ਨਵੀਂ ਦਿੱਲੀ, ਆਟੋ ਡੈਸਕ : ਕਫ਼ਾਇਤੀ ਈਵੀ ਸੈਗਮੈਂਟ ਦੀ ਤਲਾਸ਼ ਕਰ ਰਹੇ ਗਾਹਕਾਂ ਲਈ ਇਕ ਚੰਗੀ ਖ਼ਬਰ ਆਈ ਹੈ। MG Motor ਜਲਦ ਹੀ ਆਪਣੀ ਇਕ ਨਵੀਂ ਕਾਰ ਲਾਂਚ ਕਰ ਸਕਦੀ ਹੈ। ਇਸ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਹ ਇਕ ਇਲੈਕਟ੍ਰਿਕ ਕਾਰ (EV) ਹੋਣ ਵਾਲੀ ਹੈ। ਖਾਸ ਗੱਲ ਹੈ ਕਿ ਟੈਸਟਿੰਗ ਦੌਰਾਨ ਦੇਖਿਆ ਗਿਆ ਮਾਡਲ ਸਾਈਜ਼ ਵਿਚ ਕਾਫੀ ਛੋਟਾ ਦਿਖਾਈ ਦੇ ਰਿਹਾ ਸੀ, ਜਿਸ ਨਾਲ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਭਾਰਤ ਦੀ ਸਭ ਤੋਂ ਛੋਟੀ ਕਾਰ ਹੋ ਸਕਦੀ ਹੈ। ਹਾਲਾਂਕਿ, ਅਪਕਮਿੰਗ EV ਕਿਸ ਨਾਂ ਨਾਲ ਹੋਵੇਗੀ, ਇਸ ਦਾ ਖੁਲਾਸਾ ਫਿਲਹਾਲ ਨਹੀਂ ਕੀਤਾ ਗਿਆ ਹੈ। ਅਨੁਮਾਨ ਹੈ ਕਿ ਇਸ ਨੂੰ ਨਵੀਂ MG ZS EV ਜਾਂ Air EV ਦੇ ਨਾਂ ਨਾਲ ਲਗਾਇਆ ਜਾ ਸਕਦਾ ਹੈ।

ਨਜ਼ਰ ਆਏ ਇਹ ਫੀਚਰ

ਟੈਸਟਿੰਗ ਦੌਰਾਨ ਦਿਖਾਈ ਦੇਣ ਵਾਲੀ ਕਾਰ ਇਕ ਥ੍ਰੀ-ਡੋਰ ਮਾਡਲ ਦੇ ਰੂਪ 'ਚ ਦਿਖਾਈ ਦਿੰਦੀ ਹੈ, ਜੋ ਕਿ ਫਿਟਿਡ ਆਇਤਾਕਾਰ ਫੌਗ ਲੈਂਪ ਤੇ ਬਾਡੀ ਕਲਰਡ ਬੰਪਰ ਨਾਲ ਨਜ਼ਰ ਆਈ। ਟੈਸਟਿੰਗ ਦੌਰਾਨ ਲੀਕ ਹੋਈ ਇਮੇਜ ਤੋਂ ਪਤਾ ਚੱਲਦਾ ਹੈ ਕਿ ਇਸ ਕਾਰ ਨੂੰ ਵੂਲਿੰਗ ਏਅਰ ਈਵੀ ਦੇ ਰੀਬੈਜ ਮਾਡਲ ਦੇ ਰੂਪ 'ਚ ਲਗਾਇਆ ਜਾ ਸਕਦਾ ਹੈ, ਜਿਸ ਵਿਚ ਰਿਅਰ ਸੈਕਸ਼ਨ ਤੇ ਟੇਲ ਲਾਈਟ ਨੂੰ ਅਪਡੇਟ ਕੀਤਾ ਜਾ ਸਕਦਾ ਹੈ।

ਸਾਈਜ਼ ਹੋਵੇਗੀ ਬੇਹੱਦ ਕੰਪੈਕਟ

ਸਾਈਜ਼ ਦੀ ਗੱਲ ਕਰੀਏ ਤਾਂ MG ਦੀ ਇਹ ਛੋਟੀ ਕਾਰ ਸਟੈਂਡਰਡ ਵ੍ਹੀਲ ਬੇਸ ਤੇ ਲੌਂਗ ਵ੍ਹੀਕਲ ਬੇਸ ਦੇ ਨਾਲ ਆ ਸਕਦੀ ਹੈ। ਸਟੈਂਡਰਡ ਵ੍ਹੀਲ ਬੇਸ ਵੇਰੀਐਂਟ ਦੀ ਲੰਬਾਈ 2,599mm ਤੇ ਚੌੜਾਈ 1,505mm ਹੋ ਸਕਦੀ ਹੈ। ਉੱਥੇ ਹੀ ਲੌਂਗ ਵ੍ਹੀਲ ਬੇਸ ਵੇਰੀਐਂਟ ਦੀ ਲੰਬਾਈ 2,974mm ਤੇ ਚੌੜਾਈ 1,631mm ਹੋਣ ਦੀ ਉਮੀਦ ਹੈ।

ਮਿਲ ਸਕਦਾ ਇਹ ਪਾਵਰਟ੍ਰੇਨ

ਜੇਕਰ ਇਹ ਮੰਨ ਲਿਆ ਜਾਵੇ ਕਿ ਅਪਕਮਿੰਗ ਕਾਰ Air EV ਦੀ ਹੀ ਰੀਬੈਜ ਮਾਡਲ ਹੋਵੇਗੀ ਤਾਂ ਇਸ ਵਿਚ 30kW ਬੈਟਰੀ ਪੈਕ ਤੇ 50kW ਬੈਟਰੀ ਪੈਕ ਬਦਲ ਦੇਖਣ ਨੂੰ ਮਿਲ ਸਕਦਾ ਹੈ। ਇਸ ਦਾ 30 kW ਬੈਟਰੀ ਪੈਕ ਬਦਲ 40 bhp ਦੀ ਪਾਵਰ ਦੇਣ 'ਚ ਸਮਰੱਥ ਹੈ। ਉੱਥੇ ਹੀ 50 kW ਬੈਟਰੀ ਪੈਕ ਬਦਲ 67bhp ਦੀ ਪਾਵਰ ਜਨਰੇਟ ਕਰਨ ਵਿਚ ਸਮਰੱਥ ਹੈ। ਇਸ ਮਾਡਲ ਨੂੰ ਇਕ ਵਾਰ ਚਾਰਜ ਕਰਨ 'ਤੇ 200km ਤੋਂ 300km ਰੇਂਜ ਦੇ ਵਿਚਕਾਰ ਇਕ ਬਦਲ ਮਿਲਦਾ ਹੈ। ਨਾਲ ਹੀ ਮਾਡਲ ਸਿੰਗਲ-ਸਪੀਡ ਆਟੋਮੈਟਿਕ ਯੂਨਿਟ ਨਾਲ ਆਉਂਦੇ ਹਨ।

ਇਸ ਦੀ ਲਾਂਚਿੰਗ ਦੀ ਗੱਲ ਕਰੀਏ ਤਾਂ MG ਦੀ ਇਸ ਛੋਟੀ ਇਲੈਕਟ੍ਰਿਕ ਕਾਰ ਨੂੰ 5 ਜਨਵਰੀ 2023 ਨੂੰ ਪੇਸ਼ ਕੀਤਾ ਜਾ ਸਕਦਾ ਹੈ। ਕੰਪਨੀ ਪਹਿਲਾਂ ਹੀ ਇਸ ਦੇ ਸੰਕੇਤ ਦੇ ਚੁੱਕੀ ਹੈ।

Posted By: Seema Anand