ਨਈ ਦੁਨੀਆ, ਨਵੀਂ ਦਿੱਲੀ : ਆਮ ਜਨਤਾ ਤੋਂ ਧੋਖਾਧੜੀ ਕਰਨ ਲਈ ਇਨ੍ਹਾਂ ਦਿਨੀਂ ਅਪਰਾਧੀ ਵੱਖ-ਵੱਖ ਤਰੀਕੇ ਕੱਢ ਰਹੇ ਹਨ। ਅਜਿਹੇ 'ਚ LIC ਨੇ ਆਪਣੇ ਗਾਹਕਾਂ ਨੂੰ ਅਜਿਹੇ ਫਰਜ਼ੀ ਕਾਲ ਸਬੰਧੀ ਖ਼ਾਸ ਸਲਾਹ ਦਿੱਤੀ ਹੈ। ਭਾਰਤੀ ਜੀਵਨ ਬੀਮਾ ਨਿਗਮ ਨੇ ਸਾਰੇ ਕਸਟਮਰ ਨੂੰ ਐੱਲਆਈਸੀ ਆਫਿਸਰ, ਏਜੰਟ, IRDAI Officer, ECI ਦੇ ਆਫਿਸਰਜ਼ ਦੇ ਨਾਂ 'ਤੇ ਆਉਣ ਵਾਲੇ ਫ਼ਰਜ਼ੀ ਕਾਲ ਸਬੰਧੀ ਅਲਰਟ ਰਹਿਣ ਲਈ ਕਿਹਾ ਹੈ। ਦੱਸ ਦੇਈਏ ਕਿ ਕਸਟਮਰ ਨੂੰ ਠੱਗਣ ਲਈ ਐੱਲਆਈਸੀ ਦੇ ਅਧਿਕਾਰੀਆਂ ਜਾਂ ਰੈਗਲੂਟੇਰ ਦੇ ਨਾਂ 'ਤੇ ਫ਼ਰਜ਼ੀਵਾੜੇ ਦੀ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਕਾਲ ਦੌਰਾਨ ਹਮੇਸ਼ਾਂ ਲੋਕਾਂ ਨੂੰ ਵੱਡੀ ਲਾਟਰੀ ਲੱਗਣ, ਵੱਡੇ ਵਾਅਦਿਆਂ ਨਾਲ ਫ਼ਰਜ਼ੀ ਸਕੀਮ ਲਈ ਲੁਭਾਉਣ ਦੇ ਆਫਰ ਦਿੱਤੇ ਜਾਂਦੀਆਂ ਹਨ।

LIC ਵੱਲੋਂ ਕਿਹਾ ਗਿਆ ਹੈ ਕਿ ਉਹ ਆਪਣੇ ਗਾਹਕਾਂ ਨੂੰ ਫੋਨ ਲੱਗਾ ਕੇ ਬੋਨਸ ਦੀ ਜਾਣਕਾਰੀ ਸਾਂਝਾ ਨਹੀਂ ਕਰਦੀ ਹੈ। ਇਸ ਤੋਂ ਇਲਾਵਾ ਕਾਰਪੋਰੇਸ਼ਨ ਕਦੇ ਵੀ ਪਾਲਿਸੀਧਾਰਕਾਂ ਨੂੰ ਮੌਜੂਦਾ ਪਾਲਿਸੀ ਨੂੰ ਬੰਦ ਕਰਨ ਲਈ ਉਤਸ਼ਾਹਿਤ ਨਹੀਂ ਕਰਦੀ ਹੈ।

ਫ਼ਰਜ਼ੀ ਕਾਲ ਦੇ ਖ਼ਦਸ਼ੇ 'ਤੇ ਕਰੋ ਇਹ ਕੰਮ

- LIC ਵੱਲੋਂ ਆਏ ਫੋਨ ਦੇ ਫ਼ਰਜ਼ੀ ਹੋਣ ਦਾ ਖ਼ਦਸ਼ਾ ਹੋਣ 'ਤੇ ਹਮੇਸ਼ਾ LIC ਦੀ ਅਧਿਕਾਰਤ ਵੈੱਬਸਾਈਟ www.licindia.in 'ਤੇ ਜਾ ਕੇ ਪਾਲਿਸੀ ਦੀ ਜਾਣਕਾਰੀ ਵੈਰੀਫਾਈ ਕਰੋ। ਕਸਟਮਰ ਕੇਅਰ ਨੰਬਰ 'ਤੇ ਕਾਲ ਕਰ ਕੇ ਵੀ ਜਾਣਕਾਰੀ ਲਈ ਜਾ ਸਕਦੀ ਹੈ।

- LIC ਆਪਣੇ ਗਾਹਕਾਂ ਨੂੰ ਸਲਾਹ ਦਿੰਦਾ ਹੈ ਕਿ ਜੇ ਕੋਈ ਅਣਪਛਾਤੇ ਕਾਲ ਆਵੇ ਤਾਂ ਅਜਿਹੀ ਸੂਰਤ 'ਚ ਨਜ਼ਦੀਕੀ ਪੁਲਿਸ ਸਟੇਸ਼ਨ 'ਚ ਫੋਨ ਨੰਬਰ ਤੋਂ ਸ਼ਿਕਾਇਤ ਦਰਜ ਕਰਵਾਈ ਜਾਵੇ।

- ਇਸ ਤੋਂ ਇਲਾਵਾ ਈ-ਮੇਲ ਰਾਹੀਂ spuriouscalls@licindia.com 'ਤੇ ਫਰਜ਼ੀ ਕਾਲ ਦੀ ਜਾਣਕਾਰੀ ਨਾਲ ਹੀ ਕਾਲ ਦੀ ਸੂਚਨਾ ਦੇਣਾ ਚਾਹੀਦਾ।

ਫ਼ਰਜ਼ੀ ਕਾਲ ਆਉਣ 'ਤੇ ਇਹ ਕੰਮ ਨਾ ਕਰੋ

-LIC ਵੱਲੋਂ ਕਿਹਾ ਗਿਆ ਹੈ ਕਿ ਅਨਵੈਰੀਫਾਈਡ ਕਾਲ ਆਉਣ 'ਤੇ ਕਦੇ ਵੀ ਉਸ ਨੂੰ ਇੰਟਰਟੇਨ ਨਾ ਕਰੋ।

- ਜੇ ਕਾਲ ਦੌਰਾਨ ਤੁਹਾਨੂੰ ਜ਼ਿਆਦਾਤਰ ਫਾਇਦਾ ਦੇਣ ਦਾ ਕਿਹਾ ਜਾ ਰਿਹਾ ਹੈ ਤੇ ਪਾਲਿਸੀ ਸਰੇਂਡਰ ਕਰਨ ਲਈ ਮੰਨਿਆ ਜਾ ਰਿਹਾ ਹੈ ਤਾਂ ਅਜਿਹੀ ਕਾਲ ਨੂੰ ਬਿਲਕੁਲ ਐਂਟਰਨੇਟ ਨਾ ਕਰੋ। ਆਪਣੀ ਪਾਲਿਸੀ ਸਬੰਧੀ ਕਿਸੇ ਵੀ ਜਾਣਕਾਰੀ ਨੂੰ ਸ਼ੇਅਰ ਨਾ ਕਰੋ।

- ਪਾਲਿਸੀ ਦੇ ਐਕਸਟ੍ਰਾ ਬੋਨਸ 'ਤੇ ਜ਼ਿਆਦਾ ਫਾਇਦੇ ਦੀ ਗੱਲ ਕਰਨ ਵਾਲਿਆਂ ਦੇ ਚੱਕਰ 'ਚ ਨਾ ਪਓ।

Posted By: Amita Verma