ਜੇਐੱਨਐੱਨ, ਨਵੀਂ ਦਿੱਲੀ : ਬੈਂਕ ਅਕਾਊਂਟ ਅੱਜ ਦੇ ਸਮੇਂ ਹਰ ਕਿਸੇ ਦੀ ਜ਼ਰੂਰਤ ਹੈ। ਹਾਲਾਂਕਿ ਮਿਨੀਮਮ ਬੈਲੇਂਸ ਮੈਂਟੇਨ ਕਰਨ ਦੀ ਟੈਨਸ਼ਨ, ਡੇਟਾ ਤੇ ਪੈਸੇ ਦੀ ਸਿਕਊਰਟੀ ਵਰਗੀਆਂ ਚਿੰਤਾਵਾਂ ਵੀ ਹਰ ਕਿਸੇ ਦੇ ਦਿਮਾਗ਼ 'ਚ ਬਣੀਆ ਰਹਿੰਦੀਆਂ ਹਨ। ਅਜਿਹੇ ਵਿਚ ਤੁਸੀਂ ਭਾਰਤੀ ਡਾਕ ਦੇ ਪੇਮੈਂਟ ਬੈਂਕ ਯਾਨੀ Indian Post Payments Bank (IPBB) ਦੀ ਆਪਸ਼ਨ 'ਤੇ ਵਿਚਾਰ ਕਰ ਸਕਦੇ ਹੋ। ਇਸ ਪੇਮੈਂਟ ਬੈਂਕ 'ਚ ਅਕਾਊਂਟ ਖੁੱਲ੍ਹਵਾਉਣ ਤੋਂ ਬਾਅਦ ਤੁਹਾਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਣਗੀਆਂ। ਇਸ ਵਿਚ ਜ਼ੀਰੋ-ਬੈਲੇਂਸ ਨਾਲ ਅਕਾਊਂਟ ਖੋਲ੍ਹਣ, ਡੋਰ ਸਟੈੱਪ ਬੈਂਕਿੰਗ ਵਰਗੀਆਂ ਕਈ ਸਹੂਲਤਾਂ ਮਿਲ ਸਕਦੀਆਂ ਹਨ। ਨਾਲ ਹੀ ਇੰਡੀਆ ਪੋਸਟ ਦੀ ਇਸ ਪੇਸ਼ਕਸ਼ 'ਚ ਤੁਹਾਨੂੰ ਕਈ ਹੋਰ ਫੀਚਰ ਮਿਲਦੇ ਹਨ ਜਿਨ੍ਹਾਂ ਬਾਰੇ ਆਓ ਵਿਸਤਾਰ ਨਾਲ ਜਾਣਦੇ ਹਾਂ...

ਤਿੰਨ ਤਰ੍ਹਾਂ ਦਾ ਸੇਵਿੰਗ ਅਕਾਊਂਟ

India Post Payments Bank ਤਿੰਨ ਤਰ੍ਹਾਂ ਦੇ ਸੇਵਿੰਗ ਅਕਾਊਂਟਸ ਦੀ ਪੇਸ਼ਕਸ਼ ਕਰ ਰਿਹਾ ਹੈ। ਇਹ ਅਕਾਊਂਟ ਰੈਗੂਲਰ, ਡਿਜੀਟਲ ਤੇ ਬੇਸਿਕ ਸੇਵਿੰਗ ਅਕਾਊਂਟ ਹੁੰਦੇ ਹਨ।

ਜ਼ੀਰੋ ਬੈਲੇਂਸ 'ਤੇ ਖੁੱਲ੍ਹ ਜਾਵੇਗਾ ਖਾਤਾ

ਇੰਡੀਆ ਪੋਸਟ ਪੇਮੈਂਟਸ ਬੈਂਕ 'ਚ ਤੁਸੀਂ ਜ਼ੀਰੋ ਬੈਲੇਂਸ 'ਤੇ ਰੈਗੂਲਰ ਸੇਵਿੰਗ ਅਕਾਊਂਟ ਖੁੱਲ੍ਹਵਾ ਸਕਦੇ ਹਨ। ਨਾਲ ਹੀ ਤੁਹਾਨੂੰ ਮਹੀਨੇ 'ਚ ਘੱਟੋ-ਘੱਟ ਰਕਮ ਮੈਂਟੇਨ ਕਰਨ ਦੀ ਵੀ ਜ਼ਰੂਰਤ ਨਹੀਂ ਪੈਂਦੀ। ਇਸ ਦੇ ਲਈ ਤੁਸੀਂ ਕਿੰਨਾ ਵੀ ਕੈਸ਼ ਕਢਵਾ ਸਕਦੇ ਹੋ। ਮੌਜੂਦਾ ਸਮੇਂ ਇਹ ਪੇਮੈਂਟ ਬੈਂਕ ਸੇਵਿੰਗ ਅਕਾਊਂਟ 'ਤੇ ਚਾਰ ਫ਼ੀਸਦੀ ਵਿਆਜ ਦੇ ਰਿਹਾ ਹੈ। ਇਸ ਵਿਚ 10 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਅਕਾਊਂਟ ਖੁੱਲ੍ਹਵਾ ਸਕਦਾ ਹੈ।

ਟ੍ਰਾਂਜ਼ੈਕਸ਼ਨ ਲਈ ਨਹੀਂ ਚਾਹੀਦਾ ਪਿਨ ਜਾਂ ਪਾਸਵਰਡ

IPPB ਰੈਗੂਲਰ ਸੇਵਿੰਗ ਅਕਾਊਂਟ ਨਾਲ ਤੁਹਾਨੂੰ ਯੂਨੀਕ ਕਿਊਆਰ ਕੋਡ ਦਿੰਦਾ ਹੈ। ਤੁਹਾਨੂੰ ਇਸ ਕਿਊਆਰ ਕੋਡ ਨੂੰ ਯੂਜ਼ ਕਰਨ ਲਈ ਕਿਸੇ ਵੀ ਤਰ੍ਹਾਂ ਦੇ ਪਿਨ ਜਾਂ ਪਾਸਵਰਡ ਦੀ ਜ਼ਰੂਰਤ ਨਹੀਂ ਪਵੇਗੀ। ਤੁਸੀਂ ਕਿਊਆਰ ਕੋਡ ਜ਼ਰੀਏ ਬਾਇਓਮੈਟ੍ਰਿਕ ਤਸਦੀਕ ਰਾਹੀਂ ਲੈਣ-ਦੇਣ ਕਰ ਸਕਦੇ ਹਨ। ਇਸ ਕਿਊਆਰ ਕੋਡ ਨਾਲ ਤੁਸੀਂ ਨਕਦੀ, ਪੈਸਾ ਟਰਾਂਸਫਰ, ਬਿਲ ਪੇਮੈਂਟ ਜਾਂ ਕੈਸ਼ਲੈੱਸ ਸ਼ੌਪਿੰਗ ਕਰ ਸਕਦੇ ਹਨ। ਜੇਕਰ ਤੁਹਾਡਾ ਕਾਰਡ ਗੁਆਚ ਜਾਂਦਾ ਜਾਂ ਚੋਰੀ ਹੋ ਜਾਂਦਾ ਹੈ ਤਾਂ ਵੀ ਤੁਹਾਡੇ ਪੈਸੇ ਸੁਰੱਖਿਅਤ ਰਹਿਣਗੇ ਕਿਉਂਕਿ ਹਰੇਕ ਲੈਣ-ਦੇਣ ਨੂੰ ਬਾਇਓਮੈਟ੍ਰਿਕ ਡੇਟਾ ਜ਼ਰੀਏ ਤਸਦੀਕ ਕਰਨਾ ਜ਼ਰੂਰੀ ਹੁੰਦਾ ਹੈ।

ਬ੍ਰਾਂਚ ਜਾਣ ਦੀ ਨਹੀਂ ਪਵੇਗੀ ਜ਼ਰੂਰਤ

India Post Payments Bank ਤੁਹਾਨੂੰ ਡੋਰ ਸਟੈੱਪ ਬੈਕਿੰਗ ਦੀ ਸਹੂਲਤ ਦਿੰਦਾ ਹੈ। ਇਸ ਦਾ ਮਤਲਬ ਹੈ ਕਿ ਤੁਹਾਨੂੰ ਨਵਾਂ ਅਕਾਊਂਟ ਖੁੱਲ੍ਹਵਾਉਣ ਲਈ ਬੈਂਕ ਦੀ ਬ੍ਰਾਂਚ ਨਹੀਂ ਜਾਣਾ ਪਵੇਗਾ। ਤੁਸੀਂ ਆਪਣੇ ਘਰ 'ਚ ਰਹਿ ਕੇ ਵੀ ਨਵਾਂ ਖਾਤਾ ਖੁੱਲ੍ਹਵਾ ਸਕਦੇ ਹੋ।

ਡਿਜੀਟਲ ਸੇਵਿੰਗ ਅਕਾਊਂਟ ਦੀ ਵੀ ਸਹੂਲਤ

ਤੁਸੀਂ IPPB ਮੋਬਾਈਲ ਐਪ ਜ਼ਰੀਏ ਡਿਜੀਟਲ ਸੇਵਿੰਗ ਅਕਾਊਂਟ ਖੁੱਲ੍ਹਵਾ ਸਕਦੇ ਹੋ। 18 ਸਾਲ ਤੋਂ ਜ਼ਿਆਦਾ ਉਮਰ ਦਾ ਕੋਈ ਵੀ ਵਿਅਕਤੀ ਇਹ ਖਾਤਾ ਖੁੱਲ੍ਹਵਾ ਸਕਦਾ ਹੈ। ਇਸ ਦੇ ਲਈ ਆਧਾਰ ਕਾਰਡ ਤੇ ਪੈਨ ਕਾਰਡ ਲਾਜਮ਼ੀ ਹੈ।

Posted By: Seema Anand