ਬਿਜਨੈਸ ਡੈਸਕ, ਨਵੀਂ ਦਿੱਲੀ : ਤੁਹਾਡਾ ਖਾਤਾ ਜੇ ਐਚਡੀਐਫਸੀ ਬੈਂਕ ਵਿਚ ਹੈ ਅਤੇ ਤੁਸੀਂ ਮੋਬਾਈਲ ਐਪ ਜ਼ਰੀਏ ਲੈਣ-ਦੇਣ ਕਰਦੇ ਹੋ ਤਾਂ ਤੁਹਾਡੇ ਲਈ ਇਕ ਵੱਡੀ ਖ਼ਬਰ ਹੈ। ਅਗਲੇ ਮਹੀਨੇ ਭਾਵ ਇਕ ਮਾਰਚ ਤੋਂ ਤੁਸੀਂ ਐਚਡੀਐਡਸੀ ਬੈਂਕ ਐਪ ਤੋਂ ਲੈਣ- ਦੇਣ ਨਹੀਂ ਕਰ ਸਕੋਗੇ। ਐਚਡੀਐਫਸੀ ਦੇ ਗਾਹਕ 29 ਫਰਵਰੀ ਤੋਂ ਬਾਅਦ ਬੈਂਕ ਦੇ ਪੁਰਾਣੇ ਮੋਬਾਈਲ ਐਪ ਜ਼ਰੀਏ ਕੋਈ ਲੈਣ ਦੇਣ ਨਹੀਂ ਕਰ ਸਕਣਗੇ ਕਿਉਂਕਿ 29 ਫਰਵਰੀ ਤੋਂ ਬਾਅਦ ਇਹ ਐਪ ਕੰਮ ਨਹੀਂ ਕਰੇਗਾ।

ਐਚਡੀਐਫਸੀ ਬੈਂਕ ਨੇ ਆਪਣੇ ਗਾਹਕਾਂ ਨੂੰ ਅਲਰਟ ਜਾਰੀ ਕੀਤਾ ਹੈ। ਇਸ ਅਲਰਟ ਵਿਚ ਬੈਂਕ ਨੇ ਦੱਸਿਆ ਕਿ 29 ਫਰਵਰੀ ਤੋਂ ਪੁਰਾਣਾ ਐਚਡੀਐਫਸੀ ਮੋਬਾਈਲ ਬੈਂਕਿੰਗ ਐਪ ਕੰਮ ਨਹੀਂ ਕਰੇਗਾ। ਬੈਂਕ ਦੇ ਅਲਰਟ ਮੈਸੇਜ ਮੁਤਾਬਕ ਜੇ 29 ਫਰਵਰੀ ਤਕ ਐਚਡੀਐਫਸੀ ਮੋਬਾਈਲ ਬੈਂਕਿੰਗ ਐਪ ਨੂੰ ਅਪਡੇਟ ਨਹੀਂ ਕੀਤਾ ਜਾਂਦਾ ਤਾਂ 29 ਫਰਵਰੀ ਦੀ ਰਾਤ 12 ਵਜੇ ਤੋਂ ਬਾਅਦ ਇਹ ਐਪ ਕੰਮ ਨਹੀਂ ਕਰੇਗਾ।


ਦਰਅਸਲ ਬੈਂਕ ਆਪਣੇ ਗਾਹਕਾਂ ਲਈ ਨਵਾਂ ਅਪਡੇਟਿਡ ਐਪ ਲੈ ਕੇ ਆਇਆ ਹੈ। ਇਸ ਐਪ ਵਿਚ ਬਿਹਤਰ ਟੈਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। ਬੈਂਕ ਦੇ ਇਸ ਐਪ ਨੂੰ ਗੂਗਲ ਪਲੇਅ ਸਟੋਰ 'ਤੇ ਜਾ ਕੇ ਡਾਊਨਲੋਡ ਕੀਤਾ ਜਾ ਸਕਦਾ ਹੈ। ਐਚਡੀਐਫਸੀ ਬੈਂਕ ਦੇ ਇਸ ਅਪਡੇਟਿਡ ਐਪ ਵਿਚ ਕਈ ਨਵੇਂ ਫੀਚਰਜ਼ ਵੀ ਹਨ, ਜੋ ਗਾਹਕਾਂ ਦੇ ਆਨਲਾਈਨ ਲੈਣ ਦੇਣ ਨੂੰ ਜ਼ਿਆਦਾ ਸੁਰੱਖਿਅਤ ਬਣਾਉਂਦੇ ਹਨ।

ਐਚਡੀਐਫਸੀ ਦੇ ਮੋਬਾਈਲ ਐਪ ਤੋਂ ਗਾਹਕ ਲੈਣ ਦੇਣ ਦੇ ਨਾਲ ਹੀ ਕ੍ਰੈਡਿਟ ਕਾਰਡ ਲਈ ਵੀ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਗਾਹਕ ਐਪ ਜ਼ਰੀਏ ਚੈੱਕ ਦਾ ਸਟੇਟਸ, ਅਕਾਉਂਟ ਅਤੇ ਐਫਡੀ ਦੀ ਸਮਰੀ, ਐਮ ਪਾਸਬੁੱਕ ਵਰਗੇ ਦੂਜੇ ਬੈਂਕਿੰਗ ਕੰਮ ਵੀ ਕਰ ਸਕਦੇ ਹਨ।

Posted By: Tejinder Thind