ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਆਮਦਨ ਕਰ ਵਿਭਾਗ (Income Tax Dept) ਨੇ ਚਾਲੂ ਵਿੱਤੀ ਵਰ੍ਹੇ 'ਚ ਹੁਣ ਤਕ ਰਿਫੰਡ ਦੇ ਤੌਰ 'ਤੇ 1.23 ਲੱਖ ਕਰੋੜ ਰੁਪਏ ਕਰਦਾਤਿਆਂ ਨੂੰ ਵਾਪਸ ਮੋੜੇ ਹਨ। ਆਮਦਨ ਕਰ ਵਿਭਾਗ ਨੇ ਦੱਸਿਆ ਕਿ ਇਸ ਰਕਮ 'ਚ ਕਰ ਨਿਰਧਾਰਨ ਸਾਲ 2021-22 ਤਹਿਤ 75.75 ਲੱਖ ਕਰਦਾਤਿਆਂ ਨੂੰ ਕੀਤਾ ਗਿਆ ਰਿਫੰਡ ਵੀ ਸ਼ਾਮਲ ਹੈ। ਉਨ੍ਹਾਂ ਨੂੰ 15,998.31 ਕਰੋੜ ਰੁਪਏ ਰਿਫੰਡ ਕੀਤੇ ਗਏ ਹਨ। ਜੇਕਰ ਤੁਹਾਡੇ ਖਾਤੇ 'ਚ ਰਿਫੰਡ ਨਹੀਂ ਆਇਆ ਹੈ ਤਾਂ ਤੁਸੀਂ ਉਸ ਨੂੰ ਚੈੱਕ ਕਰ ਸਕਦੇ ਹੋ ਤੇ ਨਾ ਆਉਣ ਦੀ ਸਥਿਤੀ 'ਚ ਇਸ ਦੀ ਸ਼ਿਕਾਇਤ ਵੀ ਕਰ ਸਕਦੇ ਹੋ।

ਇੰਝ ਚੈੱਕ ਕਰੋ ਰਿਫੰਡ

  • www.incometax.gov.in 'ਤੇ ਜਾਓ ਤੇ ਯੂਜ਼ਰ ਆਈਡੀ ਤੇ ਪਾਸਵਰਡ ਦੇ ਰੂਪ 'ਚ ਪੈਨ ਨੰਬਰ ਭਰ ਕੇ ਆਪਣੇ ਖਾਤੇ 'ਚ ਲੌਗਇਨ ਕਰੋ।
  • ਲੌਗਇਨ ਕਰਨ ਤੋਂ ਬਾਅਦ ਈ-ਫਾਈਲ ਆਪਸ਼ਨ 'ਤੇ ਕਲਿੱਕ ਕਰੋ। 'ਈ-ਫਾਈਲ' ਬਦਲ ਤਹਿਤ, 'ਆਮਦਨ ਕਰ ਰਿਟਰਨ' ਚੁਣੋ ਤੇ ਫਿਰ 'ਫਾਈਲ ਕੀਤੀ ਗਈ ਰਿਟਰਨ' ਚੁਣੋ।
  • ਫਾਈਲ ਕੀਤੀ ਗਏ ਨਵੀਂ ਆਈਟੀਆਰ ਦੀ ਜਾਂਚ ਕਰੋ। ਵਿੱਤੀ ਵਰ੍ਹੇ 2020-21 ਲਈ ਨਵੀਂ ਆਈਟੀਆਰ ਦਾਇਰ ਕੀਤੀ ਗਈ (ਇਹ ਮੰਨਦੇ ਹੋਏ ਕਿ ਤੁਸੀਂ ਇਸ ਨੂੰ ਪਹਿਲਾਂ ਹੀ ਦਾਖ਼ਲਕ ਰ ਦਿੱਤਾ ਹੈ) ਨਿਰਧਾਰਤ ਸਾਲ 2021-22 ਲਈ ਹੋਵੇਗਾ।
  • 'ਵੇਰਵੇ ਦੇਖੋ' ਆਪਸ਼ਨ ਚੁਣੋ। ਇਕ ਵਾਰ ਚੁਣਨ ਤੋਂ ਬਾਅਦ ਇਹ ਦਾਇਰ ਕੀਤੀ ਗਈ ਆਈਟੀਆਰ ਦਾ ਸਟੇਟਸ ਦਿਖਾਏਗਾ। ਇਹ ਤੁਹਾਨੂੰ ਟੈਕਸ ਰਿਫੰਡ ਜਾਰੀ ਕਰਨ ਦੀ ਤਰੀਕ, ਰਿਫੰਡ ਕੀਤੀ ਗਈ ਰਕਮ ਤੇ ਇਸ AY ਲਈ ਦੇਣ ਯੋਗ ਰਕਮ ਕਿਸੇ ਵੀ ਰਿਫੰਡ ਲਈ ਕਲੀਅਰੈਂਸ ਦੀ ਤਰੀਕ ਵੀ ਦਿਖਾਏਗਾ।

TIN NSDL Webside

https://tin.tin.nsdl.com/oltas/refundstatuslogin.html

ਕੀ ਸੰਦੇਸ਼ ਆਵੇਗਾ

ਤੁਹਾਨੂੰ ਮਿਲਣ ਵਾਲਾ ਸੰਦੇਸ਼ ਆਮਦਨ ਕਰ ਵਾਪਸੀ ਦੀ ਸਥਿਤੀ 'ਤੇ ਨਿਰਭਰ ਕਰੇਗਾ। ਜੇਕਰ ਆਮਦਨ ਕਰ ਰਿਫੰਡ ਸਫਲਤਾਪੂਰਵਕ ਤੁਹਾਡੇ ਬੈਂਕ ਖਾਤੇ 'ਚ ਜਮ੍ਹਾਂ ਹੋ ਜਾਂਦਾ ਹੈ ਤਾਂ ਇਹ ਸੰਦੇਸ਼ ਆਵੇਗਾ। ਇਹ ਤੁਹਾਨੂੰ ਬੈਂਕ ਖਾਤੇ ਦੇ ਆਖਰੀ ਚਾਰ ਅੰਕ, ਸੰਦਰਭ ਨੰਬਰ ਦੇ ਨਾਲ-ਨਾਲ ਰਿਫੰਡ ਦੀ ਤਰੀਕ ਵੀ ਦਿਖਾਏਗਾ।

ਕਿਵੇਂ ਕਰੀਏ ਸ਼ਿਕਾਇਤ

  • ਜੇਕਰ ਤੁਹਾਡੇ ਬੈਂਕ ਖਾਤੇ 'ਚ ਰਿਫੰਡ ਜਮ੍ਹਾਂ ਨਹੀਂ ਹੁੰਦਾ ਹੈ ਤਾਂ ਤੁਸੀਂ ਸ਼ਿਕਾਇਤ ਕਰ ਸਕਦੇ ਹੋ।
  • ਇਕ ਪੱਤਰ ਲਿਖੋ ਤੇ ਇਸ ਨੂੰ (ਭਾਰਤੀ ਸਟੇਟ ਬੈਂਕ, ਸਰਵੇਖਣ ਨੰਬਰ 21, ਹੈਦਰਾਬਾਦ ਕੇਂਦਰੀ ਯੂਨੀਵਰਸਿਟੀ ਸਾਹਮਣੇ, ਮੁੱਖ ਦੁਆਰ, ਗਾਚੀਬੋਵਲੀ, ਹੈਦਰਾਬਾਦ-50001 'ਤੇ ਭੇਜੋ।
  • itro@sbi.co.in 'ਤੇ ਈ-ਮੇਲ ਭੇਜ ਸਕਦੇ ਹੋ।
  • 18004259760 'ਤੇ ਐੱਸਬੀਆਈ ਕਾਲ ਸੈਂਟਰ 'ਤੇ ਕਾਲ ਕਰ ਸਕਦੇ ਹੋ।

ਰਿਫੰਡ ਨਾ ਆਉਣ 'ਤੇ ਕੀ ਕਰੀਏ

ਇਹ ਸੁਨੇਹਾ ਉਦੋਂ ਪ੍ਰਦਰਸ਼ਿਤ ਹੋਵੇਗਾ ਜਦੋਂ ਤੁਹਾਡੇ ਆਮਦਨ ਕਰ ਰਿਫੰਡ ਨੂੰ ਖਾਤੇ 'ਚ ਜਮ੍ਹਾਂ ਨਹੀਂ ਕੀਤਾ ਜਾਵੇਗਾ। ਇਸ ਦੇ ਕਾਰਨਾਂ 'ਚ ਗ਼ਲਤ IFS ਕੋਡ ਜਾਂ ਬੈਂਕ ਖਾਤਾ ਨੰਬਰ, ਖਾਤਾ ਨਕਾਰਾ ਹੋਣਾ ਸ਼ਾਮਲ ਹੋ ਸਕਦਾ ਹੈ।

ਕਿੰਨਾ ਆਇਆ ਰਿਫੰਡ

CBDT ਨੇ ਆਪਣੇ ਇਕ ਟਵੀਟ 'ਚ ਕਿਹਾ ਹੈ ਕਿ ਇਕ ਅਪ੍ਰੈਲ, 2021 ਤੋਂ ਲੈ ਕੇ 22 ਨਵੰਬਰ, 2021 ਤਕ 1,23,667 ਕਰੋੜ ਰੁਪਏ ਕਰਦਾਤਿਆਂ ਨੂੰ ਮੋੜੇ ਗਏ ਹਨ। ਵਿਭਾਗ ਨੇ ਕਿਹਾ ਕਿ ਸੀਬੀਡੀਟੀ ਨੇ ਇਸ ਦੌਰਾਨ 1.11 ਕਰੋੜ ਤੋਂ ਜ਼ਿਆਦਾ ਕਰਦਾਤਿਆਂ ਨੂੰ ਰਿਫੰਡ ਜਾਰੀ ਕੀਤਾ ਹੈ। ਇਨ੍ਹਾਂ ਵਿਚੋਂ 1.08 ਕਰੋੜ ਨਿੱਜੀ ਕਰਦਾਤਿਆਂ ਨੂੰ 41.649 ਕਰੋੜ ਰੁਪਏ ਰਿਫੰਡ ਕੀਤੇ ਗਏ ਹਨ ਜਦਕਿ ਕਾਰਪੋਰੇਟ ਸੈਕਟਰ ਨੂੰ 82.018 ਕਰੋੜ ਰੁਪਏ ਦਾ ਰਿਫੰਡ ਹੋਇਆ ਹੈ। (PTI ਇਨਪੁੱਟ ਦੇ ਨਾਲ)

Posted By: Seema Anand