਾਰਤੀਆਂ 'ਚ ਕੁੱਲ 6,625 ਕਰੋੜ ਰੁਪਏ ਜਮ੍ਹਾਂ ਸਨ। ਇਸ ਰਾਸ਼ੀ ਸਾਲ 2018 ਦੀ ਤੁਲਨਾ 'ਚ ਛੇ ਫ਼ੀਸਦੀ ਘੱਟ ਹੈ।

ਸਵਿਟਜ਼ਰਲੈਂਡ ਸੈਂਟਰਲ ਬੈਂਕ ਨੇ ਸਾਲ 1987 ਤੋਂ ਵਿਦੇਸ਼ਾਂ ਤੋਂ ਜਮ੍ਹਾਂ ਹੋਣ ਵਾਲੀ ਪੁੰਜੀ ਦੇ ਅੰਕੜਿਆਂ ਦਾ ਸੰਗ੍ਰਹਿ ਸ਼ੁਰੂ ਕੀਤਾ ਸੀ। ਇਨ੍ਹਾਂ ਅੰਕੜਿਆਂ ਅਨੁਸਾਰ, ਲਗਾਤਾਰ ਦੂਸਰੇ ਸਾਲ ਭਾਰਤੀਆਂ ਦੇ ਜਮ੍ਹਾਂ ਧਨ 'ਚ ਗਿਰਾਵਟ ਕਾਰਨ ਸਵਿਸ ਬੈਂਕਾਂ ਦੇ ਖ਼ਾਤਿਆਂ 'ਚ ਕੁੱਲ ਜਮ੍ਹਾਂ ਧਨ ਕਰੀਬ 30 ਸਾਲਾਂ ਦੇ ਤੀਸਰੇ ਸਭ ਤੋਂ ਹੇਠਲੇ ਪੱਧਰ 'ਤੇ ਆ ਗਿਆ ਹੈ। ਸਵਿਟਜ਼ਰਲੈਂਡ 'ਚ ਸਾਲ 2019 ਦੇ ਅੰਤ 'ਚ ਕੁੱਲ 246 ਬੈਂਕਾਂ ਸਨ।

ਰਿਪੋਰਟ ਅਨੁਸਾਰ, ਪਿਛਲੇ 30 ਸਾਲਾਂ 'ਚ ਸਵਿਸ ਬੈਂਕਾਂ 'ਚ ਭਾਰਤੀਆਂ ਦੁਆਰਾ ਸਾਲ 1995 'ਚ 723 ਮਿਲੀਅਨ ਸਵਿਸ ਫ੍ਰੈਂਕ ਜਮ੍ਹਾਂ ਕਰਵਾਇਆ ਗਿਆ ਸੀ, ਜੋ ਪਹਿਲੀ ਸਭ ਤੋਂ ਘੱਟ ਰਾਸ਼ੀ ਹੈ। ਇਸਤੋਂ ਬਾਅਦ ਸਾਲ 2016 'ਚ ਭਾਰਤੀਆਂ ਨੇ ਸਵਿਸ ਬੈਂਕਾਂ 'ਚ 676 ਮਿਲੀਅਨ ਸਵਿਸ ਫ੍ਰੈਂਕ ਜਮ੍ਹਾਂ ਕਰਵਾਏ, ਇਹ ਦੂਸਰੀ ਸਭ ਤੋਂ ਘੱਟ ਰਾਸ਼ੀ ਹੈ। ਇਸਤੋਂ ਬਾਅਦ ਸਾਲ 2019 'ਚ ਭਾਰਤੀਆਂ ਦੁਆਰਾ ਸਵਿਸ ਬੈਂਕਾਂ 'ਚ 899 ਮਿਲੀਅਨ ਸਵਿਸ ਫ੍ਰੈਂਕ ਜਮ੍ਹਾਂ ਕਰਵਾਏ ਗਏ ਹਨ, ਇਹ ਤੀਸਰੀ ਸਭ ਤੋਂ ਘੱਟ ਰਾਸ਼ੀ ਹੈ।

ਸਵਿਸ 'ਚ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਲੋਕਾਂ ਦੀ ਜਮ੍ਹਾਂ ਰਾਸ਼ੀ 'ਚ ਵੀ ਕਾਫੀ ਗਿਰਾਵਟ ਆਈ ਹੈ। ਪਾਕਿਸਤਾਨੀਆਂ ਦੀ ਜਮ੍ਹਾਂ ਸਵਿਸ ਬੈਂਕਾਂ 'ਚ ਲਗਪਗ 45 ਫ਼ੀਸਦੀ ਘਟਾ ਕੇ 41 ਕਰੋੜ ਸਵਿਸ ਫ੍ਰੈਂਕ ਸਵਿਸ ਫ੍ਰੈਂਕ 'ਤੇ ਆ ਗਈ ਹੈ। ਉਥੇ ਹੀ ਬੰਗਲਾਦੇਸ਼ੀਆਂ ਦੀ ਜਮ੍ਹਾਂ 2 ਫ਼ੀਸਦ ਘਟ ਕੇ 60.5 ਕਰੋੜ ਸਵਿਸ ਫ੍ਰੈਂਕ 'ਤੇ ਆ ਗਈ ਹੈ। ਹਾਲਾਂਕਿ, ਅਮਰੀਕਾ ਅਤੇ ਬ੍ਰਿਟੇਨ ਦੇ ਨਾਗਰਿਕਾਂ ਦੀ ਸਵਿਸ ਬੈਂਕਾਂ 'ਚ ਜਮ੍ਹਾਂ ਰਾਸ਼ੀ 'ਚ ਵੀ ਵਾਧਾ ਹੋਇਆ ਹੈ।

Posted By: Ramanjit Kaur