ਬਿਜਨੈਸ ਡੈਸਕ, ਨਵੀਂ ਦਿੱਲੀ : ਤੁਹਾਨੂੰ ਇਨਕਮ ਟੈਕਸ ਵਿਭਾਗ ਵੱਲੋਂ ਕੋਈ ਈਮੇਲ ਜਾਂ ਮੈਸੇਜ ਮਿਲਿਆ ਹੈ? ਇਸ ਮੇਲ ਜਾਂ ਮੈਸੇਜ ਵਿਚ ਤੁਹਾਡੇ ਕੋਲੋਂ ਕਿਸੇ ਤਰ੍ਹਾਂ ਦੀ ਜਾਣਕਾਰੀ ਮੰਗੀ ਹੈ ਤਾਂ ਸਭ ਤੋਂ ਪਹਿਲਾਂ ਈਮੇਲ ਜਾਂ ਮੈਸੇਜ ਦੀ ਸਚਾਈ ਦੀ ਜਾਂਚ ਜ਼ਰੂਰੀ ਹੈ। ਤੁਸੀਂ ਇਹ ਦੇਖਣਾ ਹੈ ਕਿ ਕੋਈ Phishing ਦੀ ਕੋਸ਼ਿਸ਼ ਤਾਂ ਨਹੀਂ ਕਰ ਰਿਹਾ। ਇਨਕਮ ਟੈਕਸ ਵਿਭਾਗ ਨੇ ਲੋਕਾਂ ਦੀ ਇਸ ਉਲਝਣਾਂ ਨੂੰ ਦੂਰ ਕਰਨ ਲਈ ਟੈਕਸ ਦੇਣ ਵਾਲਿਆਂ ਨੂੰ ਈਮੇਲ ਭੇਜ ਕੇ ਵਿਭਾਗ ਦੀਆਂ ਸਾਰੀਆਂ ਅਧਿਕਾਰਿਤ ਈਮੇਲ ਆਈਡੀ, ਐਸਐਮਐਸ ਸੈਂਡਰ ਆਈਡੀ ਅਤੇ ਇਥੋ ਤਕ ਕਿ ਵੈਬਸਾਈਟ ਦੀ ਜਾਣਕਾਰੀ ਦਿੱਤੀ ਹੈ।

ਵਿਭਾਗ ਨੇ ਈਮੇਲ ਵਿਚ ਲਿਖਿਆ ਹੈ ਕਿ ਦਿੱਤੀ ਗਈ ਲਿਸਟ ਤੋਂ ਇਲਾਵਾ ਕਿਸੇ ਹੋਰ ਆਈਡੀ ਤੋਂ ਮੇਲ ਜਾਂ ਮੈਸੇਜ ਆਵੇਂ ਤਾਂ ਉਸ ਨੂੰ ਖੋਲੋ ਨਾ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਜਾਣਕਾਰੀ ਸਾਂਝੀ ਕਰੋ। ਇਨਕਮ ਟੈਕਸ ਵਿਭਾਗ ਵੱਲੋਂ ਭੇਜੇ ਗਏ ਈਮੇਲ ਵਿਚ ਲਿਖਿਆ ਹੈ,'ਕਲਿੱਕ ਕਰਨ ਤੋਂ ਪਹਿਲਾਂ ਹਮੇਸ਼ਾਂ ਜਾਂਚ ਕਰੋ। ਸਿਰਫ਼ ਇਨ੍ਹਾਂ ਸਰੋਤਾਂ 'ਤੇ ਯਕੀਨ ਕਰੋ। ਜ਼ਿਕਰਯੋਗ ਹੈ ਕਿ ਟੈਕਸਪੇਅਰਸ ਨੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਦੱਸ ਕੇ ਕੁਝ ਲੋਕਾਂ ਵੱਲੋਂ ਸੰਵੇਦਨਸ਼ੀਲ ਜਾਣਕਾਰੀ ਹਾਸਲ ਕਰਨ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਇਨਕਮ ਟੈਕਸ ਵਿਭਾਗ ਨੇ ਇਹ ਸੂਚੀ ਜਾਰੀ ਕੀਤੀ ਹੈ।

ਇਸ ਤੋਂ ਇਲਾਵਾ ਟੀਡੀਐਸ ਨਾਲ ਜੁੜੀ ਜਾਣਕਾਰੀ ਲਈ www.tdscpc.gov.in 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਅਨੁਪਾਲਨ ਅਤੇ ਰਿਪੋਰਟਿੰਗ ਲਈ ਤੁਸੀਂ www.insight.gov.in 'ਤੇ ਲਾਗਇਨ ਕਰ ਸਕਦੇ ਹੋ। ਇਸ ਤੋਂ ਇਲਾਵਾ ਪੈਨ ਕਾਰਡ ਨਾਲ ਜੁੜੀਆਂ ਸੇਵਾਵਾਂ ਲਈ ਤੁਸੀਂ www.nsdl.co.in ਅਤੇ www.utiitsl.com 'ਤੇ ਲਾਗ ਆਨ ਕਰ ਸਕਦੇ ਹੋ।

ਇਨਕਮ ਟੈਕਸ ਵਿਭਾਗ ਨੇ ਕਿਹਾ ਹੈ ਕਿ ਜੇ ਤੁਹਾਨੂੰ ਕਿਸੇ ਹੋਰ ਆਈਡੀ ਤੋਂ ਈਮੇਲ ਆਉਂਦਾ ਹੈ ਤਾਂ ਤੁਸੀਂ ਉਸ ਨੂੰ webmanager@incometax.gov.in ਜਾਂ incident@cert-in.org.in'ਤੇ ਫਾਰਵਰਡ ਕਰ ਸਕਦੇ ਹੋ।

Posted By: Tejinder Thind