ਨਵੀਂ ਦਿੱਲੀ : ਭਾਰਤ 'ਚ ਜਨਮੀ ਗੀਤਾ ਗੋਪੀਨਾਥ ਨੇ ਅੰਤਰਰਾਸ਼ਟਰੀ ਮੁਦਰਾ ਕੋਸ਼ (IMF) ਦੇ ਚੀਫ ਇਕੋਨਾਮਿਸਟ ਦਾ ਅਹੁਦਾ ਸੰਭਾਲ ਲਿਆ ਹੈ। ਆਈਐੱਮਐੱਮਫ ਦੇ ਪ੍ਰਮੁੱਖ ਅਹੁਦੇ 'ਤੇ ਪਹੁੰਚਣ ਵਾਲੀ ਉਹ ਪਹਿਲੀ ਔਰਤ ਹਨ। ਉਨ੍ਹਾਂ ਨੇ ਮੌਰੀ ਓਬਸਫੇਲਡ ਦੀ ਥਾਂ ਲਈ ਹੈ, ਜੋ ਪਿਛਲੇ ਸਾਲ 31 ਦਸੰਬਰ ਨੂੰ ਰਿਟਾਇਰ ਹੋ ਗਏ। ਗੀਤਾ ਦਾ ਜਨਮ ਭਾਰਤ ਦੇ ਮੈਸੂਰ 'ਚ ਹੋਇਆ ਹੈ।


ਅਕਤੂਬਰ 'ਚ ਗੀਤਾ ਗੋਪੀਨਾਥ ਦੀ ਨਿਯੁਕਤੀ ਦੇ ਬਾਰੇ ਦੱਸਦੇ ਹੋਏ ਆਈਐੱਮਐੱਫ ਦੀ ਮੁਖੀ ਕ੍ਰਿਸਟੀਨ ਲਗਾਰਡੇ ਨੇ ਕਿਹਾ ਸੀ ਕਿ ਗੀਤਾ ਦੁਨੀਆ ਦੇ ਬਿਹਤਰੀਨ ਅਰਥਸ਼ਾਸਤਰੀਆਂ 'ਚੋਂ ਇਕ ਹਨ। ਉਨ੍ਹਾਂ ਕੋਲ ਸ਼ਾਨਦਾਰ ਅਕੈਡਮਿਕ ਜਾਣਕਾਰੀ, ਬੌਧਿਕ, ਸਮਰੱਥਾ ਅਤੇ ਵਿਆਪਕ ਕੌਮਾਂਤਰੀ ਤਜਰਬਾ ਹੈ।

ਆਈਐੱਮਐੱਫ 'ਚ ਇਸ ਅਹੁਦੇ 'ਤੇ ਪਹੁੰਚਣ ਵਾਲੀ ਗੀਤਾ ਦੂਜੀ ਭਾਰਤੀ ਹਨ। ਉਨ੍ਹਾਂ ਤੋਂ ਪਹਿਲਾਂ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਵੀ ਆਈਐੱਮਐੱਫ 'ਚ ਪ੍ਰਮੁੱਖ ਅਰਥਸ਼ਾਸਤਰੀ ਰਹਿ ਚੁੱਕੇ ਹਨ।


ਆਈਐੱਮਐੱਫ ਦੇ 11ਵੇਂ ਮੁੱਖ ਅਰਥਸ਼ਾਸਤਰੀ ਦੇ ਰੂਪ 'ਚ ਨਿਯੁਕਤ ਗੋਪੀਨਾਥ ਨੇ ਦ ਹਾਰਵਰਡ ਗਜ਼ਟ ਨੂੰ ਹਾਲੀਆ ਦਿੱਤੀ ਗਈ ਇੰਟਰਵਿਊ 'ਚ ਕਿਹਾ ਕਿ ਆਈਐੱਮਐੱਫ 'ਚ ਉਨ੍ਹਾਂ ਦੀ ਨਿਯੁਕਤੀ ਜ਼ਬਰਦਸਤ ਸਨਮਾਨ ਹੈ। ਉਨ੍ਹਾਂ ਕਿਹਾ ਕਿ ਆਈਐੱਮਐੱਫ ਦੀ ਅਗਵਾਈ 'ਚ ਉਨ੍ਹਾਂ ਦੀ ਨਿਯੁਕਤੀ ਦੁਨੀਆ ਭਰ ਦੀਆਂ ਔਰਤਾਂ ਲਈ ਇਕ ਆਦਰਸ਼ ਹੈ।

ਆਈਐੱਮਐੱਫ 'ਚ ਆਪਣੀ ਜ਼ਰੂਰੀ ਜ਼ਿੰਮੇਵਾਰੀਆਂ ਦੀ ਨਿਸ਼ਾਨਦੇਹੀ ਕਰਦੇ ਹੋਏ ਗੋਪੀਨਾਥ ਨੇ ਦ ਹਾਰਵਰਡ ਗਜ਼ਟ ਨੂੰ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਉਹ ਆਈਐੱਮਐੱਫ ਲਈ ਮਹੱਤਵਪੂਰਣ ਨੀਤੀਗਤ ਸਵਾਲਾਂ ਨੂੰ ਲੈ ਕੇ ਬੌਧਿਕ ਲੀਡਰਸ਼ਿਪ ਪ੍ਰਦਾਨ ਕਰ ਸਕਣ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਖੋਜ ਮੁੱਦਿਆਂ 'ਤੇ ਮੈਂ ਜ਼ੋਰ ਦੇਣਾ ਚਾਹੁੰਦੀ ਹਾਂ, ਉਨ੍ਹਾਂ 'ਚੋਂ ਇਕ ਅੰਤਰਰਾਸ਼ਟਰੀ ਵਪਾਰ ਅਤੇ ਵਿੱਤ 'ਚ ਡਾਲਰ ਵਰਗੀਆਂ ਪ੍ਰਮੁੱਖ ਮੁਦਰਾਵਾਂ ਦੀ ਭੂਮਿਕਾ ਨੂੰ ਸਮਝਣਾ ਪਵੇਗਾ। ਅਸੀਂ ਤਜਰਬੇ ਦੇ ਆਧਾਰ 'ਤੇ ਹੋਰ ਜ਼ਿਆਦਾ ਕੋਸ਼ਿਸ਼ ਕਰ ਸਕਦੇ ਹਨ ਤਾਂ ਜੋ ਦੇਸ਼ ਦੇ ਡਾਲਰ ਨੂੰ ਐਕਸਪੋਜ਼ ਅਤੇ ਸਮਝਣ ਦੀ ਕੋਸ਼ਿਸ਼ ਕੀਤੀ ਜਾ ਸਕੇ।


ਗੋਪੀਨਾਥ ਦੇ ਮੁਤਾਬਕ, ਜ਼ਿਆਦਾਤਰ ਦੇਸ਼ ਡਾਲਰ 'ਚ ਆਪਣਾ ਵਪਾਰ ਕਰਦੇ ਹਨ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਡਾਲਰ 'ਚ ਉਧਾਰ ਲੈਂਦੇ ਹਨ। ਇਹ ਅੰਤਰਰਾਸ਼ਟਰੀ ਮੁੱਲ ਪ੍ਰਣਾਲੀ ਅਤੇ ਅੰਤਰਰਾਸ਼ਟਰੀ ਵਿੱਤੀ ਪ੍ਰਣਾਲੀ ਦਾ ਇਕ ਕੇਂਦਰੀ ਹਿੱਸਾ ਹੈ ਜਿਸਨੂੰ ਆਈਐੱਮਐੱਫ ਦੇ ਨਾਲ ਮਿਲ ਕੇ ਇਸਦੇ ਨਤੀਜਿਆਂ ਦਾ ਪਤਾ ਲਗਾਉਣਾ ਰੋਮਾਂਚਕ ਹੋਵੇਗਾ।


ਗੀਤਾ ਗੋਪੀਨਾਥ ਨੇ ਦਿੱਲੀ ਯੂਨੀਵਰਸਿਟੀ ਤੋਂ ਬੀਏ ਅਤੇ ਦਿੱਲੀ ਸਕੂਲ ਆਫ ਇਕੋਨਾਮਿਕਸ ਅਤੇ ਯੂਨੀਵਰਸਿਟੀ ਆਫ ਵਾਸ਼ਿੰਗਟਨ ਤੋਂ ਐੱਮਏ ਦੀ ਡਿਗਰੀ ਹਾਸਲ ਕੀਤੀ। ਉਸਦੇ ਬਾਅਦ ਉਨ੍ਹਾਂ ਨੇ ਅਰਥਸ਼ਾਸਤਰ 'ਚ ਪੀਐੱਚਡੀ ਦੀ ਡਿਗਰੀ ਪ੍ਰਿੰਸਟਨ ਯੂਨੀਵਰਸਿਟੀ ਤੋਂ 2001 'ਚ ਹਾਸਲ ਕੀਤੀ। ਇਸਦੇ ਬਾਅਦ ਉਸੇ ਸਾਲ ਉਨ੍ਹਾਂ ਨੇ ਸ਼ਿਕਾਗੋ ਯੂਨੀਵਰਸਿਟੀ 'ਚ ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ 'ਤੇ ਕੰਮ ਸ਼ੁਰੂ ਕਰ ਦਿੱਤਾ।

Posted By: Seema Anand