Income TAx on Gifts : ਭਾਰਤ 'ਚ ਤਿਉਹਾਰ ਇਕ-ਦੂਸਰੇ ਨੂੰ ਤੋਹਫ਼ਾ ਦਿੱਤੇ ਬਿਨਾਂ ਅਧੂਰੇ ਮੰਨੇ ਜਾਂਦੇ ਹਨ। ਦੋਸਤ ਤੇ ਪਰਿਵਾਰ ਮੈਂਬਰ ਤੁਹਾਨੂੰ ਕੈਸ਼, ਸੋਨਾ, ਡਾਇਮੰਡ ਆਦਿ ਦੇ ਤੌਰ 'ਤੇ ਬਹੁਤ ਸਾਰੇ ਗਿਫਟ ਦਿੰਦੇ ਹਨ। ਇਹ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਮਿਲੇ ਤੋਹਫ਼ਿਆਂ 'ਤੇ ਟੈਕਸ ਛੋਟ ਮਿਲਦੀ ਹੋਵੇ। ਜੇਕਰ ਗਿਫਟ 50,000 ਰੁਪਏ ਤੋਂ ਜ਼ਿਆਦਾ ਦਾ ਹੈ ਤਾਂ ਤੁਹਾਨੂੰ ਟੈਕਸ ਦਾ ਭੁਗਤਾਨ ਕਰਨਾ ਪਵੇਗਾ। 50 ਹਜ਼ਾਰ ਰੁਪਏ ਤਕ ਦੇ ਤੋਹਫ਼ੇ ਪੂਰੀ ਤਰ੍ਹਾਂ ਨਾਲ ਟੈਕਸ ਫ੍ਰੀ ਹੁੰਦੇ ਹਨ ਪਰ ਜੇਕਰ ਇਸ ਰਕਮ ਤੋਂ ਜ਼ਿਆਦਾ ਦਾ ਹੈ ਤਾਂ ਤੋਹਫ਼ਿਆਂ ਦੀ ਪੂਰੀ ਰਕਮ 'ਤੇ ਟੈਕਸ ਲਗਦਾ ਹੈ। ਉਦਾਹਰਨ ਲਈ, ਜੇਕਰ ਤੁਹਾਨੂੰ ਵਿੱਤੀ ਵਰ੍ਹੇ ਦੌਰਾਨ 60,000 ਰੁਪਏ ਦੇ ਤੋਹਫ਼ੇ ਮਿਲੇ ਹਨ ਤਾਂ ਇਹ ਪੂਰੀ ਰਕਮ ਟੈਕਸੇਬਲ ਹੋਵੇਗੀ।

ਰਿਸ਼ਤੇਦਾਰਾਂ ਤੋਂ ਮਿਲੇ ਤੋਹਫ਼ਿਆਂ 'ਤੇ ਟੈਕਸ ਛੋਟ ਮਿਲਦੀ ਹੈ। ਆਈਟੀ ਐਕਟ ਤਹਿਤ ਇਨ੍ਹਾਂ ਲੋਕਾਂ ਨੂੰ ਰਿਸ਼ਤੇਦਾਰ ਮੰਨਿਆ ਜਾਵੇਗਾ- ਜੀਵਨ ਸਾਥੀ, ਭਰਾ ਜਾਂ ਭੈਣ, ਜੀਵਨਸਾਥੀ ਦਾ ਭਰਾ ਜਾਂ ਭੈਣ, ਕਿਸੇ ਵੀ ਮਾਤਾ-ਪਿਤਾ ਦਾ ਭਰਾ ਜਾਂ ਭੈਣ ਆਦਿ ਦੋਸਤ ਰਿਸ਼ਤੇਦਾਰਾਂ ਦੇ ਅੰਦਰ ਨਹੀਂ ਆਉਂਦੇ ਤੇ ਉਨ੍ਹਾਂ ਤੋਂ ਮਿਲੇ ਕਿਸੇ ਵੀ ਤਰ੍ਹਾਂ ਦੇ ਤੋਹਫ਼ੇਤ 'ਤੇ ਟੈਕਸ ਲੱਗੇਗਾ। ਇਸ ਤੋਂ ਇਲਾਵਾ ਵਿਆਹ ਵੇਲੇ ਮਿਲੇ ਤੋਹਫ਼ਿਆਂ 'ਤੇ ਟੈਕਸ ਤੋਂ ਛੋਟ ਮਿਲਦੀ ਹੈ ਪਰ ਜਨਮਦਿਨ, ਸਾਲਗਿਰਾ ਆਦਿ 'ਤੇ ਮਿਲ ਤੋਹਫ਼ਿਆਂ 'ਤੇ ਟੈਕਸ ਲਿਆ ਜਾਵੇਗਾ। ਵਸੀਅਤ ਜਾਂ ਵਿਰਾਸਤ 'ਚ ਮਿਲੇ ਤੋਹਫ਼ੇ ਵੀ ਟੈਕਸ ਮੁਕਤ ਹੁੰਦੇ ਹਨ।

ਅਚੱਲ ਜਾਇਦਾਦ ਦੀ ਸਟਾਂਪ ਡਿਊਟੀ 'ਤੇ ਟੈਕਸ ਲਗਦਾ ਹੈ, ਜੇਕਰ ਸਟਾਂਪ ਡਿਊਟੀ ਦੀ ਵੈਲਿਊ ਉਸ ਅਚੱਲ ਜਾਇਦਾਦ ਦੀ ਵਿਚਾਰ ਕੀਤੀ ਗਈ ਵੈਲਿਊ ਤੋਂ ਘੱਟੋ-ਘੱਟ 50 ਹਜ਼ਾਰ ਰੁਪਏ ਜ਼ਿਆਦਾ ਹੈ।

Posted By: Seema Anand