ਨਈ ਦੁਨੀਆ, ਨਵੀਂ ਦਿੱਲੀ : ਬੇਨਾਮੀ ਜਾਇਦਾਦ ਤੇ ਕਾਲੇ ਪੈਸੇ ਖ਼ਿਲਾਫ਼ ਸ਼ਿਕਾਇਤ ਹੁਣ ਇਨਕਮ ਟੈਕਸ ਵਿਭਾਗ ਤੋਂ ਆਨਲਾਈਨ ਕੀਤੀ ਜਾ ਸਕੇਗੀ। ਮੰਗਲਵਾਰ ਨੂੰ ਵਿਭਾਗ ਵੱਲੋਂ ਇਹ ਸੁਵਿਧਾ ਸ਼ੁਰੂ ਕੀਤੀ ਗਈ ਹੈ। ਇਨਕਮ ਵਿਭਾਗ ਦੀ ਈ-ਫਾਈਲਿੰਗ ਵੈੱਬਸਾਈਟ 'ਤੇ ਜਾ ਕੇ ਕੋਈ ਵੀ ਵਿਅਕਤੀ ਕਿਸੇ ਦੀ ਬੇਨਾਮੀ ਜਾਇਦਾਦ ਜਾਂ ਕਾਲੇਧਨ ਦੀ ਜਾਣਕਾਰੀ ਵਿਭਾਗ ਨੂੰ ਦੇ ਸਕਦਾ ਹੈ। ਸ਼ਿਕਾਇਤਕਰਤਾ ਆਪਣੀ ਸ਼ਿਕਾਇਤ ਤੋਂ ਬਾਅਦ ਉਸ ਲਿੰਕ 'ਤੇ ਜਾ ਕੇ ਇਹ ਵੀ ਦੇਖ ਸਕਦਾ ਹੈ ਕਿ ਉਸ ਦੀ ਸ਼ਿਕਾਇਤ 'ਤੇ ਕੀ ਕਾਰਵਾਈ ਕੀਤੀ ਗਈ ਜਾਂ ਉਸ ਦੀ ਮੌਜੂਦਾ ਸਥਿਤੀ ਕੀ ਹੈ। ਸ਼ਿਕਾਇਤ ਦੌਰਾਨ ਵਿਭਾਗ ਵੱਲੋਂ ਸ਼ਿਕਾਇਤਕਰਤਾ ਨੂੰ ਇਕ ਵਿਸ਼ੇਸ਼ ਨੰਬਰ ਦਿੱਤਾ ਜਾਵੇਗਾ, ਜਿਸ ਤੋਂ ਕਾਰਵਾਈ ਦਾ ਜਾਇਜਾ ਲਿਆ ਜਾ ਸਕੇਗਾ। ਸ਼ਿਕਾਇਤ ਕਰਨ ਲਈ ਪਛਾਣ ਪੱਤਰ ਦੀ ਜ਼ਰੂਰਤ ਨਹੀਂ ਹੋਵੇਗੀ ਪਰ ਫੋਨ ਨੰਬਰ ਜਾਂ ਈਮੇਲੀ ਦੀ ਜਾਣਕਾਰੀ ਦੇਣੀ ਹੋਵੇਗੀ। ਫੋਨ ਜਾਂ ਈਮੇਲ ਰਾਹੀਂ ਵਿਭਾਗ ਵੱਲ਼ੋਂ ਵਨ-ਟਾਈਮ ਪਾਸਵਰਡ ਯਾਨੀ ਓਟੀਪੀ ਜਾਰੀ ਕੀਤਾ ਜਾਵੇਗਾ, ਉਦੋਂ ਸ਼ਿਕਾਇਤ ਦਰਜ ਕੀਤੀ ਜਾ ਸਕੇਗੀ।

Posted By: Amita Verma