ਨਵੀਂ ਦਿੱਲੀ, ਜਾਗਰਣ ਬਿਊਰੋ : ਤਕਰੀਬਨ ਹਰ ਦੇਸ਼ 'ਚ ਮਹਾਮਾਰੀ ਦੇ ਤੌਰ 'ਤੇ ਆਪਣੇ ਪੈਰ ਪਸਾਰ ਚੁੱਕੇ ਕੋਰੋਨਾ ਵਾਇਰਸ ਕਾਰਨ ਦੁਨੀਆ ਆਪਣੇ ਇਤਿਹਾਸ ਦੀ ਸਭ ਤੋਂ ਵੱਡੀ ਮੰਦੀ ਵੱਲ ਵੱਧਦੀ ਹੋਈ ਨਜ਼ਰ ਆ ਰਹੀ ਹੈ। ਵਿਸ਼ਵ ਦੀ ਅੱਧੀ ਆਬਾਦੀ ਘਰਾਂ 'ਚ ਬੰਦ ਹੈ ਅਤੇ ਜ਼ਿਆਦਾਤਰ ਵੱਡੀ ਆਰਥਿਕ ਸ਼ਕਤੀਆਂ 'ਚ ਉਦਯੋਗਿਕ ਗਤੀਵਿਧੀਆਂ ਇਕ ਤੋਂ ਬਾਅਦ ਇਕ ਠੱਪ ਹੁੰਦੀ ਜਾ ਰਹੀ ਹੈ। ਇਸ ਹਾਲਾਤ 'ਚ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐੱਮਐੱਫ) ਦਾ ਮੰਨਣਾ ਹੈ ਕਿ ਸਭ ਤੋਂ ਵੱਡੀ ਮੰਦੀ ਦੀ ਸ਼ੁਰੂਆਤ ਹੋ ਚੁੱਕੀ ਹੈ। ਆਈਐੱਮਐੱਫ ਦੀ ਐੱਮਡੀ ਕ੍ਰਿਸਟੀਨਾ ਜਾਰਜਿਵਾ ਅਨੁਸਾਰ ਅਜਿਹੇ ਹਾਲਾਤ ਪਹਿਲਾਂ ਕਦੇ ਨਹੀਂ ਦੇਖੇ ਗਏ ਜਦੋਂ ਇੰਨੇ ਵੱਡੇ ਪੈਮਾਨੇ 'ਚੇ ਉਦਯੋਗਿਕ ਕਲ-ਕਾਰਖਾਨੇ ਬੰਦ ਪਏ ਹੋਣ। ਇਹ ਸਾਲ 2008 ਦੀ ਗਲੋਬਲ ਮੰਦੀ ਤੋਂ ਵੀ ਜ਼ਿਆਦਾ ਖ਼ਤਰਨਾਕ ਹਾਲਾਤ ਹਨ। ਵਿਸ਼ਵ ਸਿਹਤ ਸੰਗਠਨ ਦੇ ਨਾਲ ਮਿਲ ਕੇ ਕੋਰੋਨਾ ਵਾਇਰਸ ਦੇ ਗਲੋਬਲ ਹਾਲਾਤ 'ਤੇ ਅੰਤਰਰਾਸ਼ਟਰੀ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਜਿਸ ਤਰ੍ਹਾਂ ਦਾ ਸ਼ੱਕ ਆਈਐੱਮਐੱਫ ਨੇ ਪ੍ਰਗਟਾਇਆ ਹੈ, ਉਹ ਬੇਹੱਦ ਗੰਭੀਰ ਹੈ।

ਹਾਲਾਤ ਨੂੰ ਦੇਖਦੇ ਹੋਏ ਹੁਣ ਵਿਸ਼ਵ ਬੈਂਕ, ਆਈਐੱਮਐੱਫ ਤੇ ਏਸ਼ੀਆਈ ਵਿਕਾਸ ਬੈਂਕ ਜਿਹੇ ਸੰਸਥਾਨਾਂ 'ਤੇ ਸਾਰੇ ਦੇਸ਼ਾਂ ਦੀ ਨਜ਼ਰ ਹੈ। ਆਈਐੱਮਐੱਫ ਨੇ ਕਿਹਾ ਕਿ ਉਸਨੇ ਵੱਖ-ਵੱਖ ਦੇਸ਼ਾਂ ਦੀ ਮਦਦ ਲਈ ਇਕ ਲੱਖ ਕਰੋੜ ਡਾਲਰ ਭਾਵ ਕਰੀਬ 75 ਲੱਖ ਕਰੋੜ ਰੁਪਏ ਦਾ ਫੰਡ ਬਣਾਇਆ ਹੈ। ਇਸਦਾ ਪ੍ਰਯੋਗ ਵੱਖ-ਵੱਖ ਦੇਸ਼ ਦੇ ਐਮਰਜੈਂਸੀ ਹਾਲਤ 'ਚ ਵਿੱਤੀ ਮਦਦ ਲਈ ਜਾਵੇਗਾ। ਹੁਣ ਤਕ 90 ਦੇਸ਼ਾਂ ਨੇ ਆਰਥਿਕ ਮਦਦ ਦੀ ਗੁਹਾਰ ਵੀ ਲਾ ਦਿੱਤੀ ਹੈ। ਜੋ ਦੱਸਦਾ ਹੈ ਕਿ ਇਨ੍ਹਾਂ ਦੇਸ਼ਾਂ ਨੂੰ ਸਮਝ ਆ ਗਿਆ ਹੈ ਕਿ ਉਹ ਬਗੈਰ ਬਾਹਰੀ ਮਦਦ ਦੇ ਹਾਲਾਤ ਨਹੀਂ ਸੰਭਾਲ ਪਾਉਣਗੇ। ਪਰ ਆਈਐੱਮਐੱਫ ਨੇ ਸਾਰੇ ਦੇਸ਼ ਨੂੰ ਜ਼ੋਰ ਲਾ ਕੇ ਕਿਹਾ ਹੈ ਕਿ ਉਹ ਆਪਣੇ ਲਈ ਪ੍ਰਾਥਮਿਕਤਾ ਤੈਅ ਕਰਨ। ਖ਼ਾਸ ਤੌਰ 'ਤੇ ਵਿਕਾਸ਼ਸ਼ੀਲ ਦੇਸ਼ਾਂ ਲਈ ਸਭ ਤੋਂ ਜ਼ਰੂਰੀ ਇਹ ਹੈ ਕਿ ਉਹ ਆਪਣੇ ਹੈਲਥ ਇੰਫਾਸਟਰਕਚਰ ਨੂੰ ਸੁਰੱਖਿਅਤ ਰੱਖਣ ਤਾਂਕਿ ਇਸ ਮਹਾਮਾਰੀ ਨਾਲ ਲੜਨ 'ਚ ਉਨ੍ਹਾਂ ਨੂੰ ਮਦਦ ਮਿਲ ਸਕੇ।

ਆਈਐੱਮਐੱਫ ਨੇ ਐਮਰਜੈਂਸੀ ਹਾਲਾਤ ਦੇਖਦੇ ਹੋਏ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਦੀ ਐਪਲੀਕੇਸ਼ਨ 'ਤੇ ਉਸੇ ਸਮੇਂ ਫ਼ੈਸਲਾ ਕਰਨ ਦੀ ਨੀਤੀ ਵੀ ਅਪਣਾਈ ਹੈ ਤਾਂਕਿ ਹਾਲਾਤ ਨੂੰ ਸੰਭਾਲਿਆਂ ਜਾ ਸਕੇ। ਭਾਰਤ ਵੀ ਅੰਤਰਰਾਸ਼ਟਰੀ ਵਿੱਤ ਏਜੰਸੀਆਂ ਤੋਂ ਮਦਦ ਲੈਣ ਦੀ ਕਤਾਰ 'ਚ ਹਨ। ਭਾਰਤ ਪਿਛਲੇ ਕੁਝ ਸਾਲਾਂ ਤੋਂ ਹਰ ਤਰ੍ਹਾਂ ਦੇ ਵਿਦੇਸ਼ੀ ਕਰਜ਼ ਨੂੰ ਘੱਟ ਕਰਨ 'ਚ ਲੱਗਾ ਹੋਇਆ ਸੀ, ਪਰ ਹੁਣ ਜ਼ਰੂਰਤ ਵੱਧ ਹੈ। ਦੋ ਦਿਨ ਪਹਿਲਾਂ ਹੀ ਵਿਸ਼ਵ ਬੈਂਕ ਨੇ ਭਾਰਤ ਨੂੰ ਇਕ ਅਰਬ ਡਾਲਰ ਦੀ ਮਦਦ ਦੇਣ ਦੇ ਐਲਾਨ ਕੀਤਾ ਹੈ। ਹੁਣ ਭਾਰਤ ਆਈਐੱਮਐੱਫ ਸਮੇਤ ਕੁਝ ਦੂਸਰੀਆਂ ਵਿੱਤੀ ਏਜੰਸੀਆਂ ਨਾਲ 600 ਕਰੋੜ ਡਾਲਰ ਭਾਵ ਕਰੀਬ 45000 ਕਰੋੜ ਰੁਪਏ ਦੀ ਮਦਦ ਲੈਣ 'ਤੇ ਵਿਚਾਰ ਕਰ ਰਿਹਾ ਹੈ। ਇਸ ਸਮੁੱਚੀ ਰਾਸ਼ੀ ਦਾ ਪ੍ਰਯੋਗ ਕੋਵਿਡ 19 ਮਹਾਮਾਰੀ ਨਾਲ ਲੜਨ 'ਚ ਹੀ ਕੀਤਾ ਜਾਵੇਗਾ। ਅੰਤਰਰਾਸ਼ਟਰੀ ਪੱਧਰ 'ਤੇ ਮਿਲਣ ਵਾਲੀ ਵੱਡੀ ਰਕਮ ਦਾ ਪ੍ਰਯੋਗ ਭਾਰਤ ਅਗਲੇ ਦੋ ਮਹੀਨਿਆਂ ਅੰਦਰ ਕੋਰੋਨਾ ਵਾਇਰਸ ਦੀ ਟੈਸਟਿੰਗ ਸੁਵਿਧਾ 'ਤੇ ਖ਼ਰਚ ਕਰਨਾ ਚਾਹੁੰਦਾ ਹੈ। ਵਿਦੇਸ਼ਾਂ ਤੋਂ ਟੈਸਟਿੰਗ ਕਿੱਟ ਮੰਗਵਾਉਣ ਦੇ ਨਾਲ ਹੀ ਭਾਰਤ ਨੂੰ ਵੈਂਟੀਲੇਟਰਸ ਆਯਾਤ ਕਰਨ 'ਚ ਵੱਡੀ ਰਾਸ਼ੀ ਖ਼ਰਚ ਕਰਨੀ ਹੋਵੇਗੀ।

Posted By: Tejinder Thind