ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਫੈਸਟਿਵ ਸੀਜ਼ਨ ਨਜ਼ਦੀਕ ਹੈ। ਇਸ ਸੀਜ਼ਨ ’ਚ ਲੋਕ ਜੰਮ ਕੇ ਖ਼ਰੀਦਦਾਰੀ ਕਰਦੇ ਹਨ। ਹਾਲਾਂਕਿ, ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਹਾਡੇ ਕੋਲ ਫੰਡ ਘੱਟ ਹੋ ਜਾਂਦਾ ਹੈ। ਅਜਿਹੇ ’ਚ ਤੁਸੀਂ ਕ੍ਰੈਡਿਟ ਕਾਰਡ ਤੋਂ ਸ਼ਾਪਿੰਗ ਕਰਦੇ ਹੋ ਪਰ ਜੇਕਰ ਤੁਹਾਡੇ ਕੋਲ ਕ੍ਰੈਡਿਟ ਕਾਰਡ ਨਹੀਂ ਹੈ ਤਾਂ ਵੀ ਤੁਹਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਵਿਭਿੰਨ ਈ-ਕਾਮਰਸ ਕੰਪਨੀਆਂ ਅਤੇ ਮਰਚੈਂਟਸ ਅਜਿਹੇ ਗਾਹਕਾਂ ਨੂੰ ਬਾਏ ਨਾਓ ਪੇਅ ਲੇਟਰ ਫੈਸਿਲਟੀ ਦੀ ਪੇਸ਼ਕਸ਼ ਕਰ ਰਹੇ ਹਨ। ਇਸ ਫੈਸਿਲਟੀ ਦਾ ਇਸਤੇਮਾਲ ਕਰਦੇ ਹੋਏ ਤੁਸੀਂ ਹੁਣ ਸ਼ਾਪਿੰਗ ਕਰ ਸਕਦੇ ਹੋ ਅਤੇ ਤੁਹਾਨੂੰ ਬਾਅਦ ’ਚ ਭੁਗਤਾਨ ਕਰਨ ਦੀ ਸਹੂਲੀਅਤ ਮਿਲਦੀ ਹੈ।

ਇਸ ਸਕੀਮ ਨੂੰ ਜਾਣਨਾ ਹੈ ਜ਼ਰੂਰੀ

ਜੇਕਰ ਤੁਸੀਂ ਇਸ ਸਕੀਮ ਰਾਹੀਂ ਸ਼ਾਪਿੰਗ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਇਸ ਸਕੀਮ ਦੀ ਪੂਰੀ ਜਾਣਕਾਰੀ ਹਾਸਿਲ ਕਰਨੀ ਚਾਹੀਦੀ ਹੈ। ਇਸ ਸਰਵਿਸ ਦੀ ਤਰ੍ਹਾਂ ਕੰਪਨੀਆਂ ਤੁਹਾਨੂੰ ਸਾਮਾਨ ਖ਼ਰੀਦਣ ਤੋਂ ਬਾਅਦ ਭੁਗਤਾਨ ਲਈ ਇਕ ਨਿਸ਼ਚਿਤ ਸਮਾਂ ਦਿੰਦੀ ਹੈ। ਇਹ ਇਕ ਤਰ੍ਹਾਂ ਨਾਲ ਕ੍ਰੈਡਿਟ ਕਾਰਡ ਦੀ ਤਰ੍ਹਾਂ ਕੰਮ ਕਰਦਾ ਹੈ। ਇਥੇ ਧਿਆਨ ਰੱਖਣ ਵਾਲੀ ਇਹ ਗੱਲ ਹੈ ਕਿ ਜੇਕਰ ਤੁਸੀਂ ਨਿਸ਼ਚਿਤ ਸਮੇਂ ਤੋਂ ਬਾਅਦ ਪੈਸੇ ਦਾ ਭੁਗਤਾਨ ਨਹੀਂ ਕਰ ਪਾਉਂਦੇ ਤਾਂ ਕੰਪਨੀਆਂ ਤੁਹਾਡੇ ਤੋਂ ਵਿਆਜ ਵਸੂਲਦੀਆਂ ਹਨ।

ਕਿਨ੍ਹਾਂ ਨੂੰ ਲੈਣਾ ਚਾਹੀਦਾ ਇਸ ਸੁਵਿਧਾ ਦਾ ਲਾਭ

ਸੇਬੀ ਰਜਿਸਟਰਡ ਇੰਵੈਸਟਮੈਂਟ ਐਡਵਾਈਜ਼ਰ Steven Fernandes ਨੇ ਕਿਹਾ ਕਿ ਅੱਜ ਦੇ ਸਮੇਂ ’ਚ ਸ਼ਾਪਿੰਗ ਸਮੇਂ ਭੁਗਤਾਨ ਦੀਆਂ ਕਈ ਤਰ੍ਹਾਂ ਦੀਆਂ ਫੈਸਿਲੀਟੀਜ਼ ਆ ਗਈਆਂ ਹਨ। Buy Now, Pay Later ਵੀ ਇਸੀ ਤਰ੍ਹਾਂ ਦੀ ਇਕ ਸੁਵਿਧਾ ਹੈ, ਜੋ ਤੁਹਾਡੇ ਸ਼ਾਪਿੰਗ ਦੇ ਐਕਸਪੀਰੀਅੰਸ ਨੂੰ ਆਸਾਨ ਬਣਾ ਦਿੰਦੀ ਹੈ। ਇਹ ਵੀ ਇਕ ਤਰ੍ਹਾਂ ਨਾਲ ਕ੍ਰੈਡਿਟ ਫੈਸਿਲਟੀ ਹੈ।

BNPL ਪ੍ਰੋਡਕਟਸ ਦੇ ਫੀਚਰਜ਼

1. ਆਸਾਨੀ : BNPL ਸਕੀਮ ਦੀ ਸਭ ਤੋਂ ਖ਼ਾਸ ਖ਼ੂਬੀ ਹੈ ਆਸਾਨੀ। ਉਦਾਹਰਨ ਲਈ ਕਈ ਅਜਿਹੇ ਐਪ ਜਾਂ ਈ-ਕਾਮਰਸ ਪੋਰਟਲ ਹਨ, ਜਿਥੇ ਤੁਹਾਨੂੰ ਸਿਰਫ਼ ਆਪਣਾ ਕੇਵਾਈਸੀ ਅਪਡੇਟ ਕਰਾਉਣਾ ਹੁੰਦਾ ਹੈ ਅਤੇ ਇਸਦੇ ਬਾਅਦ ਤੁਸੀਂ ਸ਼ਾਪਿੰਗ ਕਰ ਸਕਦੇ ਹੋ।

2. ਇਸ ਸਕੀਮ ਰਾਹੀਂ ਸ਼ਾਪਿੰਗ ਕਰਨ ਲਈ ਤੁਹਾਨੂੰ ਸ਼ੁਰੂਆਤ ’ਚ ਕਿਸੇ ਤਰ੍ਹਾਂ ਦਾ ਭੁਗਤਾਨ ਨਹੀਂ ਕਰਨਾ ਹੁੰਦਾ। ਇਸ ਫੈਸਿਲਟੀ ਰਾਹੀਂ ਤੁਹਾਨੂੰ ਪੂਰਾ ਭੁਗਤਾਨ ਬਾਅਦ ’ਚ ਕਰਨਾ ਹੁੰਦਾ ਹੈ। ਇੰਨਾ ਹੀ ਨਹੀਂ ਤੁਸੀਂ ਟ੍ਰਾਂਜੈਕਸ਼ਨ ਨੂੰ ਈਐੱਮਆਈ ’ਚ ਕੰਵਰਟ ਕਰਾ ਸਕਦੇ ਹੋ।

BNPL’ਤੇ ਸ਼ਾਪਿੰਗ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਤੁਹਾਨੂੰ ਇਸ ਫੈਸਿਲਟੀ ਦਾ ਇਸਤੇਮਾਲ ਕਰਦੇ ਹੋਏ ਅਜਿਹੇ ਸਾਮਾਨ ਹੀ ਖ਼ਰੀਦਣੇ ਚਾਹੀਦੇ ਹਨ ਜਿਨ੍ਹਾਂ ਦਾ ਭੁਗਤਾਨ ਤੁਸੀਂ ਸਮੇਂ ’ਤੇ ਕਰ ਸਕਦੇ ਹੋ। ਨਹੀਂ ਤਾਂ ਘੱਟ ਦਿਸਣ ਵਾਲੀ ਫੀਸ ਵੀ ਭਾਰੀ ਵਿਆਜ ਜਾਂ ਜੁਰਮਾਨੇ ਦੀ ਰਾਸ਼ੀ ’ਚ ਪਰਿਵਰਤਨ ਹੋ ਸਕਦੀ ਹੈ ਜੇਕਰ ਤੁਸੀਂ ਸਮਾਂ ਰਹਿੰਦੇ ਇਨ੍ਹਾਂ ਚੀਜ਼ਾਂ ’ਤੇ ਧਿਆਨ ਨਾ ਦਿੱਤਾ ਤਾਂ।

Posted By: Ramanjit Kaur