SBI ATM Franchisee : ਜੇਕਰ ਤੁਸੀਂ ਵੀ ਪੈਸਾ ਕਮਾਉਣ ਲਈ ਕੋਈ ਬਿਜ਼ਨੈੱਸ ਲੱਭ ਰਹੇ ਹੋ ਤਾਂ ਸਟੇਟ ਬੈਂਕ ਆਫ ਇੰਡੀਆ ਏਟੀਐੱਮ (SBI ATM) ਦੀ ਬੈਂਕ ਏਟੀਐੱਮ ਫ੍ਰੈਂਚਾਇਜ਼ੀ ਲੈ ਕੇ ਮੋਟਾ ਪੈਸਾ ਕਮਾ ਸਕਦੇ ਹੋ। ਨਾਲ ਹੀ ਜੇਕਰ ਘਰ ਨੇੜੇ ਏਟੀਐੱਮ ਮਸ਼ੀਨ ਹੈ ਤਾਂ ਕੈਸ਼ ਕਢਵਾਉਣ ਲਈ ਬੈਂਕ 'ਚ ਲਾਈਨ 'ਚ ਨਹੀਂ ਲੱਗਣਾ ਪਵੇਗਾ।

ਦੱਸ ਦੇਈਏ, ਏਟੀਐੱਮ ਲਗਾਉਣ ਵਾਲੀਆਂ ਕੰਪਨੀਆਂ ਵੱਖਰੀਆਂ ਹਨ। ਬੈਂਕ ਕਦੀ ਵੀ ਆਪਣੇ ਏਟੀਐੱਮ ਨੂੰ ਆਟੋਮੇਟਿਡ ਸਥਾਪਿਤ ਨਹੀਂ ਕਰਦਾ। ਬੈਂਕ ਵੱਲੋਂ ਕੁਝ ਕੰਪਨੀਆਂ ਨੂੰ ਏਟੀਐੱਮ ਲਗਾਉਣ ਦਾ ਠੇਕਾ ਦਿੱਤਾ ਜਾਂਦਾ ਹੈ ਜੋ ਜਗ੍ਹਾ-ਜਗ੍ਹਾ ਏਟੀਐੱਮ ਲਗਾਉਣ ਦਾ ਕੰਮ ਕਰਦੇ ਹਨ। ਆਓ ਜਾਣਦੇ ਹਾਂ ਕਿ ਕਿਵੇਂ ਏਟੀਐੱਮ ਫ੍ਰੈਂਚਾਇਜ਼ੀ ਲੈ ਕੇ ਚੰਗਾ ਪੈਸਾ ਕਮਾਇਆ ਜਾ ਸਕਦਾ ਹੈ।

ਐੱਸਬੀਆਈ ਏਟੀਐੱਮ ਫ੍ਰੈਂਚਾਇਜ਼ੀ ਲਈ ਜ਼ਰੂਰੀ ਸ਼ਰਤਾਂ

ਲੋੜੀਂਦੇ ਦਸਤਾਵੇਜ਼ਾਂ ਦੀ ਸੂਚੀ

  • ਆਈਡੀ ਪਰੂਫ- ਆਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ
  • ਪਤਾ ਪ੍ਰਮਾਣ- ਰਾਸ਼ਨ ਕਾਰਡ
  • ਬੈਂਕ ਖਾਤਾ ਤੇ ਪਾਸਬੁੱਕ
  • ਫੋਟੋਗ੍ਰਾਫ, ਈ-ਮੇਲ ਆਈਡੀ, ਫੋਨ ਨੰਬਰ
  • ਹੋਰ ਦਸਤਾਵੇਜ਼
  • ਜੀਐੱਸਟੀ ਨੰਬਰ
  • ਵਿੱਤੀ ਦਸਤਾਵੇਜ਼

ਐੱਸਬੀਆਈ ਏਟੀਐੱਮ ਫ੍ਰੈਂਚਾਇਜ਼ੀ ਲਈ ਅਪਲਾਈ ਕਿਵੇਂ ਕਰੀਏ?

ਤੁਸੀਂ ਕੁਝ ਕੰਪਨੀਆਂ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹੋ। ਚੇਤੇ ਰੱਖਿਓ ਏਟੀਐੱਮ ਲਗਾਉਣ ਵਾਲੀਆਂ ਕੰਪਨੀਆਂ ਵੱਖ ਹਨ। ਟਾਟਾ ਇੰਡੀਕੈਸ਼ ਤੇ ਇੰਡੀਆ ਵਨ ਏਟੀਐੱਮ ਕੋਲ ਮੁੱਖ ਰੂਪ 'ਚ ਭਾਰਤ 'ਚ ਏਟੀਐੱਮ ਸਥਾਪਿਤ ਕਰਨ ਦਾ ਕੰਟ੍ਰੈਕਟ ਹੈ। ਇਸ ਦੇ ਲਈ ਤੁਸੀਂ ਇਨ੍ਹਾਂ ਸਾਰੀਆਂ ਕੰਪਨੀਆਂ ਦੀ ਵੈੱਬਸਾਈਟ 'ਤੇ ਲਾਗਇਨ ਕਰ ਕੇ ਏਟੀਐੱਮ ਲਈ ਅਪਲਾਈ ਕਰ ਸਕਦੇ ਹੋ।

ਕਿੰਨੀ ਹੋਵੇਗੀ ਕਮਾਈ

ਕਮਾਈ ਦੀ ਗੱਲ ਕਰੀਏ ਤਾਂ ਤੁਹਾਨੂੰ ਹਰੇਕ ਕੈਸ਼ ਟ੍ਰਾਂਜ਼ੈਕਸ਼ਨ 'ਤੇ 8 ਰੁਪਏ ਤੇ ਨਾਨ ਕੈਸ਼ ਟ੍ਰਾਂਜ਼ੈਕਸ਼ਨ 'ਤੇ 2 ਰੁਪਏ ਮਿਲਦੇ ਹਨ। ਨਿਵੇਸ਼ 'ਤੇ ਰਿਟਰਨ ਸਾਲਾਨਾ ਆਧਾਰ 'ਤੇ 33-50 ਫ਼ੀਸਦ ਹੁੰਦਾ ਹੈ। ਉਦਾਹਰਣ ਵਜੋਂ ਜੇਕਰ ਤੁਹਾਡੇ ਏਟੀਐੱਮ ਜ਼ਰੀਏ ਰੋਜ਼ਾਨਾ 250 ਲੈਣ-ਦੇਣ ਕੀਤੇ ਜਾਂਦੇ ਹਨ ਜਿਸ ਵਿਚ 65 ਫ਼ੀਸਦੀ ਨਕਦੀ ਲੈਣ-ਦੇਣ ਹੈ ਤੇ 35 ਫ਼ੀਸਦੀ ਗ਼ੈਰ-ਨਕਦੀ ਲੈਣ-ਦੇਣ ਤਾਂ ਮਾਸਿਕ ਆਮਦਨ 45 ਹਜ਼ਾਰ ਰੁਪਏ ਦੇ ਕਰੀਬ ਹੋਵੇਗੀ, ਉੱਥੇ ਹੀ ਰੋਜ਼ਾਨਾ 500 ਟ੍ਰਾਂਜ਼ੈਕਸ਼ਨ 'ਤੇ ਕਰੀਬ 88-90 ਹਜ਼ਾਰ ਦੀ ਕਮੀਸ਼ਨ ਮਿਲੇਗੀ।

ਕਿੰਨਾ ਕਰਨਾ ਪਵੇਗਾ ਨਿਵੇਸ਼

ਇਨ੍ਹਾਂ ਵਿਚ ਟਾਟਾ ਇੰਡੀਕੈਸ਼ ਸਭ ਤੋਂ ਵੱਡੀ ਤੇ ਪੁਰਾਣੀ ਕੰਪਨੀ ਹੈ। ਇਹ 2 ਲੱਖ ਦੀ ਸੁਰੱਖਿਆ ਜਮ੍ਹਾਂ 'ਤੇ ਫ੍ਰੈਂਚਾਇਜ਼ੀ ਮੁਹੱਈਆ ਕਰਵਾਉਂਦੀ ਹੈ ਜੋ ਕਿ ਵਾਪਸੀ ਯੋਗ ਹੈ। ਇਸ ਤੋਂ ਇਲਾਵਾ 3 ਲੱਖ ਰੁਪਏ ਵਰਕਿੰਗ ਕੈਪੀਟਲ ਦੇ ਤੌਰ 'ਤੇ ਜਮ੍ਹਾਂ ਕਰਨੇ ਹੋਣਗੇ। ਇਸ ਤਰ੍ਹਾਂ ਕੁੱਲ ਨਿਵੇਸ਼ 5 ਲੱਖ ਰੁਪਏ ਹੈ।

Posted By: Seema Anand