10th India-UK EFD Updates ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਵਿੱਤ ਮੰਤਰੀ ਨਿਰਮਲ ਸੀਤਾਰਮਨ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਤੇ ਬਰਤਾਨੀਆ ਇਕ ਦੁਵੱਲੀ ਸਸਟੇਨੇਬਲ ਫਾਇਨੈਂਸ ਫੋਰਸ ਦੀ ਸਥਾਪਨਾ ਨੂੰ ਲੈ ਕੇ ਸਹਿਮਤ ਹੋਏ ਹਨ। ਸੀਤਾਰਮਨ ਨੇ ਕਿਹਾ ਕਿ ਭਾਰਤ ਦਾ 1.4 ਲੱਖ ਕਰੋੜ ਡਾਲਰ ਦਾ ਨੈਸ਼ਨਲ ਇਨਫ੍ਰਾਸਟ੍ਰਕਚਰ ਪਾਈਪਲਾਈਨ ਤੇ ਸਿਟੀ ਆਫ਼ ਲੰਡਨ ਨਿਰੰਤਰ ਵਿੱਤ ਦੇ ਪ੍ਰਵਾਹ ਨੂੰ ਯਕੀਨੀ ਬਣਾਉਣ ਲਈ ਇਕੱਠੇ ਮਿਲ ਕੇ ਕੰਮ ਕਰ ਰਹੇ ਹਨ। ਇਸ ਸਾਂਝੇਦਾਰੀ ਨਾਲ ਪ੍ਰੋਜੈਕਟ ਪ੍ਰਿਪਰੇਸ਼ਨ ਸਪੋਰਟ ਫੈਸਿਲਿਟੀ ਘੱਟ ਸੈਂਟਰ ਆਫ਼ ਐਕਸੀਲੈਂਸ ਫਾਰ ਪੀਪੀਪੀ ਪ੍ਰੋਜੈਕਟਸ ਦੀ ਸਥਾਪਨਾ 'ਚ ਮਦਦ ਮਿਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਸੋਲਰ ਗੱਠਜੋੜ ਤੇ ਕੋਲਿਸ਼ਨ ਫਾਰ ਡਿਜਾਸਟਰ ਰੇਜਿਲਿਐਂਟ ਇਨਫ੍ਰਾਸਟ੍ਰਕਚਰ ਦੇਲਜ਼ਰੀਏ ਭਾਰਤ ਤੇ ਬਰਤਾਨੀਆ ਦੇ ਵਿਚਕਾਰ ਸਹਿਯੋਗ ਵਧਿਆ ਹੈ।

Posted By: Sarabjeet Kaur