ਜੇਐੱਨਐੱਨ, ਨਵੀਂ ਦਿੱਲੀ : ਮੁਲਾਜ਼ਮਾਂ ਸਾਹਮਣੇ ਆਪਣੇ ਸੇਵਾਕਾਲ 'ਚ ਕੁਝ ਮੌਕੇ ਅਜਿਹੇ ਆ ਜਾਂਦੇ ਹਨ ਜਦੋਂ ਉਨ੍ਹਾਂ ਨੂੰ ਆਪਣੇ ਈਪੀਐੱਫ ਅਕਾਊਂਟ 'ਚੋਂ ਪੈਸਾ ਕਢਵਾਉਣ ਦੀ ਲੋੜ ਪੈ ਜਾਂਦੀ ਹੈ। ਈਪੀਐੱਫਓ ਮੈਂਬਰਜ਼ ਨੂੰ ਉਨ੍ਹਾਂ ਦੇ ਈਪੀਐੱਫ ਅਕਾਊਂਟ ਤੋਂ ਪੂਰਾ ਜਾਂ ਅੰਸ਼ਕ ਅਮਾਊਂਟ ਕਢਵਾਉਣ ਲਈ ਕੰਪੋਜ਼ਿਟ ਕਲੇਮ ਫਾਰਮ (CCF) ਭਰਨਾ ਪੈਂਦਾ ਹੈ। ਇਸੇ ਤਰ੍ਹਾਂ ਈਪੀਐੱਸ ਅਕਾਊਂਟ 'ਚੋਂ ਪੈਸਾ ਕਢਵਾਉਣ ਲਈ ਵੀ ਸੀਸੀਐੱਸ ਫਾਰਮ ਭਰਨਾ ਪੈਂਦਾ ਹੈ। ਆਓ ਜਾਣਦੇ ਹਾਂ ਕਿ ਕੰਪੋਜ਼ਿਟ ਕਲੇਮ ਫਾਰਮ ਕੀ ਹੁੰਦਾ ਹੈ ਤੇ ਇਸ ਨੂੰ ਕਿਵੇਂ ਭਰਿਆ ਜਾਂਦਾ ਹੈ।

ਕੰਪੋਜ਼ਿਟ ਕਲੇਮ ਫਾਰਮ ਦੋ ਤਰ੍ਹਾਂ ਦਾ ਹੁੰਦਾ ਹੈ। ਇਕ ਉਨ੍ਹਾਂ ਲਈ ਜਿਨ੍ਹਾਂ ਆਪਣੇ ਈਪੀਐੱਫ ਅਕਾਊਂਟ ਨਾਲ ਆਧਾਰ ਲਿੰਕ ਕਰਵਾਇਆ ਹੋਇਆ ਹੈ ਤੇ ਦੂਸਰਾ ਉਨ੍ਹਾਂ ਲਈ ਜਿਨ੍ਹਾਂ ਆਪਣੇ ਅਕਾਊਂਟ ਨਾਲ ਆਧਾਰ ਨੂੰ ਲਿੰਕ ਨਹੀਂ ਕਰਵਾਇਆ ਹੈ।

ਜਦੋਂ ਆਧਾਰ ਨਾਲ ਲਿੰਕ ਹੋਵੇ ਅਕਾਊਂਟ

ਜੇਕਰ ਈਪੀਐੱਫਓ ਮੈਂਬਰ ਨੇ ਯੂਏਐੱਨ ਪੋਰਟਲ 'ਤੇ ਬੈਂਕ ਅਕਾਊਂਟ ਨੰਬਰ ਤੇ ਆਧਾਰ ਅਪਡੇਟ ਕੀਤਾ ਹੋਇਆ ਹੈ, ਨਾਲ ਹੀ ਆਪਣੇ ਐਂਪਲਾਇਰ ਨੂੰ ਜੁਆਇਨਿੰਗ ਵੇਲੇ ਨਵਾਂ ਫਾਰਮ-11 ਸਬਮਿੱਟ ਕੀਤਾ ਹੈ ਤਾਂ ਉਹ ਇਹ ਸੀਸੀਐੱਫ ਫਾਰਮ ਭਰ ਸਕਦਾ ਹੈ। ਇਸ ਫਾਰਮ 'ਚ ਸਭ ਤੋਂ ਪਹਿਲਾਂ ਮੈਂਬਰ ਨੂੰ ਆਪਣੇ ਕਲੇਮ ਦੇ ਪ੍ਰਕਾਰ ਨੂੰ ਫਾਈਨਲ ਪੀਐੱਫ ਸੈਟਲਮੈਂਟ, ਪੀਐੱਫ ਪਾਰਸ਼ਲ ਵਿਡਰਾਲ ਜਾਂ ਪੈਨਸ਼ਨ ਵਿਡਰਾਲ ਬੈਨੀਫਿਟ 'ਚੋਂ ਕਿਸੇ ਇਕ ਨੂੰ ਚੁਣਨਾ ਪਵੇਗਾ। ਹੁਣ ਇਸ ਵਿਚ ਆਪਣਾ ਨਾਂ, ਯੂਏਐੱਨ ਨੰਬਰ, ਆਧਾਰ ਨੰਬਰ ਤੇ ਜੁਆਇਨਿੰਗ ਦੀ ਤਾਰੀਕ ਮੈਨਸ਼ਨ ਕਰਨੀ ਪਵੇਗੀ।

ਜੇਕਰ ਤੁਸੀਂ ਪਾਰਸ਼ਲ ਵਿਡਰਾਲ ਕਰ ਰਹੇ ਹੋ ਤਾਂ ਇਸ ਦਾ ਕਾਰਨ ਤੇ ਅਮਾਊਂਟ ਦਰਜ ਕਰਨੇ ਪੈਣਗੇ। ਜੇਕਰ ਤੁਸੀਂ ਫਾਈਨਲ ਪੀਐੱਫ ਸੈਟਲਮੈਂਟ ਚਾਹੁੰਦੇ ਹੋ ਤਾਂ ਸੱਤਵੇਂ ਨੰਬਰ 'ਤੇ ਕੰਪਨੀ ਜਾਂ ਆਧਾਰ ਛੱਡਣ ਦੀ ਤਾਰੀਕ ਭਰਨੀ ਪਵੇਗੀ। ਉਸ ਤੋਂ ਬਾਅਦ ਫਾਰਮ ਦੇ ਨੌਵੇਂ ਨੰਬਰ 'ਤੇ ਤੁਹਾਨੂੰ ਆਪਣਾ ਪੂਰਾ ਐਡਰੈੱਸ ਭਰਨਾ ਪਵੇਗਾ। ਹੁਣ ਇਸ ਫਾਰਮ ਨੂੰ ਤੁਸੀਂ ਸਿੱਧਾ ਈਪੀਐੱਫਓ ਆਫਿਸ 'ਚ ਜਮ੍ਹਾਂ ਕਰਵਾ ਸਕਦੇ ਹੋ। ਬੈਂਕ ਅਕਾਊਂਟ ਦੇ ਪਰੂਫ ਲਈ ਤੁਹਾਨੂੰ ਫਾਰਮ ਨਾਲ ਇਕ ਕੈਂਸਲਡ ਚੈੱਕ ਵੀ ਨੱਥੀ ਕਰਨਾ ਪਵੇਗਾ। ਇਸ ਤੋਂ ਬਾਅਦ ਰਕਮ ਸਿੱਥੀ ਤੁਹਾਡੇ ਖਾਤੇ 'ਚ ਜਾਵੇਗੀ।

ਆਧਾਰ ਨਾਲ ਲਿੰਕ ਨਾ ਹੋਣ 'ਤੇ ਇਸ ਤਰ੍ਹਾਂ ਭਰੋ CCF

ਉੱਪਰ ਦਿੱਤੀ ਗਈ ਜਾਣਕਾਰੀ ਅਨੁਸਾਰ, ਇਸ ਫਾਰਮ 'ਚ ਵੀ ਤੁਹਾਨੂੰ ਪਹਿਲਾਂ ਬੇਸਿਕ ਜਾਣਕਾਰੀ ਭਰਨੀ ਪਵੇਗੀ। ਧਿਆਨ ਰੱਖੋ ਕਿ ਇਸ ਫਾਰਮ ਨੂੰ ਈਪੀਐੱਫਓ ਆਫਿਸ 'ਚ ਸਬਮਿਟ ਕਰਨ ਤੋਂ ਪਹਿਲਾਂ ਐਂਪਲਾਇਰ ਤੋਂ ਤਸਦੀਕ ਕਰਵਾਉਣਾ ਪਵੇਗਾ। ਨਾਲ ਹੀ ਬੈਂਕ ਅਕਾਊਂਟ ਦੇ ਪਰੂਫ ਲਈ ਫਾਰਮ ਨਾਲ ਕੈਂਸਲਡ ਚੈੱਕ ਨੱਥੀ ਕਰਨਾ ਵੀ ਲਾਜ਼ਮੀ ਹੈ।

ਪੰਜ ਸਾਲ ਤੋਂ ਘੱਟ ਹੈ ਸਰਵਿਸ ਤਾਂ ਕੱਟੇਗਾ ਟੀਡੀਐੱਸ

ਇੱਥੇ ਤੁਹਾਨੂੰ ਦੱਸ ਦੇਈਏ ਕਿ ਜੇਕਰ ਮੁਲਾਜ਼ਮ ਦੀ ਸਰਵਿਸ ਮਿਆਦ ਪੰਜ ਸਾਲ ਤੋਂ ਘੱਟ ਹੈ ਤਾਂ ਨਿਕਾਸੀ 'ਤੇ ਟੀਡੀਐੱਸ ਕੱਟਦਾ ਹੈ। ਜੇਕਰ ਕੁੱਲ ਬੈਲੇਂਸ 50 ਹਜ਼ਾਰ ਤੋਂ ਘੱਟ ਹੈ ਤਾਂ ਕੋਈ ਟੀਡੀਐੱਸ ਨਹੀਂ ਕੱਟਦਾ। ਜੇਕਰ ਸਰਵਿਸ ਦੀ ਮਾਇਦ ਪੰਜ ਸਾਲ ਤੋਂ ਘੱਟ ਹੈ, ਨਿਕਾਸੀ ਦੀ ਰਕਮ 50 ਹਜ਼ਾਰ ਤੋਂ ਜ਼ਿਆਦਾ ਹੈ ਤੇ ਤੁਸੀਂ ਪੈਨ ਨੰਬਰ ਸਬਮਿਟ ਕੀਤਾ ਹੈ ਤਾਂ ਟੀਡੀਐੱਸ 10 ਫ਼ੀਸਦੀ ਕੱਟਦਾ ਹੈ। ਉੱਥੇ ਹੀ ਜੇਕਰ ਤੁਸੀਂ ਪੈਨ ਨੰਬਰ ਸਬਮਿਟ ਨਹੀਂ ਕੱਟਦਾ ਹੈ ਤਾਂ ਨਿਕਾਸੀ ਦੀ ਰਕਮ 'ਤੇ 34.608 ਫ਼ੀਸਦੀ ਟੀਡੀਐੱਸ ਕੱਟਦਾ ਹੈ।

Posted By: Seema Anand