ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਅਤੇ ਸਿੰਗਾਪੁਰ ਦੀ ਮੁਦਰਾ ਅਥਾਰਟੀ (MAS) ਨੇ ਮੰਗਲਵਾਰ ਨੂੰ ਆਪਣੇ ਸਬੰਧੀ ਫਾਸਟ ਪੇਮੈਂਟ ਸਿਸਟਮ ਨੂੰ ਜੋੜਨ ਲਈ ਇਕ ਯੋਜਨਾ ਦਾ ਐਲਾਨ ਕੀਤਾ। ਲਿੰਕਡ ਇੰਟਰਫੇਸ ਜੁਲਾਈ, 2022 ਤਕ ਚਾਲੂ ਹੋ ਸਕਦਾ ਹੈ। ਭਾਰਤ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਦਾ ਉਪਯੋਗ ਕਰਦਾ ਹੈ, ਜਦਕਿ ਸਿੰਗਾਪੁਰ PayNow ਸਿਸਟਮ ਦਾ ਉਪਯੋਗ ਕਰਦਾ ਹੈ।

ਆਰਬੀਆਈ ਨੇ ਕਿਹਾ ਕਿ UPI-PayNow ਲਿੰਕੇਜ ਹਰ ਸਿਸਟਮ ਦੇ ਯੂਜ਼ਰ ਨੂੰ ਹੋਰ ਪੇਮੈਂਟ ਸਿਸਟਮ ’ਤੇ ਤੁਰੰਤ ਘੱਟ ਲਾਗਤ ਵਾਲੇ ਫੰਡ ਟ੍ਰਾਂਸਫਰ ਕਰਨ ’ਚ ਸਮਰੱਥ ਕਰੇਗਾ।

UPI ਅਤੇ PayNow ਸਿਸਟਮ ਕੀ ਹਨ?

ਯੂਪੀਆਈ ਭਾਰਤ ਦਾ ਮੋਬਾਈਲ ਆਧਾਰਿਤ, ‘ਫਾਸਟ ਪੇਮੈਂਟ’ ਸਿਸਟਮ ਹੈ ਜਿਸ ਨਾਲ ਗਾਹਕ ਵਰਚੁਅਲ ਪੇਮੈਂਟ ਐਡਰੈੱਸ (VPA) ਦਾ ਉਪਯੋਗ ਕਰਕੇ 24 ਘੰਟੇ ਭੁਗਤਾਨ ਕਰ ਸਕਦੇ ਹਨ ਇਸ ਨਾਲ ਭੇਜਣ ਵਾਲੇ ਦੁਆਰਾ ਬੈਂਕ ਖਾਤਾ ਡਿਟੇਲ ਸਾਂਝੀ ਕਰਨ ਦਾ ਜ਼ੋਖ਼ਿਮ ਖ਼ਤਮ ਹੋ ਜਾਂਦਾ ਹੈ।

Posted By: Ramanjit Kaur