Indian Currency : 8 ਨਵੰਬਰ 2016 ਨੂੰ ਭਾਰਤ ਸਰਕਾਰ ਨੇ 500 ਰੁਪਏ ਤੇ 1,000 ਰੁਪਏ ਦੇ ਨੋਟ ਬੰਦ ਕਰਨ ਦਾ ਐਲਾਨ ਕਰ ਦਿੱਤਾ। ਸਰਕਾਰ ਵੱਲੋਂ ਇਹ ਐਲਾਨ ਕਾਹਲੀ ਵਿਚ ਕੀਤਾ ਗਿਆ ਜਿਸ ਨਾਲ ਦੇਸ਼ ਭਰ ਵਿਚ ਜਿਵੇਂ ਭੂਚਾਲ ਆ ਗਿਆ ਸੀ। ਇਸ ਐਲਾਨ ਤੋਂ ਬਾਅਦ ਮਹਾਤਮਾ ਗਾਂਧੀ ਦੀ ਤਸਵੀਰ ਵਾਲੀ ਇਸ ਸਿਰੀਜ਼ ਦੀ ਸਾਰੇ ਨੋਟ ਬੇਕਾਰ ਹੋ ਗਏ, ਪਰ ਇੱਥੇ ਉਹ ਤਰੀਕਾ ਦੱਸਿਆ ਜਾ ਰਿਹਾ ਹੈ ਜਿਸ ਨਾਲ ਜੇਕਰ ਤੁਹਾਡੇ ਕੋਲ ਹਾਲੇ ਵੀ 500 ਰੁਪਏ ਵਾਲਾ ਕੋਈ ਪੁਰਾਣਾ ਨੋਟ ਪਿਆ ਹੈ ਤਾਂ ਉਸ ਤੋਂ ਤੁਸੀਂ ਪੈਸੇ ਬਣਾ ਸਕਦੇ ਹੋ ਪਰ ਇਸ ਦੇ ਲਈ ਖਾਸ ਤਰ੍ਹਾ ਦਾ ਨੋਟ ਹੋਣਾ ਜ਼ਰੂਰੀ ਹੈ।

ਭਾਰਤ 'ਚ ਨੋਟ ਛਾਪਣ ਦਾ ਕੰਮ ਕੇਂਦਰੀ ਬੈਂਕ ਯਾਨੀ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਕੀਤਾ ਜਾਂਦਾ ਹੈ। ਕੇਂਦਰੀ ਬੈਂਕ ਇਨ੍ਹਾਂ ਨੋਟਸ ਨੂੰ ਬੇਹੱਦ ਸਾਵਧਾਨੀਪੂਰਵਕ ਛਾਪਦਾ ਹੈ। ਜੇਕਰ ਨੋਟ ਛਾਪਣ ਵਿਚ ਕਿਸੇ ਵੀ ਪ੍ਰਕਾਰ ਦੀ ਖਾਮੀ ਰਹਿ ਜਾਂਦੀ ਹੈ ਤਾਂ ਉਹ ਨੋਟ ਖਾਸ ਹੋ ਜਾਂਦਾ ਹੈ। ਅੱਜ ਇੱਥੇ ਅਸੀਂ ਜਿਸ ਨੋਟ ਬਾਰੇ ਚਰਚਾ ਕਰਨ ਜਾ ਰਹੇ ਹਾਂ, ਉਹ ਨੋਟ ਵੀ ਕੁਝ ਇਸੇ ਤਰ੍ਹਾਂ ਨਾਲ ਖਾਸ ਹੈ। ਇਸ ਨੋਟ ਨੂੰ ਛਾਪਣ 'ਚ ਖਾਸ ਤਰ੍ਹਾਂ ਦੀ ਗ਼ਲਤੀ ਹੋ ਗਈ ਸੀ। ਇਸੇ ਕਾਰਨ ਲੋਕ ਇਸ ਨੋਟ ਲਈ ਹਜ਼ਾਰਾਂ ਰੁਪਏ ਖਰਚ ਕਰਨ ਲਈ ਤਿਆਰ ਹਨ।

ਇਕ ਗ਼ਲਤੀ ਨੇ ਨੋਟ ਨੂੰ ਬਣਾ ਦਿੱਤਾ ਖਾਸ

ਡਿਮੋਨੇਟਾਈਜ਼ੇਸ਼ਨ ਤੋਂ ਬਾਅਦ 500 ਰੁਪਏ ਦੇ ਸਾਰੇ ਪੁਰਾਣੇ ਨੋਟ ਬੇਕਾਰ ਹੋ ਗਏ, ਪਰ ਉਨ੍ਹਾਂ ਬੇਕਾਰ ਨੋਟਾਂ ਤੋਂ ਤੁਸੀਂ ਹਜ਼ਾਰਾਂ ਰੁਪਏ ਦੀ ਕਮਾਈ ਕਰ ਸਕਦੇ ਹੋ। ਇਨ੍ਹਾਂ ਨੋਟਾਂ ਨੂੰ ਤੁਸੀਂ ਆਨਲਾਈਨ 5,000 ਰੁਪਏ ਜਾਂ 10,000 ਰੁਪਏ 'ਚ ਵੇਚ ਸਕਦੇ ਹੋ। ਅਸੀਂ ਜਿਸ ਤਰ੍ਹਾਂ ਦੇ ਖਾਸ ਨੋਟ ਬਾਰੇ ਗੱਲ ਕਰ ਰਹੇ ਹਾਂ, ਉਸ ਦੀ ਕੀਮਤ ਘੱਟੋ-ਘੱਟ 5,000 ਰੁਪਏ ਹੈ। ਇਸ ਖਾਸ ਨੋਟ 'ਤੇ ਸੀਨੀਅਲ ਨੰਬਰ ਦੋ ਵਾਰ ਛਪ ਗਿਆ ਹੈ। ਜੇਕਰ ਤੁਹਾਡੇ ਕੋਲ 500 ਰੁਪਏ ਦਾ ਇਹ ਖਾਸ ਨੋਟ ਜਿਸ ਵਿਚ ਸੀਰੀਅਲ ਨੰਬਰ ਦੋ ਵਾਰ ਛਪਿਆ ਹੈ ਤਾਂ ਤੁਸੀਂ ਉਸ ਦੇ ਇਵਜ਼ ਵਿਚ 5,00 ਰੁਪਏ ਕਮਾ ਸਕਦੇ ਹੋ। ਪ੍ਰਿਟਿੰਗ ਦੀ ਗ਼ਲਤੀ ਤੋਂ ਇਲਾਵਾ ਤੁਸੀਂ ਦੂਸਰੀ ਤਰ੍ਹਾਂ ਦੇ 500 ਰੁਪਏ ਦੇ ਨੋਟ ਤੋਂ 10,000 ਰੁਪਏ ਦੀ ਕਮਾਈ ਕਰ ਸਕਦੇ ਹੋ। ਇਸ ਖਾਸ ਤਰ੍ਹਾਂ ਦੇ ਨੋਟ ਦੇ ਕਿਨਾਰੇ 'ਤੇ ਛਾਪਦੇ ਸਮੇਂ ਜ਼ਿਆਦਾ ਪੇਪਰ ਰਹਿ ਗਿਆ ਸੀ। ਜੇਕਰ ਤੁਹਾਡੇ ਕੋਲ ਅਜਿਹਾ ਨੋਟ ਹੈ ਤਾਂ ਤੁਸੀਂ ਉਸ ਨੂੰ ਆਨਲਾਈਨ 10,000 ਰੁਪਏ 'ਚ ਵੇਚ ਸਕਦੇ ਹੋ।

ਕਿੱਥੇ ਕੀਤੀ ਜਾਵੇ ਆਨਲਾਈਨ ਵਿਕਰੀ

ਇਨ੍ਹਾਂ ਨੋਟਾਂ ਦੀ ਛਪਾਈ ਵੇਲੇ ਜਿਹੜੀ ਗ਼ਲਤੀ ਹੋਈ ਸੀ, ਉਸ ਦੀ ਵਜ੍ਹਾ ਨਾਲ ਇਹ ਨੋਟ ਖਾਸ ਬਣੇ ਹਨ। ਦੁਨੀਆ 'ਚ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ ਜਿਹੜੇ ਨੋਟਾਂ ਦੇ ਸੰਗ੍ਰਹਿ ਦੇ ਸ਼ੌਕੀਣ ਹੁੰਦੇ ਹਨ। ਇਨ੍ਹਾਂ ਨੋਟਾਂ ਨੂੰ oldindiacoins.com 'ਤੇ ਵੇਚਿਆ ਜਾ ਸਕਦਾ ਹੈ। ਜੇਕਰ ਤੁਸੀਂ ਵੀ ਪੁਰਾਣੇ ਨੋਟਾਂ ਦੀ ਕੁਲੈਕਸ਼ਨ ਦੇ ਸ਼ੌਕੀਣ ਹੋ ਤਾਂ ਤੁਹਾਡੇ ਲਈ ਇਹ ਖਾਸ ਮੌਕਾ ਹੈ। ਤੁਸੀਂ ਵੀ ਇਸ ਵੈੱਬਸਾਈਟ 'ਤੇ ਆਪਣੇ ਪੁਰਾਣਾ ਨੋਟ 10,000 ਰੁਪਏ 'ਚ ਵੇਚ ਸਕਦੇ ਹੋ। ਜੇਕਰ ਤੁਹਾਡੇ ਕੋਲ ਅਜਿਹਾ ਕੋਈ ਵੀ ਪੁਰਾਣਾ ਨੋਟ ਹੈ ਤਾਂ ਤੁਹਾਨੂੰ indiamart ਜਾਂ eBay 'ਤੇ ਰਜਿਸਟਰ ਕਰਨਾ ਪਵੇਗਾ। ਇੱਥੇ ਤੁਸੀਂ ਬੇਕਾਰ ਪੁਰਾਣੇ ਨੋਟਾਂ ਤੋਂ ਪੈਸੇ ਕਮਾ ਸਕਦੇ ਹੋ।

Posted By: Seema Anand