ਜੇਐੱਨਐੱਨ, ਨਵੀਂ ਦਿੱਲੀ- ਐਮਾਜ਼ੋਨ ਤੇ ਫਲਿਪਕਾਰਟ ਸਮੇਤ ਹੋਰ ਆਨਲਾਈਨ ਈ-ਕਾਮਰਸ ਕੰਪਨੀਆਂ ਨੂੰ ਚੁਣੌਤੀਆਂ ਦੇਣ ਲਈ 30 ਅਕਤੂਬਰ ਨੂੰ ਭਾਰਤ ਈ-ਮਾਰਕੀਟ ਪੋਰਟਲ ਲਾਂਚ ਕਰੇਗਾ। ਇਹ ਫ਼ੈਸਲਾ ਵਪਾਰੀ ਹਿੱਤ 'ਚ ਕਨਫਰਡੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਕੈਟ) ਨੇ ਲਿਆ ਹੈ। ਇਸ 'ਚ ਚੀਨ ਦੇ ਮਾਲ 'ਚ ਨਿਵੇਸ਼ ਲਈ ਕੋਈ ਥਾਂ ਨਹੀਂ ਹੈ। ਜ਼ਿਕਰਯੋਗ ਹੈ ਕਿ ਕੈਟ ਦੀਆਂ ਦੇਸ਼ ਭਰ 'ਚ 40 ਹਜ਼ਾਰ ਤੋਂ ਜ਼ਿਆਦਾ ਵਪਾਰਕ ਸੰਸਥਾਵਾਂ ਹਨ, ਇਹ 7 ਕਰੋੜ ਤੋਂ ਜ਼ਿਆਦਾ ਛੋਟੇ ਕਾਰੋਬਾਰਾਂ ਦੀ ਅਗਵਾਈ ਕਰਦੀਆਂ ਹਨ।

ਕੈਟ ਦਿੱਲੀ-ਐੱਨਸੀਆਰ ਦੇ ਕਨਵੀਨਰ ਸੁਸ਼ੀਲ ਕੁਮਾਰ ਜੈਨ ਨੇ ਦੱਸਿਆ ਕਿ ਦੇਸ਼ 'ਚ ਵੱਧਦੇ ਈ-ਕਾਮਰਸ ਬਾਜ਼ਾਰ ਨਾਲ ਭੌਤਿਕ ਵਪਾਰ ਨੂੰ ਕਲੱਬ ਕਰਨ ਲਈ ਸੰਗਠਨ ਨੇ ਕੁਝ ਮਹੀਨੇ ਪਹਿਲਾਂ ਆਪਣੇ ਖ਼ੁਦ ਦੇ ਈ-ਕਾਮਰਸ ਪਲੇਟਫਾਰਮ ਦੀ ਸ਼ੁਰੂਆਤ ਦਾ ਐਲਾਨ ਕੀਤਾ ਸੀ। ਇਸ ਨੂੰ 30 ਅਕਤੂਬਰ ਨੂੰ ਦਿੱਲੀ 'ਚ ਲਾਂਚ ਕੀਤਾ ਜਾ ਰਿਹਾ ਹੈ ਤੇ ਇਸ ਦੀ ਤਿਆਰੀ ਚੱਲ ਰਹੀ ਹੈ। ਇਸ ਨਾਲ ਭਾਰਤ ਦੇ ਈ-ਕਾਮਰਸ 'ਚ ਕ੍ਰਾਂਤੀਕਾਰੀ ਤਬਦੀਲੀ ਆਵੇਗੀ।

ਭਾਰਤੀ ਮਾਰਕੀਟ ਪੋਰਟਲ ਨਵੀਂ ਤਕਨੀਕ ਨਾਲ ਲੈਸ ਹੋਵੇਗਾ, ਜੋ ਡਿਜੀਟਲ ਭੁਗਤਾਨ ਤੇ ਕਈ ਹੋਰ ਤਕਨਾਲੋਜੀਆਂ ਨਾਲ ਮਜ਼ਬੂਤ ਲਾਜਿਸਟਿਕ ਸਿਸਟਮ ਹੋਵੇਗਾ। ਪੋਰਟਲ 'ਚ ਕਦੇ ਵੀ ਕੋਈ ਵਿਦੇਸ਼ੀ ਨਿਵੇਸ਼ ਨਹੀਂ ਹੋਵੇਗਾ ਤੇ ਚੀਨ 'ਚ ਬਣੀ ਕੋਈ ਵੀ ਚੀਜ਼ ਇਸ ਪੋਰਟਲ 'ਤੇ ਨਹੀਂ ਵੇਚੀ ਜਾਵੇਗੀ। ਡਾਟਾ ਭਾਰਤ 'ਚ ਸਥਿਤ ਸਰਵਰ 'ਤੇ ਸਟੋਰ ਕੀਤਾ ਜਾਵੇਗਾ।

ਮਜ਼ਬੂਤ ਹੋਵੇਗੀ ਸਪਲਾਈ ਚੇਨ

ਭਾਰਤ ਮਾਰਕੀਟ ਈ-ਕਾਮਰਸ ਪੋਰਟਲਾਂ ਤੋਂ ਬਹੁਤ ਅਲੱਗ ਹੋਵੇਗਾ, ਜੋ ਬਿਜ਼ਨਸ ਤੇ ਬਿਜ਼ਨਸ ਟੂ ਕੰਜ਼ਿਊਮਰਜ਼ ਦੋਵਾਂ ਨੂੰ ਸਭ ਤੋਂ ਆਧੁਨਿਕ ਤਰੀਕਿਆਂ ਨਾਲ ਵਪਾਰਕ ਸਹੂਲਤਾਂ ਪ੍ਰਦਾਨ ਕਰਦੇ ਹਨ। ਪੋਰਟਲ ਐਂਡ ਟੂ ਐਂਡ ਸਾਲਿਊਸ਼ਨ ਪ੍ਰਦਾਨ ਕਰੇਗਾ, ਯਾਨੀ ਮੈਨੂਫੈਕਚਰਿੰਗ ਨਾਲ ਕੰਜ਼ਿਊਮਰਜ਼ ਲਈ ਇਕ ਮਜ਼ਬੂਤ ਸਪਲਾਈ ਚੇਨ ਹੋਵੇਗੀ।

24 ਘੰਟੇ ਖੁੱਲ੍ਹੀਆਂ ਰਹਿਣਗੀਆਂ ਦੁਕਾਨਾਂ

ਹੁਣ ਦੇਸ਼ ਭਰ ਦੇ ਵਪਾਰੀਆਂ ਲਈ 24*7 ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਭਾਰਤ ਈ-ਮਾਰਕੀਟ ਵਪਾਰੀਆਂ ਦਾ ਤੇ ਭਾਰਤ ਦੇ ਵਪਾਰੀਆਂ ਤੇ ਖਪਤਕਾਰਾਂ ਲਈ ਇਕ ਈ-ਕਾਮਰਸ ਪੋਰਟਲ ਹੋਵੇਗਾ।

Posted By: Harjinder Sodhi