ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਜੀਵਨ ਬੀਮਾ ਨਿਗਮ ਨਵੀਂ ਪਾਲਿਸੀ ਲੈ ਕੇ ਆਇਆ ਹੈ। ਇਹ ਐੱਲਆਈਸੀ ਦੀ ਜੀਵਨ ਅਕਸ਼ੈ-7 ਹੈ। ਇਹ ਇਕ ਏਕਲ ਪ੍ਰੀਮਿਅਮ, ਨਾਨ-ਲਿੰਕਡ, ਨਾਨ-ਪਾਰਿਟੀਸਿਪੇਂਟਿੰਗ ਤੇ ਵਿਅਕਤੀਗਤ ਤਤਕਾਲ ਐਨਯੂਟੀ ਸਕੀਮ ਹੈ। ਇਹ 25 ਅਗਸਤ 2020 ਤੋਂ ਪ੍ਰਭਾਵੀ ਹੋਵੇਗੀ। ਇਕਮੁਸ਼ਤ ਰਾਸ਼ੀ ਦੇ ਭੁਗਤਾਨ ਤੇ ਸ਼ੇਅਰਧਾਰਕਾਂ ਕੋਲ ਈਨਯੂਟੀ ਦੇ 10 ਉਪਲਬੱਧ ਵਿਕਲਪਾਂ 'ਚ ਕਿਸੇ ਇਕ ਨੂੰ ਚੁਣਨ ਦਾ ਵਿਕਲਪ ਹੁੰਦਾ ਹੈ। ਪਾਲਿਸੀ ਦੀ ਸ਼ੁਰੂਆਤ 'ਚ ਐਨਯੂਟੀ ਦੀ ਦਰਾਂ ਦੀ ਗਾਰੰਟੀ ਦਿੱਤੀ ਜਾਂਦੀ ਹੈ ਐਨਯੂਟੀ ਪਾਉਣ ਵਾਲੇ ਨੂੰ ਉਮਰ ਭਰ ਦਾ ਭੁਗਤਾਨ ਕੀਤਾ ਜਾਂਦਾ ਹੈ। ਇਸ ਪਲਾਨ ਨੂੰ ਆਨਲਾਈਨ ਤੇ ਆਫਲਾਈਨ ਦੋਵੇਂ ਤਰ੍ਹਾਂ ਨਾਲ ਖਰੀਦਿਆ ਜਾ ਸਕਦਾ ਹੈ।

ਇਸ ਪਲਾਨ ਲਈ ਘੱਟੋ-ਘੱਟ ਖਰੀਦ ਕੀਮਤ ਇਕ ਲੱਖ ਰੁਪਏ ਹੈ। ਪਾਲਿਸੀ 'ਚ ਸਲਾਨਾ, ਛਮਾਹੀ, ਤਿਮਾਹੀ ਤੇ ਮਾਸਿਕ ਐਨਯੂਟੀ ਉਪਲਬੱਧ ਹੈ। ਨਿਊਨਤਮ ਐਨਯੂਟੀ 12,000 ਰੁਪਏ ਸਲਾਨਾ ਹੈ। ਜ਼ਿਆਦਾਤਰ ਖਰੀਦ ਕੀਮਤ ਦੀ ਕੋਈ ਸੀਮਾ ਨਹੀਂ ਹੈ।

ਇਹ ਪਲਾਨ ਖਰੀਦ ਕੀਮਤ ਦੀ ਵਾਪਸੀ ਨਾਲ ਜ਼ਿੰਦਗੀ ਲਈ ਤਤਕਾਲ ਐਨਯੂਟੀ ਦੇ ਵਿਕਲਪ ਨੂੰ ਛੱਡ ਕੇ 30 ਸਾਲ ਤੋਂ 85 ਸਾਲ ਦੀ ਉਮਰ ਲਈ ਉਪਲਬੱਧ ਹੈ। ਪਹਿਲਾਂ ਵਾਲੀ ਸਥਿਤੀ 'ਚ ਇਹ 100 ਸਾਲ ਲਈ ਹੈ। ਵਿਕਲਾਂਗ ਆਸ਼ਰਿਤ ਨੂੰ ਫਾਇਦਾ ਪਹੁੰਚਾਉਣ ਲਈ ਵੀ ਯੋਜਨਾ ਖਰੀਦੀ ਜਾ ਸਕਦੀ ਹੈ।

ਇਸ ਯੋਜਨਾ 'ਚ ਦੋ ਵੰਸ਼ਜ਼ਾਂ, ਇਕ ਹੀ ਪਰਿਵਾਰ ਦੇ ਵੰਸ਼ਜਾਂ, ਪਤੀ-ਪਤਨੀ ਜਾਂ ਭੈਣ-ਭਰਾ ਵਿਚਕਾਰ ਜੁਆਇੰਟ ਲਾਈਫ ਐਨਯੂਟੀ ਲਈ ਜਾ ਸਕਦੀ ਹੈ। ਪਾਲਿਸੀ ਜਾਰੀ ਹੋਣ ਤੋਂ ਤਿੰਨ ਮਹੀਨੇ ਬਾਅਦ ਜਾਂ ਫ੍ਰੀ-ਲੁੱਕ ਮਿਆਦ ਦੇ ਖ਼ਤਮ ਤੋਂ ਬਾਅਦ ਕਿਤੇ ਵੀ ਲੋਨ ਸੁਵਿਧਾ ਉਪਲਬੱਧ ਹੋਵੇਗੀ।

Posted By: Amita Verma