ਨਵੀਂ ਦਿੱਲ਼ੀ : ਆਧਾਰ ਕਰਾਡ ਅੱਜ ਦੇ ਸਮੇਂ 'ਚ ਬੇਹੱਦ ਜ਼ਰੂਰੀ ਦਸਤਾਵੇਜ਼ ਬਣ ਗਿਆ ਹੈ। ਬੈਂਕ 'ਚ ਖਾਤਾ ਖੁੱਲ੍ਹਵਾਉਣ ਤੋਂ ਲੈ ਕੇ ਜ਼ਮੀਨ ਜਾਇਦਾਦ ਹੀ ਨਹੀਂ ਸਿਮ ਕਾਰਡ ਖਰੀਦਣ ਲਈ ਵੀ ਆਧਾਰ ਕਾਰਡ ਜ਼ਰੂਰੀ ਹੈ। ਜੇ ਤੁਹਾਡੇ ਆਧਾਰ ਕਾਰਡ 'ਚ ਲੱਗੀ ਤਸਵੀਰ ਬਦਲਣਾ ਚਾਹੁੰਦੇ ਹੋ ਤਾਂ ਤੁਸੀਂ ਆਸਾਨੀ ਨਾਲ ਅਜਿਹਾ ਕਰ ਸਕਦੇ ਹੋ। ਆਧਾਰ ਕਾਰਡ ਜਾਰੀ ਕਰਨ ਵਾਲੀ ਏਜੰਸੀ ਯੂਆਈਡੀਏਆਈ ਨੇ ਤਸਵੀਰ ਬਦਲਣ ਦੀ ਖ਼ਾਸ ਸੁਵਿਧਾ ਦਿੱਤੀ ਹੈ। ਅਜਿਹੇ 'ਚ ਜੇ ਤੁਸੀਂ ਆਪਣੇ ਆਧਾਰ ਕਾਰਡ ਦੀ ਫੋਟੋ ਬਦਲਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕਿਵੇਂ ਤੁਸੀਂ ਇਹ ਪ੍ਰੋਸੈੱਸ ਪੂਰਾ ਕਰ ਸਕਦੇ ਹੋ।

ਕਿਵੇਂ ਬਦਲੇਗੀ ਪੁਰਾਣੀ ਫੋਟੋ

- UIDAI ਦੀ ਅਧਿਕਾਰਤ ਵੈੱਬਸਾਈਟ 'ਤੇ Get Aadhaar 'ਚ ਜਾ ਕੇ ਆਧਾਰ ਨਾਮਜਦਗੀ/ਅਪਡੇਟ ਫਾਰਮ ਨੂੰ ਡਾਊਨਲੋਡ ਕਰੋ।

- ਫਾਰਮ ਨੂੰ ਸਹੀ ਨਾਲ ਭਰੋ ਤੇ ਇਸ ਨੂੰ ਆਧਾਰ ਨਾਮਜਦਗੀ ਕੇਂਦਰ 'ਚ ਜਾ ਕੇ ਜਮ੍ਹਾਂ ਕਰ ਦਿਓ।

- ਦਾਖਲਾ ਕੇਂਦਰ 'ਤੇ ਤੁਹਾਨੂੰ ਫਿੰਗਰਪ੍ਰਿੰਟਸ, ਰੇਟੀਨਾ ਸਕੈਨ ਤੇ ਫੋਟੋਗ੍ਰਾਫ ਨੂੰ ਦੁਬਾਰਾ ਕੈਪਚਰ ਕੀਤਾ ਜਾਵੇਗਾ।

- ਆਪਣੇ ਆਧਾਰ ਜਾਣਕਾਰੀ ਨੂੰ ਅਪਡੇਟ ਕਰਵਾਉਣ ਲਈ ਤੁਹਾਨੂੰ 50 ਰੁਪਏ ਦੇ ਫੀਸ ਦਾ ਭੁਗਤਾਨ ਕਰਨਾ ਹੋਵੇਗਾ।

- ਤੁਹਾਡੀ ਫੋਟੋ ਨੂੰ ਅਪਡੇਟ ਕਰਨ ਦੀ ਅਪਲਾਈ ਜਿਵੇਂ ਹੀ ਸਵੀਕਾਰ ਹੋ ਜਾਂਦੀ ਹੈ, ਤੁਹਾਨੂੰ ਇਕ URAN ਜਾਂ ਅਪਡੇਟ ਰਿਕਵੈਸਟ ਨੰਬਰ ਪ੍ਰਾਪਤ ਹੋਵੇਗਾ।

- ਇਸ ਨੰਬਰ ਰਾਹੀਂ ਤੁਸੀਂ ਆਪਣੇ ਅਪਲਾਈ ਨੂੰ ਆਨਲਾਈਨ ਟਰੈਕ ਕਰ ਸਕਦੇ ਹੋ।

- ਅਪਡੇਟੇਡ ਪਿਕਚਰ ਨਾਲ ਤੁਹਾਨੂੰ ਨਵਾਂ ਆਧਾਰ ਕਾਰਡ ਲਗਪਗ 90 ਦਿਨਾਂ 'ਚ ਮਿਲ ਜਾਵੇਗਾ।

Posted By: Amita Verma