ਜੇਐੱਨਐੱਨ, ਨਵੀਂ ਦਿੱਲੀ : ਜੇਕਰ ਤੁਸੀਂ ਨੌਕਰੀਪੇਸ਼ਾ ਹੋ ਤੇ EPF ਦੀਆਂ ਆਨਲਾਈਨ ਸੇਵਾਵਾਂ ਦਾ ਫਾਇਦਾ ਉਠਾਉਣਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਅਸਲ ਵਿਚ ਹਾਲ ਦੇ ਕੁਝ ਸਾਲਾਂ 'ਚ ਮੁਲਾਜ਼ਮਾਂ ਦੀ ਪੀਐੱਫ ਦੀ ਰਕਮ ਨੂੰ ਮੈਨੇਜ ਕਰਨ ਵਾਲੇ ਸੰਗਠਨ EPFO ਨੇ ਪੀਐੱਫ ਨਾਲ ਜੁੜੀ ਲਗਪਗ ਹਰ ਸੇਵਾ ਆਨਲਾਈਨ ਕਰ ਦਿੱਤੀ ਹੈ। ਅਜਿਹੇ ਵਿਚ ਜੇਕਰ ਤੁਸੀਂ EPFO Subscriber ਹੋ ਤਾਂ ਤੁਹਾਨੂੰ ਕੰਪਨੀ ਬਦਲਣ 'ਤੇ PF Transfter ਤੇ PF Claim ਜਾਂ ਅੰਸ਼ਕ ਨਿਕਾਸੀ ਵਰਗੀਆਂ ਸੇਵਾਵਾਂ ਲਈ ਹੁਣ ਆਫਲਾਈਨ ਫਾਰਮ ਭਰਨ ਦੀ ਜ਼ਰੂਰਤ ਨਹੀਂ ਹੈ। ਇਸ ਦੇ ਲਈ ਤੁਹਾਨੂੰ ਪੀਐੱਫ ਦਫ਼ਤਰ ਜਾਂ ਆਪਣੇ ਪੁਰਾਣੇ ਦਫ਼ਤਰ ਦੇ ਚੱਕਰ ਕੱਟਣ ਦੀ ਜ਼ਰੂਰਤ ਨਹੀਂ ਹੈ। ਹਾਲਾਂਕਿ, ਇਸ ਦੇ ਲਈ ਜ਼ਰੂਰੀ ਹੈ ਕਿ ਤੁਹਾਡਾ UAN ਐਕਟਿਵ ਹੋਵੇ ਤੇ ਤੁਹਾਡੇ ਕੇਵਾਈਸੀ ਦਸਤਾਵੇਜ਼ ਤੁਹਾਡੇ ਯੂਏਐੱਨ ਨਾਲ ਲਿੰਕ ਹੋਣ।

EPF ਦੀਆਂ Online Services ਦਾ ਲਾਭ ਉਠਾਉਣ ਲਈ ਇਨ੍ਹਾਂ ਤਿੰਨਾਂ ਦਸਤਵੇਜ਼ਾਂ ਨੂੰ ਲਿੰਕ ਕਰਵਾਉਣ ਹੈ ਜ਼ਰੂਰੀ :

  1. Aadhaar Card
  2. Pan Card
  3. Account Number

PF Transfter, PF Withdrawl, PF Claim ਲਈ ਇਨ੍ਹਾਂ ਦਸਤਾਵੇਜ਼ਾਂ ਨੂੰ ਲਿੰਕ ਕਰਵਾਉਣ ਸਭ ਤੋਂ ਜ਼ਰੂਰੀ ਹੈ। ਇਨ੍ਹਾਂ ਡਾਕਿਊਮੈਂਟਸ ਨੂੰ ਲਿੰਕ ਕਰਨ ਦੀ ਇਹ ਪ੍ਰਕਿਰਿਆ ਹੈ।

ਇਸ ਤੋਂ ਬਾਅਦ ਇਨ੍ਹਾਂ ਜਾਣਕਾਰੀਆਂ ਨੂੰ ਤੁਹਾਡੀ ਮੌਜੂਦਾ ਕੰਪਨੀ ਜਾਂ ਪੁਰਾਣੀ ਕੰਪਨੀ ਵੱਲੋਂ ਮਨਜ਼ੂਰੀ ਦਿੱਤੀ ਜਾਵੇਗੀ। ਤੁਹਾਡੇ ਆਧਾਰ ਨੂੰ UIDAI ਜਦਕਿ PAN ਨੂੰ ਆਮਦਨ ਕਰ ਵਿਭਾਗ ਵੱਲੋਂ ਵੈਰੀਫਾਈ ਕੀਤਾ ਜਾਵੇਗਾ। ਵੈਰੀਫਿਕੇਸ਼ਨ ਤੋਂ ਬਾਅਦ ਤੁਸੀਂ ਜਦੋਂ ਮੁੜ ਕੇਵਾਈਸੀ 'ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਹੇਠਾਂ ਸਟੇਟਸ ਦਿਸ ਜਾਵੇਗਾ।

ਇਨ੍ਹਾਂ ਚੀਜ਼ਾਂ ਦਾ ਰੱਖੋ ਖ਼ਿਆਲ

1. ਬੈਂਕ ਅਕਾਊਂਟ ਦੀ ਜਾਣਕਾਰੀ ਭਰਦੇ ਸਮੇਂ ਜ਼ਿਆਦਾ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਕਿਉਂਕਿ ਆਖ਼ਿਰ 'ਚ ਪੀਐੱਫ ਦੀ ਰਾਸ਼ੀ ਤੁਹਾਡੇ ਅਕਾਊਂਟ 'ਚ ਹੀ ਆਉਣੀ ਹੈ। ਇਸ ਲਈ ਤੁਹਾਨੂੰ ਬੈਂਕ ਅਕਾਊਂਟ ਨੰਬਰ ਤੇ IFSC ਨੰਬਰ ਭਰਦੇ ਸਮੇਂ ਦਿੱਤੀ ਗਈ ਜਾਣਕਾਰੀ ਨੂੰ ਦੋ ਵਾਰ ਕ੍ਰੌਸ ਚੈੱਕ ਕਰਨਾ ਚਾਹੀਦਾ ਹੈ।

2. ਆਧਾਰ ਤੇ ਪੈਨ ਦੀ ਜਾਣਕਾਰੀ ਵੀ ਬਿਲਕੁਲ ਸਹੀ ਦੇਣੀ ਜ਼ਰੂਰੀ ਹੈ ਕਿਉਂਕਿ ਵੈਰੀਫਿਕੇਸ਼ਨ 'ਚ ਜਾਣਕਾਰੀ ਗ਼ਲਤ ਭਰਨ 'ਤੇ ਤੁਹਾਨੂੰ ਅੱਗੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Posted By: Seema Anand