ਨਵੀਂ ਦਿੱਲੀ, ਪੀਟੀਆਈ : ਮੌਜੂਦਾ ਵਿੱਤ ਸਾਲ ਭਾਵ 2020-21 ਦੀ ਪਹਿਲੀ ਛਿਮਾਹੀ 'ਚ ਦੇਸ਼ 'ਚ ਸੋਨੇ ਦੀ ਬਰਾਮਦ 'ਚ 57 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਸੋਨੇ ਦੀ ਬਰਾਮਦ ਦੇਸ਼ ਦੇ ਚਾਲੂ ਖਾਤੇ ਘਾਟੇ 'ਚ ਇਕ ਅਹਿਮ ਸਥਾਨ ਰੱਖਦਾ ਹੈ। ਇਸ ਦਾ ਘੱਟ ਹੋਣਾ ਚਾਲੂ ਖਾਤੇ ਘਾਟੇ ਦੀ ਦ੍ਰਿਸ਼ਟੀ ਨਾਲ ਇਕ ਚੰਗੀ ਗੱਲ ਹੈ। ਮੌਜੂਦਾ ਵਿੱਤ ਸਾਲ ਦੀ ਪਹਿਲੀ ਛਿਮਾਹੀ ਭਾਵ ਅਪ੍ਰੈਲ 2020 ਤੋਂ ਸਤੰਬਰ 2020 'ਚ ਦੇਸ਼ ਦੇ ਸੋਨੇ ਦੀ ਬਰਾਮਦ 'ਚ ਇਸ ਭਾਰੀ ਕਮੀ ਦਾ ਸਭ ਤੋਂ ਵੱਡਾ ਕਾਰਨ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਮੰਗ 'ਚ ਕਮੀ ਆਉਣਾ ਹੈ। ਵਣਜ ਮੰਤਰਾਲੇ ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਿੱਤ ਸਾਲ ਦੀ ਸਮਾਨ ਮਿਆਦ 'ਚ ਦੇਸ਼ ਦੀ ਸੋਨੇ ਦੀ ਬਰਾਮਦ 15.8 ਅਰਬ ਡਾਲਰ ਜਾਂ 1,10,259 ਕਰੋੜ ਰੁਪਏ ਦਾ ਰਿਹਾ ਸੀ। ਦੇਸ਼ 'ਚ ਸੋਨੇ ਦੀ ਦਰਾਮਦ ਦੀ ਤਰ੍ਹਾਂ ਚਾਂਦੀ ਦੀ ਦਰਾਮਦ 'ਚ ਵੀ ਚਾਲੂ ਵਿੱਤ ਸਾਲ ਦੀ ਪਹਿਲੀ ਛਿਮਾਹੀ 'ਚ ਗਿਰਾਵਟ ਦਰਜ ਕੀਤੀ ਗਈ ਹੈ। ਅਪ੍ਰੈਲ 2020 ਤੋਂ ਸਤੰਬਰ 2020 ਦੌਰਾਨ ਚਾਂਦੀ ਦੀ ਦਰਾਮਦ 'ਚ 63.4 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਦੇਸ਼ 'ਚ ਸੋਨੇ ਤੇ ਚਾਂਦੀ ਦੀ ਦਰਾਮਦ 'ਚ ਗਿਰਾਵਟ ਦਾ ਇਕ ਸਭ ਤੋਂ ਵੱਡਾ ਫਾਇਦਾ ਇਹ ਹੋਇਆ ਕਿ ਇਸ ਨਾਲ ਦੇਸ਼ ਦੇ ਚਾਲੂ ਖਾਤੇ ਘਾਟੇ 'ਚ ਕਮੀ ਆਈ ਹੈ। ਚਾਲੂ ਖਾਤਾ ਘਾਟਾ ਦਰਾਮਦ ਤੇ ਬਰਾਮਦ ਦਾ ਅੰਦਰ ਹੀ ਹੁੰਦਾ ਹੈ। ਜ਼ਿਕਰਯੋਗ ਹੈ ਕਿ ਅਪ੍ਰੈਲ 2020 ਤੋਂ ਸਤੰਬਰ 2020 ਦੇ ਸਮੇਂ 'ਚ ਦੇਸ਼ ਦਾ ਚਾਲੂ ਘਾਟਾ ਘੱਟ ਕੇ 23.44 ਅਰਬ ਡਾਲਰ ਰਿਹਾ ਹੈ। ਦੂਜੇ ਇਸ ਤੋਂ ਪਹਿਲਾਂ ਪਿਛਲੇ ਵਿੱਤ ਸਾਲ ਦੀ ਸਮਾਨ ਮਿਆਦ 'ਚ ਇਹ 88.92 ਅਰਬ ਡਾਲਰ ਰਿਹਾ ਸੀ।

ਜ਼ਿਕਰਯੋਗ ਹੈ ਕਿ ਸਾਡਾ ਦੇਸ਼ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਸੋਨੇ ਦੇ ਦਰਾਮਦਕਾਰਾਂ 'ਚੋਂ ਹੈ। ਭਾਰਤ 'ਚ ਸੋਨੇ ਦੀ ਦਰਾਮਦ ਮੁੱਖ ਰੂਪ ਤੋਂ ਗਹਿਣੇ ਉਦਯੋਗ ਦੀ ਮੰਗ ਨੂੰ ਪੂਰਾ ਕਰਨ ਲਈ ਕੀਤਾ ਜਾਂਦਾ ਹੈ। ਭਾਰਤ ਸਾਲਾਨਾ 800 ਤੋਂ 900 ਟਨ ਸੋਨੇ ਦੀ ਦਰਾਮਦ ਕਰਦਾ ਹੈ। ਮੌਜੂਦਾ ਵਿੱਤ ਸਾਲ 2020-21 ਦੀ ਪਹਿਲੀ ਛਮਾਹੀ 'ਚ ਰਤਨ ਤੇ ਗਹਿਣਿਆਂ ਦੇ ਬਰਾਮਦ 'ਚ ਗਿਰਾਵਟ ਆਈ ਹੈ। ਇਸ ਦੌਰਾਨ 55 ਫੀਸਦੀ ਘੱਟ ਕੇ 8.7 ਅਰਬ ਡਾਲਰ ਰਿਹਾ ਹੈ।

Posted By: Ravneet Kaur